ਖੰਨਾ, 16 ਅਕਤੂਬਰ (ਹਰਜਿੰਦਰ ਸਿੰਘ ਲਾਲ)-ਖੰਨਾ ਪੁਲਿਸ ਨੇ ਐਸ. ਐਸ. ਪੀ. ਜਯੋਤੀ ਯਾਦਵ ਅਗਵਾਈ ਵਿਚ ਚਲਾਈ ਮੁਹਿੰਮ ਵਿਚ 3 ਪਿਸਤੌਲ, 23 ਕਾਰਤੂਸ ਬਰਾਮਦ ਕੀਤੇ ਅਤੇ 5 ਵਿਅਕਤੀਆਂ ਨੂੰ ਕਾਬੂ ਕੀਤਾ ਹੈ ਜਦੋਂ ਕਿ 400 ਗ੍ਰਾਮ ਹੈਰੋਇਨ ਸਮੇਤ 2 ਵਿਅਕਤੀਆਂ ਨੂੰ ੂ ਵੀ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਐਸ. ਐਸ. ਪੀ. ਜਯੋਤੀ ਯਾਦਵ ਨੇ ਦੱਸਿਆ ਕਿ ਥਾਣਾ ਸਮਰਾਲਾ ਪੁਲਿਸ ਪਾਰਟੀ ਨੇ ਇਕ ਕਾਰ ਪੀ. ਬੀ. 13 ਏ. ਬੀ. 2132 ਨੂੰ ਜਾਂਚ ਲਈ ਰੋਕਣ ਦਾ ਇਸ਼ਾਰਾ ਕੀਤਾ | ਪਰ ਕਾਰ ਸਵਾਰਾਂ ਨੇ ਕਾਰ ਨੂੰ ਰੋਕਣ ਦੀ ਬਜਾਏ ਭਜਾਉਣ ਅਤੇ ਪੁਲਿਸ ਮੁਲਾਜਮਾਂ ਤੇ ਕਾਰ ਚੜ੍ਹਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ | ਪਰ ਪੁਲਿਸ ਨੇ ਹਿੰਮਤ ਕਰ ਕੇ ਕਾਰ ਸਵਾਰ ਕਾਬੂ ਕਰ ਲਏ | ਕਾਬੂ ਕੀਤੇ ਵਿਅਕਤੀਆਂ ਨੇ ਆਪਣਾ ਨਾਮ ਦਿਲਪ੍ਰੀਤ ਸਿੰਘ ਵਾਸੀ ਥਾਣਾ ਮਲੌਦ, ਅਮਨਿੰਦਰ ਸਿੰਘ ਵਾਸੀ ਮਲੌਦ, ਲਖਦੀਪ ਸਿੰਘ ਵਾਸੀ ਬਰਨਾਲਾ, ਗੁਰਦੀਪ ਸਿੰਘ ਵਾਸੀ ਪਿੰਡ ਧਮੋਟ ਆਦਿ ਦੱਸਿਆ | ਜਦੋਂ ਇਨ੍ਹਾਂ ਵਿਅਕਤੀਆਂ ਦੀ ਤਲਾਸ਼ੀ ਲਈ ਗਈ ਤਾਂ ਲਖਦੀਪ ਦੇ ਬੈਗ 'ਚੋਂ ਇਕ 9 ਐਮ. ਐਮ. ਪਿਸਤੌਲ, 8 ਜਿੰਦਾ ਕਾਰਤੂਸ, ਕਾਰ ਦੇ ਡੈਸ਼ ਬੋਰਡ ਵਿਚੋਂ 30 ਬੋਰ ਪਿਸਤੌਲ ਸਮੇਤ ਮੈਗਜੀਨ ਅਤੇ 4 ਜਿੰਦਾ ਰੌਂਦ ਬਰਾਮਦ ਹੋਏ | ਕਾਰ ਚਾਲਕ ਦਿਲਪ੍ਰੀਤ ਦੀ ਤਲਾਸ਼ੀ ਦੌਰਾਨ 4 ਰੌਂਦ, 30 ਬੋਰ ਬਰਾਮਦ ਹੋਏ | ਅਮਨਿੰਦਰ ਦੀ ਤਲਾਸ਼ੀ ਦੌਰਾਨ 5 30 ਬੋਰ ਦੇ ਰੌਂਦ ਬਰਾਮਦ ਹੋਏ | ਇਨ੍ਹਾਂ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਅਤੇ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ | ਖੰਨਾ ਪੁਲਿਸ ਨੇ ਇੰਚਾਰਜ ਨਾਰਕੋਟਿਕ ਸੈਲ ਖੰਨਾ ਦੀ ਪਾਰਟੀ ਨੇ ਗੋਬਿੰਦਗੜ੍ਹ ਤੋਂ ਸਰਵਿਸ ਲੇਨ ਤੇ ਇਕ ਕਾਰ ਨੰਬਰ ਐਮ. ਐਚ. 05 ਏ. ਯੂ. 