ਸਾਹਨੇਵਾਲ, 21 ਜੂਨ (ਹਨੀ ਚਾਠਲੀ)-ਹਰੇ ਕਿ੍ਸ਼ਨਾ ਮੰਦਿਰ ਨਿਊ ਮਾਡਲ ਟਾਊਨ ਸਾਹਨੇਵਾਲ ਟਰੱਸਟ ਦੇ ਮੈਂਬਰ ਸਵ. ਚੌਧਰੀ ਰਾਕੇਸ਼ ਕੁਮਾਰ ਦੀ ਯਾਦ ਵਿਚ 22 ਜੂਨ ਦਿਨ ਐਤਵਾਰ ਨੰੂ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਹਰੇ ਕਿ੍ਸ਼ਨਾ ਮੰਦਿਰ ਨਿਊ ਮਾਡਲ ਟਾਊਨ ਸਾਹਨੇਵਾਲ ਵਿਖੇ ਹੱਡੀਆਂ ਦੀ ਜਾਂਚ ਅਤੇ ਇਲਾਜ ਕਰਨ ਉਪਰੰਤ ਮੁਫ਼ਤ ਦਵਾਈਆਂ ਦਾ ਕੈਂਪ ਲਗਾਉਣ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਰੇ ਕਿ੍ਸ਼ਨਾ ਮੰਦਿਰ ਟਰੱਸਟ ਦੇ ਪ੍ਰਧਾਨ ਰਸ਼ਪਾਲ ਸਿੰਘ ਨੇ ਮੀਟਿੰਗ ਦੌਰਾਨ ਗੱਲਬਾਤ ਕਰਦਿਆਂ ਪ੍ਰਗਟ ਕੀਤਾ | ਪ੍ਰਧਾਨ ਰਸ਼ਪਾਲ ਸਿੰਘ ਨੇ ਦੱਸਿਆ ਕਿ ਮੋਹਣਦੇਈ ਓਸਵਾਲ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਲਗਵਾਏ ਜਾ ਰਹੇ ਕੈਂਪ ਵਿਚ ਹੱਡੀਆਂ ਦੇ ਡਾ. ਅਸੀਮ ਕਪਿਲਾ ਪਹੁੰਚ ਰਹੇ ਹਨ | ਪ੍ਰਧਾਨ ਰਸ਼ਪਾਲ ਸਿੰਘ ਨੇ ਕਸਬਾ ਸਾਹਨੇਵਾਲ ਅਤੇ ਆਸ-ਪਾਸ ਪਿੰਡਾਂ ਦੇ ਲੋਕਾਂ ਨੰੂ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਇਸ ਕੈਂਪ 'ਚ ਪਹੁੰਚ ਕੇ ਆਪਣੇ ਸਰੀਰ ਦੀਆਂ ਹੱਡੀਆਂ ਦੀ ਜਾਂਚ ਅਤੇ ਇਲਾਜ ਕਰਵਾਓ | ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਡਿਤ ਪ੍ਰਹਿਲਾਦ ਪਾਂਡੇ, ਸਤੀਸ਼ ਕੁਮਾਰ, ਅਮਨਿੰਦਰ ਸਿੰਘ ਮਿੰਦੀ, ਇੰਦਰਜੀਤ ਸਿੰਘ ਆਦਿ ਹਾਜ਼ਰ ਸਨ |