28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਜੰਗਲਾਤ ਵਿਭਾਗ ਦੇ ਬੇਲਦਾਰ ਕਾਲੀ ਦੀਵਾਲੀ ਮਨਾਉਣ ਲਈ ਹੋਏ ਮਜਬੂਰ

ਅਜੀਤ ਡੈਸਕ 18-10-2025
ਸਮਰਾਲਾ, 17 ਅਕਤੂਬਰ (ਗੋਪਾਲ ਸੋਫਤ)-ਜੰਗਲਾਤ ਵਿਭਾਗ ਵਿਚ ਕੰਮ ਕਰਦੇ ਕਰਦੇ ਉਮਰਾਂ ਹੰਢਾ ਚੁੱਕੇ ਵਰਕਰਾਂ ਨੂੰ ਪਿਛਲੇ ਦਿਨੀਂ ਰੈਗੂਲਰ ਕੀਤਾ ਗਿਆ ਸੀ ਪਰ ਅੱਜ ਤੱਕ ਸਰਕਾਰ ਵਲੋਂ ਉਨ੍ਹਾਂ ਨੂੰ ਤਨਖ਼ਾਹ ਰਿਲੀਜ਼ ਨਹੀਂ ਕੀਤੀ ਗਈ | ਤਨਖ਼ਾਹ ਨਾ ਮਿਲਣ ਕਰ ਕੇ ਇਨ੍ਹਾਂ ਵਰਕਰਾਂ ਲਈ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ ਹੈ ਤੇ ਇਨ੍ਹਾਂ ਵਰਕਰਾਂ ਨੂੰ ਦੀਵਾਲੀ ਦਾ ਤਿਉਹਾਰ ਮਨਾਉਣ ਦੀ ਚਿੰਤਾ ਵੀ ਸਤਾ ਰਹੀ ਹੈ | ਇਸ ਲਈ ਜਥੇਬੰਦੀ ਦੇ ਫ਼ੈਸਲੇ ਨੂੰ ਸਵੀਕਾਰ ਕਰਦੇ ਹੋਏ, 18 ਅਕਤੂਬਰ ਨੂੰ ਸਮਰਾਲਾ ਵਿਖੇ ਕਾਲੀ ਦੀਵਾਲੀ ਮਨਾ ਕੇ ਪਿੱਟ ਸਿਆਪਾ ਕੀਤਾ ਜਾਵੇਗਾ | ਇਸ ਮੌਕੇ ਹਰਜੀਤ ਕੌਰ ਜ਼ਿਲ੍ਹਾ ਪ੍ਰਧਾਨ, ਕੁਲਦੀਪ ਲਾਲ ਸੀਨੀਅਰ ਮੀਤ ਪ੍ਰਧਾਨ, ਹਰਦੇਵ ਸਿੰਘ, ਜਸਪਾਲ ਸਿੰਘ, ਗੁਰਮੀਤ ਲਾਲ, ਰੁਪਿੰਦਰਪਾਲ ਸਿੰਘ ਗਿੱਲ ਜਨਰਲ ਸਕੱਤਰ ਡੀ. ਟੀ. ਐੱਫ., ਮਾਸਟਰ ਪ੍ਰੇਮ ਨਾਥ, ਨੇ ਹਰਦੀਪ ਸਿੰਘ, ਲਖਵੀਰ ਸਿੰਘ, ਬੋਲਦਿਆਂ ਕਿਹਾ ਕਿ ਜੰਗਲਾਤ ਵਿਭਾਗ 'ਚ ਕੰਮ ਕਰਦੇ ਵਰਕਰਾਂ ਨੂੰ ਰੈਗੂਲਰ ਕੀਤਾ ਜਾਵੇ ਤੇ ਜਿਨ੍ਹਾਂ ਵਰਕਰਾਂ ਦੀ ਸੀਨੀਆਰਤਾ ਸੂਚੀ ਵਿਚ ਤਰੁੱਟੀਆਂ ਹਨ ਉਨ੍ਹਾਂ ਨੂੰ ਦੂਰ ਕਰਨ 'ਤੇ ਰੈਗੂਲਰ ਕੀਤੇ ਵਰਕਰਾਂ ਦੀ ਉਮਰ ਇਕਸਾਰਤਾ ਵਿਚ 60 ਕੀਤੀ ਜਾਵੇ | ਪੰਜਾਬ ਸਰਕਾਰ ਵਲੋਂ ਇਨ੍ਹਾਂ ਰੈਗੂਲਰ ਕੀਤੇ ਬੇਲਦਾਰਾਂ ਵਿਚ ਅਨਪੜ੍ਹ ਵਰਕਰਾਂ ਦੀ ਉਮਰ 60 ਸਾਲ ਤੇ ਪੜ੍ਹੇ-ਲਿਖੇ ਬੇਲਦਾਰਾਂ ਦੀ ਉਮਰ 58 ਸਾਲ ਕਰ ਕੇ ਦਰਾੜ ਖੜ੍ਹੀ ਕਰ ਦਿਤੀ ਹੈ | ਰੈਗੂਲਰ ਹੋਏ ਵਰਕਰਾਂ ਦੀ ਤਨਖ਼ਾਹ ਪੂਰੇ ਭੱਤਿਆਂ ਸਮੇਤ ਲਾਗੂ ਕੀਤੀ ਜਾਵੇ | ਜੇਕਰ ਇਨ੍ਹਾਂ ਮੰਗਾਂ ਵੱਲ ਪੰਜਾਬ ਸਰਕਾਰ ਨੇ ਧਿਆਨ ਨਾ ਦਿੱਤਾ ਤਾਂ ਜਥੇਬੰਦੀ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ | ਇਸ ਮੌਕੇ ਹਰਜੀਤ ਸਿੰਘ, ਸਿਮਰਨਜੀਤ ਸਿੰਘ, ਲਖਵੀਰ ਸਿੰਘ, ਹਰਦੀਪ ਸਿੰਘ, ਜਗਵੀਰ ਸਿੰਘ ਦਵਿੰਦਰ ਸਿੰਘ, ਬਲਕਾਰ ਰਾਮ, ਰਜਿੰਦਰ ਸਿੰਘ, ਓਮ ਪ੍ਰਕਾਸ਼, ਸੁਖਚੈਨ ਸਿੰਘ, ਚੰਪਾ ਦੇਵੀ ਆਦਿ ਹਾਜ਼ਰ ਸਨ. |
ਪਿਛਲੀ ਖ਼ਬਰ ਸੂਬੇ ਦੇ ਹਿਤਾਂ ਦੀ ਪਹਿਰੇਦਾਰੀ ਕਰਨ ਦੀ ਜੁਰਅਤ ਕਰਨ ਵਾਲਾ ਬਾਦਲ ਹੀ ਹੈ-ਇੰਜ. ਬੋਪਾਰਾਏ/ਯਾਦੂ ਅਗਲੀ ਖ਼ਬਰ ਮਹਿੰਗਾਈ ਭੱਤਾ ਦੇਣ ਤੋਂ ਭੱਜਣ ਵਾਲੀ ਸਰਕਾਰ ਨੂੰ 2027 'ਚ ਹੁਣ ਮੁਲਾਜ਼ਮ ਭਜਾਉਣਗੇ-ਕੱਦੋਂ/ਚੀਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।