7007 ਨੂੰ ਸ਼ੱਕ ਪੈਣ ਤੇ ਕਾਰ ਰੋਕ ਕੇ ਕਾਬੂ ਕੀਤਾ | ਇਸ ਵਿਚ ਗੁਰਿੰਦਰ ਸਿੰਘ ਵਾਸੀ ਨਵਾਂ ਸ਼ਹਿਰ, ਹਰਵਿੰਦਰ ਸਿੰਘ ਵਾਸੀ ਰਾਹੋਂ ਸਵਾਰ ਸਨ | ਤਲਾਸ਼ੀ ਲੈਣ ਤੇ ਹਰਵਿੰਦਰ ਸਿੰਘ ਕੋਲੋਂ ਇਕ ਪਿਸਤੌਲ 32 ਬੋਰ ਖਾਲੀ ਮੈਗਜ਼ੀਨ ਅਤੇ ਗੁਰਿੰਦਰ ਸਿੰਘ ਕੋਲੋਂ 2 ਜਿੰਦਾ ਰੌਂਦ ਬਰਾਮਦ ਹੋਏ | ਪੁਲਿਸ ਨੇ ਅਸਲਾ ਐਕਟ ਅਧੀਨ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਦੋਂ ਕਿ ਥਾਣਾ ਸਮਰਾਲਾ ਵਿਚ 400 ਗ੍ਰਾਮ ਹੈਰੋਇਨ ਸਮੇਤ 2 ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ | ਕਥਿਤ ਦੋਸ਼ੀਆਂ ਦੀ ਪਹਿਚਾਣ ਅਮਨਦੀਪ ਅਤੇ ਵੰਸ਼ ਦੋਵੇਂ ਵਾਸੀ ਫਿਰੋਜਪੁਰ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ | ਇਨ੍ਹਾਂ ਮਾਮਲਿਆਂ ਵਿਚ ਦੋਸ਼ੀਆਂ ਤੋਂ ਪੁਲਿਸ ਪੁੱਛਗਿੱਛ ਕਰ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੱਡੇ ਖ਼ੁਲਾਸੇ ਹੋਣ ਦੀ ਉਮੀਦ ਹੈ | ਇਸ ਮੌਕੇ ਐਸ. ਪੀ. ਪਵਨਜੀਤ ਚੌਧਰੀ, ਡੀ. ਐਸ. ਪੀ. ਮੋਹਿਤ ਕੁਮਾਰ ਸਿੰਗਲਾ, ਐਸ. ਐਚ. ਓ. ਸੀ. ਏ. ਹਰਦੀਪ ਸਿੰਘ, ਐਸ. ਐਚ. ਓ. ਵਿਨੋਦ ਕੁਮਾਰ, ਥਾਣੇਦਾਰ ਗੁਰਮੀਤ ਸਿੰਘ, ਐਸ. ਆਈ. ਸੁਖਦੀਪ ਸਿੰਘ ਭੱਟੀ ਅਤੇ ਹੌਲਦਾਰ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ |
ਖੰਨਾ ਪੁਲਿਸ ਵਲੋਂ ਪਿਸਤੌਲਾਂ, ਕਾਰਤੂਸਾਂ ਤੇ ਹੈਰੋਇਨ ਸਮੇਤ 7 ਵਿਅਕਤੀ ਕਾਬੂ
ਅਜੀਤ ਡੈਸਕ
17-10-2025