22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਨੌਜਵਾਨ ਨਾਲੇ ਵਿਚ ਡਿਗਿਆ

ਅਜੀਤ ਡੈਸਕ 22-06-2025
ਲੁਧਿਆਣਾ, 21 ਜੂਨ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਟਿੱਬਾ ਰੋਡ 'ਤੇ ਬੀਤੀ ਦੇਰ ਰਾਤ ਇੱਕ ਨੌਜਵਾਨ ਦੇ ਨਾਲੇ ਵਿਚ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਟਿੱਬਾ ਰੋਡ ਦਾ ਰਹਿਣ ਵਾਲਾ ਰਾਮ ਕਿਸ਼ਨ ਨਾਲੇ ਦੇ ਨੇੜੇ ਬੈਠਾ ਸੀ ਕਿ ਅਚਾਨਕ ਨਾਲੇ ਵਿਚ ਡਿੱਗ ਪਿਆ ਉੱਥੇ ਮੌਜੂਦ ਕੁਝ ਲੋਕਾਂ ਨੇ ਉਸਨੂੰ ਨਾਲੇ ਵਿਚ ਡਿੱਗਦਾ ਦੇਖਿਆ ਤਾਂ ਪੁਲਿਸ ਨੂੰ ਸੂਚਿਤ ਕੀਤਾ | ਸੂਚਨਾ ਮਿਲਦਿਆਂ ਪੁਲਿਸ ਉੱਚ ਅਧਿਕਾਰੀ ਮੌਕੇ 'ਤੇ ਪਹੁੰਚੇ | ਪੁਲਿਸ ਵੱਲੋਂ ਰਾਮ ਕਿਸ਼ਨ ਦੀ ਭਾਲ ਲਈ ਗੋਤਾਖੋਰਾਂ ਅਤੇ ਹੋਰ ਅਮਲੇ ਦੀ ਵੀ ਮਦਦ ਲਈ, ਪਰ ਦੇਰ ਸ਼ਾਮ ਤੱਕ ਰਾਮ ਕਿਸ਼ਨ ਦਾ ਕੁਝ ਪਤਾ ਨਹੀਂ ਲੱਗਾ ਸੀ | ਰਾਮ ਕਿਸ਼ਨ ਦੀ ਉਮਰ 35 ਸਾਲ ਦੇ ਕਰੀਬ ਹੈ ਅਤੇ ਉਹ ਕਬਾੜ ਦਾ ਕੰਮ ਕਰਦਾ ਹੈ, ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਾਤ ਖਾਣਾ ਖਾਣ ਉਪਰੰਤ ਰਾਮ ਕਿਸ਼ਨ ਸੜਕ 'ਤੇ ਸੈਰ ਕਰਨ ਲਈ ਘਰੋਂ ਕਹਿ ਕੇ ਗਿਆ ਸੀ, ਪਰ ਬਾਅਦ ਵਿਚ ਉਨ੍ਹਾਂ ਨੂੰ ਉਸ ਦੇ ਨਾਲੇ ਵਿਚ ਡਿੱਗਣ ਦੀ ਸੂਚਨਾ ਮਿਲੀ | ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਅੱਜ ਸਾਰਾ ਦਿਨ ਪੁਲਿਸ ਅਤੇ ਹੋਰ ਅਮਲੇ ਵਲੋਂ ਰਾਮ ਕਿਸ਼ਨ ਦੀ ਭਾਲ ਕੀਤੀ ਜਾਂਦੀ ਰਹੀ, ਪਰ ਪੁਲਿਸ ਨੂੰ ਕੋਈ ਸਫਲਤਾ ਨਹੀਂ ਮਿਲੀ | ਜ਼ਿਕਰਯੋਗ ਹੈ ਕਿ ਬੀਤੀ ਰਾਤ ਹੀ ਕੁੰਦਨਪੁਰੀ ਨੇੜੇ ਜਾਂਦੇ ਨਾਲੇ 'ਤੇ ਇੱਕ ਬੱਚੇ ਦੀ ਡਿੱਗਣ ਕਾਰਨ ਮੌਤ ਹੋ ਗਈ ਸੀ | ਦੋ ਦਿਨਾਂ ਵਿਚ ਨਾਲੇ ਵਿਚ ਡਿੱਗਣ ਦੀ ਇਹ ਦੂਜੀ ਘਟਨਾ ਹੈ |

ਪਿਛਲੀ ਖ਼ਬਰ ਡੇਹਲੋਂ-ਸਾਹਨੇਵਾਲ ਸੜਕ ਸਥਿਤ ਦੁਕਾਨਦਾਰਾਂ ਵਲੋਂ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਅਗਲੀ ਖ਼ਬਰ ਡੀ.ਏ.ਵੀ. ਕਾਲਜ ਜਗਰਾਉਂ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।