22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਪੈਸਿਆਂ ਨਾਲ ਭਰਿਆ ਬਟੂਆ ਵਾਪਸ ਕਰ ਕੇ ਦਿੱਤੀ ਇਮਾਨਦਾਰੀ ਦੀ ਮਿਸਾਲ

ਅਜੀਤ ਡੈਸਕ 22-06-2025
ਕੁਹਾੜਾ, 21 ਜੂਨ (ਸੰਦੀਪ ਸਿੰਘ ਕੁਹਾੜਾ)-ਇੱਕ ਵਿਅਕਤੀ ਵਲੋਂ ਰਾਹਗੀਰ ਦਾ ਪੈਸਿਆਂ ਨਾਲ ਭਰਿਆ ਬਟੂਆ ਵਾਪਸ ਕਰ ਕੇ ਇਮਾਨਦਾਰੀ ਦੀ ਮਿਸਾਲ ਦਿੱਤੀ ਗਈ | ਜਾਣਕਾਰੀ ਅਨੁਸਾਰ ਗੁਰਦੀਪ ਸਿੰਘ ਵਾਸੀ ਪਿੰਡ ਜੰਡਿਆਲੀ ਜੋ ਕਿ ਲੁਧਿਆਣਾ-ਚੰਡੀਗੜ੍ਹ ਰੋਡ ਕੁਹਾੜਾ ਵਿਖੇ ਕੱਪੜਿਆਂ ਦੀ ਦੁਕਾਨ ਦੇ ਅੱਗੋਂ ਜਾ ਰਿਹਾ ਸੀ, ਜਿਸ ਨੰੂ ਦੁਕਾਨ ਦੇ ਬਾਹਰ ਇਕ ਬਟੂਆ ਪਿਆ ਮਿਲਿਆ | ਜਿਸ ਵਿਚ ਦਸ ਹਜ਼ਾਰ ਦੇ ਕਰੀਬ ਰੁਪਏ ਸਮੇਤ ਜ਼ਰੂਰੀ ਕਾਗ਼ਜ਼ ਵੀ ਸਨ, ਜਿਸ ਨੇ ਉਹ ਬਟੂਆ ਦੁਕਾਨ ਦੇ ਮਾਲਕ ਹਰਪ੍ਰੀਤ ਸਿੰਘ ਨੂੰ ਫੜਾ ਦਿੱਤਾ ਅਤੇ ਦੁਕਾਨ ਮਾਲਕ ਵਲੋਂ ਪਰਸ ਕੁਹਾੜਾ ਚੌਂਕ ਵਿਖੇ ਤਾਇਨਾਤ ਟਰੈਫ਼ਿਕ ਪੁਲਿਸ ਇੰਚਾਰਜ ਏ. ਐੱਸ. ਆਈ. ਪਰਮਿੰਦਰ ਸਿੰਘ ਹਵਾਲੇ ਕਰ ਦਿੱਤਾ ਗਿਆ¢ ਜਿਸ ਤੋਂ ਬਾਅਦ ਉਸ ਵਿਅਕਤੀ ਦੀ ਭਾਲ ਕਰ ਕੇ ਸਰਪੰਚ ਰਣਧੀਰ ਸਿੰਘ ਧੀਰਾ ਦੀ ਹਾਜ਼ਰੀ 'ਚ ਰਾਹਗੀਰ ਨੂੰ ਉਸ ਦਾ ਬਟੂਆ ਵਾਪਸ ਕੀਤਾ ਗਿਆ¢ ਇਸ ਮੌਕੇ ਏ. ਐੱਸ. ਆਈ. ਪਰਮਿੰਦਰ ਸਿੰਘ, ਏ. ਐੱਸ. ਆਈ. ਦਰਸ਼ਨ ਸਿੰਘ, ਬਲਵੰਤ ਸਿੰਘ, ਸੁਖਵਿੰਦਰ ਸਿੰਘ ਲੋਹਟ, ਹਰਪ੍ਰੀਤ ਸਿੰਘ ਲੋਹਟ ਆਦਿ ਹਾਜ਼ਰ ਸਨ¢
ਪਿਛਲੀ ਖ਼ਬਰ ਮਾਈਾਡ ਮੇਕਰ ਆਈਲਟਸ ਵਿਚ ਦਿਵਾ ਰਿਹਾ ਸ਼ਾਨਦਾਰ ਬੈਂਡ ਸਕੋਰ ਅਗਲੀ ਖ਼ਬਰ ਮਨੁੱਖ ਨੂੰ ਸਿੱਖ ਧਰਮ ਦੇ ਜ਼ਾਬਤੇ 'ਚ ਰੱਖਣ ਦਾ ਦਸਤਾਵੇਜ਼ ਹੈ ਦਸਤਾਰ-ਗੁਰਦੀਪ ਸਿੰਘ ਅੜ੍ਹੈਚਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।