28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਪੰਜਾਬ ਸਰਕਾਰ ਨੇ ਖੰਨਾ ਨੂੰ ਦੋ ਅਤਿ ਆਧੁਨਿਕ ਫਾਇਰ ਬਿ੍ਗੇਡ ਗੱਡੀਆਂ ਦਿੱਤੀਆਂ • ਕੈਬਨਿਟ ਮੰਤਰੀ ਸੌਂਦ ਨੇ ਨਗਰ ਕੌਂਸਲ ਖੰਨਾ ਨੂੰ ਸੌਂਪੀਆਂ

ਅਜੀਤ ਡੈਸਕ 18-10-2025
ਖੰਨਾ, 17 ਅਕਤੂਬਰ (ਹਰਜਿੰਦਰ ਸਿੰਘ ਲਾਲ)-ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ, ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ, ਕਿਰਤ ਅਤੇ ਪ੍ਰਾਹੁਣਚਾਰੀ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਸ਼ੁੱਕਰਵਾਰ ਨੂੰ ਨਗਰ ਕੌਂਸਲ ਖੰਨਾ ਨੂੰ 65 ਲੱਖ ਰੁਪਏ ਦੀ ਲਾਗਤ ਵਾਲੀਆਂ 2 ਅਤਿ ਆਧੁਨਿਕ ਤਕਨੀਕ ਨਾਲ ਲੈਸ ਫਾਇਰ ਬਿ੍ਗੇਡ ਗੱਡੀਆਂ ਦੀਆਂ ਚਾਬੀਆਂ ਸੌਂਪੀਆਂ¢ ਉਨ੍ਹਾਂ ਇਹ ਦੋ ਅਤਿ ਆਧੁਨਿਕ ਗੱਡੀਆਂ ਖੰਨਾ ਨੂੰ ਸਮਰਪਿਤ ਕਰਨ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ¢ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਖੰਨਾ ਨੂੰ ਦੋ ਅੱਗ ਬੁਝਾਉਣ ਵਾਲੀਆਂ ਗੱਡੀਆਂ ਦਿੱਤੀਆਂ ਹਨ | ਜਿਨ੍ਹਾਂ ਵਿਚ ਇੱਕ ਗੱਡੀ ਦੀ ਕੀਮਤ 25 ਲੱਖ ਰੁਪਏ ਅਤੇ ਦੂਜੀ ਗੱਡੀ ਦੀ ਕੀਮਤ 40 ਲੱਖ ਰੁਪਏ ਹੈ¢ ਉਨ੍ਹਾਂ ਕਿਹਾ ਕਿ 25 ਲੱਖ ਰੁਪਏ ਦੀ ਲਾਗਤ ਵਾਲੀ ਗੱਡੀ ਵਿਚ ਫੋਮ ਸਪਰੇਅ ਕਰ ਕੇ ਅਤੇ ਪਾਣੀ ਨਾਲ ਸਪਰੇਅ ਕਰ ਕੇ ਅੱਗ ਬੁਝਾਉਣ ਦੀ ਸਹੂਲਤ ਹੈ¢ ਇਹ ਗੱਡੀ ਛੋਟੀ ਹੋਣ ਕਰ ਕੇ ਸੰਘਣੀਆਂ ਗਲੀਆਂ ਵਿੱਚ ਵੀ ਜਾ ਸਕਦੀ ਹੈ¢ ਉਨ੍ਹਾਂ ਦੱਸਿਆ ਕਿ ਦੂਸਰੀ 40 ਲੱਖ ਰੁਪਏ ਦੀ ਲਾਗਤ ਵਾਲੀ ਗੱਡੀ ਵਿੱਚ ਬਹੁਤ ਸਾਰੀਆਂ ਸਹੂਲਤਾਂ ਹਨ¢ ਉਸ ਵਿਚ 1000 ਲੀਟਰ ਪਾਣੀ ਵਾਲਾ ਟੈਂਕ ਹੈ ਜਿਸ ਨਾਲ ਅੱਗ ਬੁਝਾਈ ਜਾ ਸਕਦੀ ਹੈ | ਦੂਸਰਾ ਇਸ ਵਿਚ ਸੈਂਸਰ ਲੱਗਿਆ ਹੋਇਆ ਹੈ ਜਿਵੇਂ ਕਈ ਵਾਰ ਅੱਗ ਲੱਗਣ ਨਾਲ ਘਰਾਂ ਅੰਦਰ ਧੂੰਆਂ ਹੋ ਜਾਂਦਾ ਹੈ ਤਾਂ ਅਜਿਹੀ ਜਗ੍ਹਾ ਵਿਚ ਕੰਮ ਕਰਨ ਦਾ ਵੀ ਇੰਤਜ਼ਾਮ ਹੈ¢ ਉਨ੍ਹਾਂ ਕਿਹਾ ਕਿ ਜਦੋਂ ਅੱਗ ਲੱਗਦੀ ਹੈ ਤਾਂ ਲਾਈਟ ਚਲੀ ਜਾਂਦੀ ਹੈ ਤਾਂ ਲਾਈਟਾਂ ਜਗਾਉਣ ਲਈ ਇਸ ਵਿਚ ਜਨਰੇਟਰ ਦਾ ਵੀ ਪ੍ਰਬੰਧ ਹੈ¢ ਇਸ ਤੋਂ ਇਲਾਵਾ ਇਸ ਗੱਡੀ ਦੇ ਅੰਦਰ ਪੰਪ ਵੀ ਹਨ ਜੋ ਹਾਈ ਲੈਵਲ ਤੱਕ ਪਾਣੀ ਪਹੁੰਚਾ ਸਕਦੇ ਹਨ¢ ਸੋ ਇਹ ਦੋ ਗੱਡੀਆਂ ਹਲਕਾ ਖੰਨਾ ਲਈ ਆਈਆਂ ਹਨ¢ ਇਨ੍ਹਾਂ ਦਾ ਮੁਸੀਬਤ ਵੇਲੇ ਰੈਸਕਿਊ ਕਰਨ ਲਈ ਬਹੁਤ ਵੱਡਾ ਲਾਭ ਹੋਵੇਗਾ¢ ਉਨ੍ਹਾਂ ਦੱਸਿਆ ਕਿ ਇਹ ਫਾਇਰ ਬਿ੍ਗੇਡ ਗੱਡੀਆਂ 24 ਘੰਟੇ ਤਿਆਰ ਰਹਿਣਗੀਆਂ¢ ਸੌਂਦ ਨੇ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਵਿਚ ਆਤਿਸ਼ਬਾਜ਼ੀ ਜਾਂ ਪਟਾਕਿਆਂ ਕਾਰਨ ਅੱਗ ਲੱਗਣ ਦੀਆਂ ਘਟਨਾਵਾਂ ਦਾ ਖ਼ਤਰਾ ਜ਼ਿਆਦਾ ਬਣਿਆ ਰਹਿੰਦਾ ਹੈ ਤੇ ਅਜਿਹੇ ਵਿਚ ਨੇੜੇ ਫਾਇਰ ਬਿ੍ਗੇਡ ਦੀ ਸਹੂਲਤ ਹੋਣਾ ਅਤਿ ਜ਼ਰੂਰੀ ਹੈ | ਇਸ ਲਈ ਨਗਰ ਕੌਂਸਲ ਖੰਨਾ ਵਿਖੇ ਨਵੀਂ ਤਕਨੀਕ ਵਾਲੀਆਂ ਫਾਇਰ ਬਿ੍ਗੇਡ ਦਿੱਤੀਆਂ ਗਈਆਂ ਹਨ ਤਾਂ ਜੋ ਇਲਾਕਾ ਨਿਵਾਸੀਆਂ ਦੀ ਜਾਨ ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ¢ ਉਨ੍ਹਾਂ ਕਿਹਾ ਕਿ ਨਾਗਰਿਕਾਂ ਦੀ ਸੁਰੱਖਿਆ ਸਾਡੀ ਮੁੱਖ ਤਰਜ਼ੀਹ ਹੈ ਅਤੇ ਪੰਜਾਬ ਸਰਕਾਰ ਐਮਰਜੈਂਸੀ ਹਾਲਾਤਾਂ 'ਚ ਬੁਨਿਆਦੀ ਸਹੂਲਤਾਂ ਲਈ ਪੁਖ਼ਤਾ ਪ੍ਰਬੰਧ ਕਰ ਰਹੀ ਹੈ¢ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਖੰਨਾ ਵਿਚ ਮਸ਼ੀਨਰੀ ਦੀ ਘਾਟ ਸੀ, ਉਹ ਘਾਟ ਇੱਕ-ਇੱਕ ਕਰ ਕੇ ਪੂਰੀ ਹੁੰਦੀ ਜਾ ਰਹੀ ਹੈ¢ ਇਸ ਲਈ ਮੈਂ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਾ ਹਾਂ, ਅੱਜ ਉਨ੍ਹਾਂ ਦਾ ਜਨਮ ਦਿਨ ਵੀ ਹੈ ਉਸ ਦੀ ਵਧਾਈ ਵੀ ਦਿੰਦਾ ਹਾਂ¢ ਇਸ ਮੌਕੇ ਨਗਰ ਕੌਂਸਲ ਖੰਨਾ ਦੇ ਕਾਰਜ ਸਾਧਕ ਅਫ਼ਸਰ ਚਰਨਜੀਤ ਸਿੰਘ, ਕੌਂਸਲਰ ਪਰਮਪ੍ਰੀਤ ਸਿੰਘ ਪੌਂਪੀ, ਕੌਂਸਲਰ ਜਤਿੰਦਰ ਪਾਠਕ, ਕੌਂਸਲਰ ਸੁਨੀਲ ਕੁਮਾਰ ਨੀਟਾ, ਕੌਂਸਲਰ ਸੁਖਮਨਜੀਤ ਸਿੰਘ, ਸਾਬਕਾ ਕੌਂਸਲਰ ਰਾਜਿੰਦਰ ਸਿੰਘ ਜੀਤ, ਓ. ਐੱਸ. ਡੀ. ਕਰਨ ਅਰੋੜਾ, ਐਡਵੋਕੇਟ ਮਨਰੀਤ ਸਿੰਘ ਨਾਗਰਾ, ਕੁਲਦੀਪ ਭਾਟੀਆ, ਕੁਲਵੰਤ ਸਿੰਘ ਮਹਿਮੀ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ¢
ਪਿਛਲੀ ਖ਼ਬਰ ਅਨਾਜ ਮੰਡੀ ਘਲੋਟੀ 'ਚ 4817.625 ਕੁਇੰਟਲ ਝੋਨੇ ਦੀ ਆਮਦ ਅਗਲੀ ਖ਼ਬਰ ਆਮ ਆਦਮੀ ਪਾਰਟੀ ਦੇ ਸਾਬਕਾ ਬਲਾਕ ਪ੍ਰਧਾਨ ਗੁਰਜੀਤ ਸਿੰਘ ਗਿੱਲ, ਗੁਰਕੀਰਤ ਦੀ ਅਗਵਾਈ 'ਚ ਕਾਂਗਰਸ 'ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।