28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਅਨਾਜ ਮੰਡੀ ਘਲੋਟੀ 'ਚ 4817.625 ਕੁਇੰਟਲ ਝੋਨੇ ਦੀ ਆਮਦ

ਅਜੀਤ ਡੈਸਕ 18-10-2025
ਰਾੜਾ ਸਾਹਿਬ, 17 ਅਕਤੂਬਰ (ਸੁਖਵੀਰ ਸਿੰਘ ਚਣਕੋਈਆਂ)-ਮਾਰਕੀਟ ਕਮੇਟੀ ਦੋਰਾਹਾ ਅਧੀਨ ਪੈਂਦੀ ਅਨਾਜ ਮੰਡੀ ਘਲੋਟੀ ਵਿਖੇ ਝੋਨੇ ਦੀ ਖ਼ਰੀਦ ਦਾ ਕੰਮ ਜ਼ੋਰਾਂ 'ਤੇ ਚੱਲ ਰਿਹਾ ਹੈ | ਜਦੋਂ 'ਅਜੀਤ' ਦੇ ਪ੍ਰਤੀਨਿਧ ਵਲੋਂ ਮੰਡੀ ਦਾ ਦੌਰਾ ਕੀਤਾ ਗਿਆ ਤਾਂ ਕਿਸਾਨਾਂ ਵਲੋਂ ਮੰਡੀਕਰਨ ਲਈ ਲਿਆਂਦੀ ਝੋਨੇ ਦੀ ਫ਼ਸਲ ਨੂੰ ਮਜ਼ਦੂਰਾਂ ਵਲੋਂ ਪੱਖੇ ਲਗਾ ਕੇ ਬੋਰੀਆਂ ਭਰੀਆਂ ਜਾਂ ਰਹੀਆਂ ਸਨ ¢ ਇਸ ਸਮੇਂ ਮੰਡੀ 'ਚ ਮੌਜੂਦ ਕਰਮਚਾਰੀਆਂ ਪਾਸੋਂ ਮਿਲੀ ਜਾਣਕਾਰੀ ਅਨੁਸਾਰ ਘਲੋਟੀ ਮੰਡੀ ਵਿਚ ਕੁੱਲ 4817.625 ਕੁਇੰਟਲ ਝੋਨੇ ਦੀ ਆਮਦ ਹੋਈ ਹੈ, ਜਿਸ ਵਿਚ ਪਨਗ੍ਰੇਨ ਵਲੋਂ 3148.50 ਕੁਇੰਟਲ ਖਰੀਦੀ ਗਈ ਹੈ ਜਦ ਕਿ ਵੇਅਰ ਹਾਊਸ ਵਲੋਂ 1669.125 ਕੁਇੰਟਲ ਫ਼ਸਲ ਖਰੀਦੀ ਜਾ ਚੁੱਕੀ ਹੈ | ਉਨ੍ਹਾਂ ਦੱਸਿਆ ਕਿ ਇਸ 'ਚੋਂ ਫ਼ਸਲ ਲਿਫਟਿੰਾਗ ਵੀ ਹੋ ਚੁੱਕੀ ਹੈ | ਇਸ ਤਰ੍ਹਾਂ ਹੀ ਅਨਾਜ ਮੰਡੀ ਬਿਲਾਸਪੁਰ ਵਿਖੇ ਮਾਰਕਫੈੱਡ ਵਲੋਂ 4165.125 ਕੁਇੰਟਲ ਝੋਨੇ ਦੀ ਫ਼ਸਲ ਖਰੀਦੀ ਜਾ ਚੁੱਕੀ ਹੈ | ਇਸ ਸਮੇਂ ਮਾਰਕੀਟ ਕਮੇਟੀ ਦੋਰਾਹਾ ਦੇ ਚੇਅਰਮੈਨ ਐਡਵੋਕੇਟ ਗੁਰਦਰਸ਼ਨ ਸਿੰਘ ਕੂਹਲੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਲਈ ਮੰਡੀਕਰਨ ਸਮੇਂ ਸੁਚੱਜੇ ਪ੍ਰਬੰਧ ਕੀਤੇ ਗਏ ਹਨ, ਮੰਡੀਕਰਨ ਸਮੇਂ ਕਿਸਾਨਾਂ ਤੇ ਆੜ੍ਹਤੀਆਂ ਨੂੰ ਕੋਈ ਮੁਸ਼ਕਿਲ ਪੇਸ਼ ਨਹੀ ਆਉਣ ਦਿੱਤੀ ਜਾਵੇਗੀ ¢
ਪਿਛਲੀ ਖ਼ਬਰ ਮਹਿੰਗਾਈ ਭੱਤਾ ਦੇਣ ਤੋਂ ਭੱਜਣ ਵਾਲੀ ਸਰਕਾਰ ਨੂੰ 2027 'ਚ ਹੁਣ ਮੁਲਾਜ਼ਮ ਭਜਾਉਣਗੇ-ਕੱਦੋਂ/ਚੀਮਾ ਅਗਲੀ ਖ਼ਬਰ ਪੰਜਾਬ ਸਰਕਾਰ ਨੇ ਖੰਨਾ ਨੂੰ ਦੋ ਅਤਿ ਆਧੁਨਿਕ ਫਾਇਰ ਬਿ੍ਗੇਡ ਗੱਡੀਆਂ ਦਿੱਤੀਆਂ • ਕੈਬਨਿਟ ਮੰਤਰੀ ਸੌਂਦ ਨੇ ਨਗਰ ਕੌਂਸਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।