ਖੰਨਾ, 21 ਜੂਨ (ਹਰਜਿੰਦਰ ਸਿੰਘ ਲਾਲ)-ਪਿਛਲੇ ਪੱਚੀ ਸਾਲਾਂ ਤੋਂ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਪਰਖਣ ਵਾਲੇ ਟੈਸਟਾਂ, ਆਈਲੈਟਸ, ਪੀ. ਟੀ. ਈ, ਟੋਫਲ, ਸੈਲਪਿਪ ਅਤੇ ਡਿਊਲਿੰਗੋ ਦੀ ਅਤਿ-ਆਧੁਨਿਕ ਤਕਨੀਕਾਂ ਨਾਲ ਉਚ ਦਰਜੇ ਦੀ ਤਿਆਰੀ ਕਰਵਾ ਰਹੀ ਵਿੱਦਿਅਕ ਸੰਸਥਾ ਮਾਈਾਡ ਮੇਕਰ ਦੇ ਵਿਦਿਆਰਥੀ ਸ਼ਾਨਦਾਰ ਨਤੀਜੇ ਦੇ ਰਹੇ ਹਨ | ਮਾਈਾਡ ਮੇਕਰ ਦੇ ਮੁਖੀ ਰਣਜੋਧ ਸਿੰਘ ਮਾਣਕੀ ਨੇ ਦੱਸਿਆ ਕਿ ਤਜਰਬੇਕਾਰ ਅਤੇ ਸਰਟੀਫਾਈਡ ਅਧਿਆਪਕਾਂ ਦੀ ਨਿਗਰਾਨੀ ਹੇਠ ਵਿਦਿਆਰਥੀ ਆਪਣਾ ਲੋੜੀਂਦਾ ਨਤੀਜਾ ਸੁਖਾਲਿਆਂ ਹੀ ਪ੍ਰਾਪਤ ਕਰ ਰਹੇ ਹਨ | ਮਾਈਾਡ ਮੇਕਰ ਦੇ ਵਿਦਿਆਰਥੀ ਜੋਬਨਪ੍ਰੀਤ ਕੌਰ ਮਾਣਕੀ ਨੇ ਲਿਸਨਿੰਗ 8.5 ਅਤੇ ਸਪੀਕਿੰਗ ਵਿਚੋਂ 7-0 ਬੈਂਡ ਲਏ, ਰਿਸ਼ਨਪ੍ਰੀਤ ਕੌਰ ਨੇ ਲਿਸਨਿੰਗ ਵਿਚੋਂ 9.0 ਅਤੇ ਸਪੀਕਿੰਗ ਤੇ ਰੀਡਿੰਗ ਵਿਚੋਂ 7.0 ਅਤੇ ਓਵਰਆਲ 7.5 ਬੈਂਡ ਸਕੋਰ ਹਰਮਨਜੋਤ ਕੌਰ ਲਿਸਨਿੰਗ 9.0, ਰੀਡਿੰਗ 8.0, ਗੁਰਨੂਰ ਘੁੰਮਣ ਲਿਸਨਿੰਗ 8.5, ਰੀਡਿੰਗ 7.5, ਦੀਆ ਵਿਜ ਲਿਸਨਿੰਗ 8.5, ਰੀਡਿੰਗ 7.5, ਜੋਬਨਪ੍ਰੀਤ ਸਿੰਘ ਲਿਸਨਿੰਗ 9.0, ਰੀਡਿੰਗ 7.5 ਅਤੇ ਓਵਰਆਲ 7.5. ਖੁਸ਼ਪ੍ਰੀਤ ਢਿੱਲੋਂ ਸਪੀਕਿੰਗ 7.5, ਲਿਸਨਿੰਗ ਅਤੇ ਰੀਡਿੰਗ 7.0 ਬੈਡ ਸਕੋਰ ਹਾਸਲ ਕੀਤੇ | ਮਾਣਕੀ ਨੇ ਵਿਦਿਆਰਥੀਆਂ ਨੂੰ ਵਧੀਆ ਨਤੀਜੇ ਹਾਸਲ ਕਰਨ ਲਈ ਵਧਾਈ ਦਿੰਦਿਆਂ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀ ਅਤੇ ਇਸਦਾ ਸਿਹਰਾ ਮਾਈਡ ਮੇਕਰ ਦੇ ਮਿਹਨਤੀ ਅਧਿਆਪਕਾਂ ਨੂੰ ਦਿੱਤਾ | ਉਨ੍ਹਾਂ ਅੱਗੇ ਦੱਸਿਆ ਕਿ ਮਾਈਾਡ ਮੇਕਰ ਵਿਚ ਰੋਜ਼ਾਨਾ ਹੀ ਆਈਲੈਟਸ ਦੇ ਨਵੇਂ ਬੈਚ ਚੱਲ ਰਹੇ ਹਨ ਅਤੇ ਚਾਹਵਾਨ ਵਿਦਿਆਰਥੀ ਦਾਖਲਾ ਲੈਣ ਲਈ ਮਾਈਡ ਮੇਕਰ ਦੇ ਖੰਨਾ ਦਫ਼ਤਰ ਨਾਲ ਸੰਪਰਕ ਸਥਾਪਿਤ ਕਰ ਸਕਦੇ ਹਨ |