29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਕੈਬਨਿਟ ਮੰਤਰੀ ਮੁੰਡੀਆਂ ਵਲੋਂ ਜੰਡਿਆਲੀ ਵਿਖੇ 85 ਲੱਖ ਦੇ ਵਿਕਾਸ ਕਾਰਜਾਂ ਦਾ ਉਦਘਾਟਨ

ਅਜੀਤ ਡੈਸਕ 22-09-2025
ਕੁਹਾੜਾ, 21 ਸਤੰਬਰ (ਸੰਦੀਪ ਸਿੰਘ ਕੁਹਾੜਾ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਪੈਂਦੇ ਪਿੰਡ ਜੰਡਿਆਲੀ ਵਿਖੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵਲੋਂ 85 ਲੱਖ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖ ਕੇ ਉਦਘਾਟਨ ਕੀਤਾ ਗਿਆ ¢ ਜਿਸ ਵਿਚ 50 ਲੱਖ ਦੀ ਲਾਗਤ ਨਾਲ ਬਣਨ ਵਾਲੀ ਪਹਾੜੂਵਾਲ ਰੋਡ ਤੋਂ ਮੇਹਲੋਂ ਤੱਕ ਕਰੀਬ ਡੇਢ ਕਿੱਲੋਮੀਟਰ ਸੜਕ ਦਾ ਨਵੀਨੀਕਰਨ ਅਤੇ ਪਿੰਡ ਜੰਡਿਆਲੀ ਵਿਖੇ 35 ਲੱਖ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਹੈਲਥ ਅਤੇ ਵੈੱਲਨੈੱਸ ਸੈਂਟਰ ਦਾ ਨੀਂਹ ਪੱਥਰ ਰੱਖਿਆ ਗਿਆ¢ ਇਸ ਮੌਕੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਸੰਬੋਧਨ ਕਰਦਿਆਂ ਕਿਹਾ ਆਪ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਪ ਸਰਕਾਰ ਸੂਬੇ ਵਿਚ ਵਿਕਾਸ ਕਾਰਜ ਕਰਨ ਲਈ ਪੂਰੀ ਤਰਾਂ ਨਾਲ ਵਚਨਬੱਧ ਹੈ, ਜਿਸ ਤਹਿਤ ਸਰਕਾਰ ਵਲੋਂ ਸੂਬੇ ਵਿਚ ਹਰ ਪਾਸੇ ਵਿਕਾਸ ਕਾਰਜ ਕੀਤੇ ਜਾ ਰਹੇ ਹਨ¢ ਇਸ ਮੌਕੇ ਸਰਪੰਚ ਗਗਨਦੀਪ ਸਿੰਘ ਗਿੱਲ ਸਮੂਹ ਪੰਚਾਇਤ ਮੈਂਬਰ ਅਤੇ ਪਿੰਡ ਵਾਸੀਆਂ ਵਲੋਂ ਮੰਤਰੀ ਮੁੰਡੀਆਂ ਦਾ ਧੰਨਵਾਦ ਕੀਤਾ ਗਿਆ¢ ਇਸ ਮੌਕੇ ਸਰਪੰਚ ਗਗਨਦੀਪ ਸਿੰਘ ਗਿੱਲ, ਨੰਬਰਦਾਰ ਮਲਕੀਤ ਸਿੰਘ ਗਿੱਲ, ਇਕਬਾਲ ਸਿੰਘ ਪੀ. ਏ., ਮਨਮੋਹਨ ਸਿੰਘ ਕਾਕੂ, ਸੁਖਜੀਵਨ ਸਿੰਘ, ਮੇਜਰ ਸਿੰਘ ਫੈਟੀ, ਜਸਪ੍ਰੀਤ ਸਿੰਘ, ਮੇਜਰ ਸਿੰਘ ਨਵਾਂ ਪਿੰਡ, ਵੀਰਮਪਾਲ ਸਿੰਘ ਭੋਲਾ, ਵਰਿੰਦਰ ਸਿੰਘ ਵਿਰਕ, ਬਿੱਕਰ ਸਿੰਘ, ਜਸਪਾਲ ਸਿੰਘ ਜੱਗਾ, (ਸਾਰੇ ਪੰਚਾਇਤ ਮੈਂਬਰ), ਕੁਲਦੀਪ ਸਿੰਘ ਐਰੀ, ਕਾਲਾ ਬਿਮਰੋ, ਈਰਿੰਦਰ ਸਿੰਘ ਜੌਲੀ, ਜਸਵਿੰਦਰ ਸਿੰਘ ਕਾਕਾ ਬਰਨਾਲਾ, ਦਰਸ਼ਨ ਸਿੰਘ ਗਿੱਲ, ਮਾ. ਸਾਧੂ ਸਿੰਘ, ਵਰਿੰਦਰ ਸਿੰਘ ਗੋਲੂ, ਕਮਲਪ੍ਰੀਤ ਸਿੰਘ ਗਿੱਲ, ਰਾਜ ਕੁਮਾਰ ਪ੍ਰਧਾਨ, ਗੁਰਮੇਲ ਸਿੰਘ, ਕੁਲਦੀਪ ਸਿੰਘ ਅਤੇ ਪਿੰਡ ਵਾਸੀ ਹਾਜ਼ਰ ਸਨ¢
ਪਿਛਲੀ ਖ਼ਬਰ ਸਵ. ਮੇਲਾਵੰਤੀ ਭਾਟੀਆ ਨੰੂ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀ ਭੇਟ ਅਗਲੀ ਖ਼ਬਰ ਪੰਜਾਬ ਐਗਰੋ ਵਲੋਂ ਖੰਨਾ 'ਚ ਜੈਵਿਕ ਖੇਤੀ ਸੰਬੰਧੀ ਜਾਗਰੂਕਤਾ ਸਿਖਲਾਈ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।