28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਜਾਏ ਨਗਰ ਕੀਰਤਨ ਦਾ ਸਾਹਨੇਵਾਲ ਵਿਖੇ ਪਹੁੰਚਣ 'ਤੇ ਮੰਤਰੀ ਮੁੰਡੀਆਂ ਤੇ ਸੰਗਤਾਂ ਨੇ ਕੀਤਾ ਭਰਵਾਂ ਸਵਾਗਤ

ਅਜੀਤ ਡੈਸਕ 23-11-2025
ਸਾਹਨੇਵਾਲ, 22 ਨਵੰਬਰ (ਹਨੀ ਚਾਠਲੀ)-ਸ਼੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵਲੋਂ ਫ਼ਰੀਦਕੋਟ ਤੋਂ ਸਜਾਏ ਗਏ ਨਗਰ ਕੀਰਤਨ ਦਾ ਸਾਹਨੇਵਾਲ ਦੇ ਗੁਰਦੁਆਰਾ ਸ਼੍ਰੀ ਰੇਰੂ ਸਾਹਿਬ ਪਾਤਸ਼ਾਹੀ ਦਸਵੀਂ ਨੰਦਪੁਰ ਵਿਖੇ ਪਹੁੰਚਣ 'ਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਗੁਰਦੁਆਰਾ ਸ਼੍ਰੀ ਰੇਰੂ ਸਾਹਿਬ ਪਾਤਸ਼ਾਹੀ ਦਸਵੀਂ ਨੰਦਪੁਰ ਸਾਹਨੇਵਾਲ ਦੇ ਪ੍ਰਧਾਨ ਬਲਜੀਤ ਸਿੰਘ ਹਰਾ, ਮੀਤ ਪ੍ਰਧਾਨ ਮਲਕੀਤ ਸਿੰਘ ਹਰਾ ਅਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਾਬਾ ਮੇਜਰ ਸਿੰਘ ਕਾਰ ਸੇਵਾ ਵਾਲੇ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ¢ ਇਸ ਮੌਕੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨਗਰ ਕੀਰਤਨ ਵਿਚ ਨਤਮਸਤਕ ਹੋਏ¢ ਇਸ ਮੌਕੇ ਬਲਜੀਤ ਸਿੰਘ ਹਰਾ, ਮਲਕੀਤ ਸਿੰਘ ਹਰਾ ਤੇ ਸਮੂਹ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਅਤੇ ਬਾਬਾ ਮੇਜਰ ਸਿੰਘ ਕਾਰ ਸੇਵਾ ਵਾਲੇ ਵਲੋਂ ਪੰਜ ਪਿਆਰਿਆਂ ਨੂੰ ਸਿਰੋਪਾਓ ਭੇਂਟ ਕੀਤੇ ਗਏ ਅਤੇ ਨਗਰ ਕੀਰਤਨ ਦਾ ਵਿਸ਼ੇਸ਼ ਤੌਰ 'ਤੇ ਸਵਾਗਤ ਕਰਨ ਲਈ ਪਹੁੰਚੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਤੋਂ ਇਲਾਵਾ ਕੌਂਸਲਰ, ਪ੍ਰਧਾਨ ਤੇ ਹੋਰਨਾਂ ਨੂੰ ਵੀ ਸਿਰੋਪੇਓ ਪਾ ਕੇ ਸਨਮਾਨਿਤ ਕੀਤਾ ਗਿਆ¢ ਪ੍ਰਧਾਨ ਬਲਜੀਤ ਸਿੰਘ ਹਰਾ ਤੇ ਮੀਤ ਪ੍ਰਧਾਨ ਮਲਕੀਤ ਸਿੰਘ ਹਰਾ ਨੇ ਦੱਸਿਆ ਕਿ ਵਿਸ਼ਾਲ ਨਗਰ ਕੀਰਤਨ ਨੂੰ ਫੁੱਲਾਂ ਦੀ ਵਰਖਾ ਕਰਦੇ ਹੋਏ ਅਗਲੇ ਪੜਾਅ ਲਈ ਰਵਾਨਾ ਕੀਤਾ ਗਿਆ¢ ਇਸ ਮੌਕੇ ਨਾਇਬ ਤਹਿਸੀਲਦਾਰ ਹਰਕੀਰਤ ਸਿੰਘ, ਨਾਇਬ ਤਹਿਸੀਲਦਾਰ ਅਰਾਧਨਾ, ਐੱਸ. ਡੀ. ਐੱਮ. ਜਸਲੀਨ ਕੌਰ, ਚੇਅਰਮੈਨ ਜ਼ੋਰਾਵਰ ਸਿੰਘ, ਮੈਨੇਜਰ ਅਜੀਤ ਸਿੰਘ, ਜਸਵੀਰ ਸਿੰਘ ਹਰਾ, ਸੁਰਿੰਦਰ ਸਿੰਘ, ਮਨਪ੍ਰੀਤ ਸਿੰਘ ਮੰਗਾ, ਜਸਬੀਰ ਸ਼ਾਹ ਸਿੰਘ, ਅਵਤਾਰ ਸਿੰਘ ਤਾਰ, ਕੁਲਦੀਪ ਸਿੰਘ ਦੀਪਾ, ਬਲਾਕ ਪ੍ਰਧਾਨ ਸੁਰਜੀਤ ਸਿੰਘ ਪ੍ਰਤਾਪਗੜ੍ਹ, ਹਰਵਿੰਦਰ ਸਿੰਘ, ਸ਼ਮਸ਼ੇਰ ਸਿੰਘ, ਅਮਰਜੀਤ ਸਿੰਘ ਬੱਬੂ, ਚੇਅਰਮੈਨ ਹੇਮਰਾਜ ਰਾਜੀ, ਪ੍ਰਧਾਨ ਅੰਮਿ੍ਤਪਾਲ ਸਿੰਘ, ਪ੍ਰਧਾਨ ਅਜਮੇਰ ਸਿੰਘ ਧਾਲੀਵਾਲ, ਪ੍ਰਧਾਨ ਗੁਰਦੀਪ ਸਿੰਘ ਕੌਲ, ਪ੍ਰਧਾਨ ਵਿਜੇ ਪੁਰੀ, ਪ੍ਰਧਾਨ ਮਨਜਿੰਦਰ ਸਿੰਘ ਭੋਲਾ ਮਾਂਗਟ, ਜ਼ਿਲ੍ਹਾ ਪ੍ਰਧਾਨ ਲਾਲੀ ਹਰਾ, ਮੀਤ ਪ੍ਰਧਾਨ ਕੁਲਵਿੰਦਰ ਸਿੰਘ ਕਾਲਾ ਬਿਮਰੋ, ਮੀਤ ਪ੍ਰਧਾਨ ਸਵਰਨ ਸੋਨੀ, ਪ੍ਰਧਾਨ ਦਵਿੰਦਰ ਸਿੰਘ ਝੱਜ, ਓਮ ਪ੍ਰਕਾਸ਼ ਗੋਇਲ, ਧਰਮਿੰਦਰ ਕੁਮਾਰ ਕਾਲੀ, ਦੀਪਕ ਦੀਨੂੰ, ਪ੍ਰਭਜੋਤ ਸਿੰਘ, ਕੁਲਵਿੰਦਰ ਕੌਰ ਕੌਂਸਲਰ, ਕੌਂਸਲਰ ਪਲਵਿੰਦਰ ਸਿੰਘ, ਬਲਾਕ ਪ੍ਰਧਾਨ ਕੁਲਦੀਪ ਐਰੀ, ਇਕਬਾਲ ਸਿੰਘ ਜੰਡਿਆਲੀ, ਬੱਬੂ ਬਿਰਦੀ, ਪੱਪੂ ਤਲਵਾੜਾ, ਸਤਵਿੰਦਰ ਸਿੰਘ, ਦਲਜੀਤ ਸਿੰਘ ਬੱਗਾ, ਅਰੁਣ ਬਠਲਾ ਆਦਿ ਹਾਜ਼ਰ ਸਨ¢
ਪਿਛਲੀ ਖ਼ਬਰ ਖੇਡਾਂ ਦੇ ਖੇਤਰ ਵਿਚ ਲਾਲ ਸਰਕਾਰੂ ਮੱਲ ਸਰਵਹਿੱਤਕਾਰੀ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਮੁੜ ਮਿਲਣ ਦੇ ਵਾਅਦੇ ਨਾਲ ਕਲਗ਼ੀਧਰ ਅਕੈਡਮੀ ਸਕੂਲ ਦੁੱਗਰੀ ਵਿਖੇ ਦੋ ਰੋਜ਼ਾ ਐਥਲੈਟਿਕ ਮੀਟ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।