03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਨਗਰ ਕੌਂਸਲ ਪਾਇਲ ਦੇ ਸਫ਼ਾਈ ਸੇਵਕ 10 ਨੂੰ ਧੂਰੀ ਰੈਲੀ 'ਚ ਸ਼ਮੂਲੀਅਤ ਕਰਨਗੇ-ਪ੍ਰਧਾਨ ਰਾਕੇਸ਼ ਕੁਮਾਰ

ਅਜੀਤ ਡੈਸਕ 06-12-2025
ਪਾਇਲ, 5 ਦਸੰਬਰ (ਰਜਿੰਦਰ ਸਿੰਘ, ਨਿਜ਼ਾਮਪੁਰ)-ਸਥਾਨਕ ਨਗਰ ਪਾਇਲ ਸੇਵਕ ਯੂਨੀਅਨ ਪਾਇਲ ਦੇ ਪ੍ਰਧਾਨ ਰਾਕੇਸ਼ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਫ਼ਾਈ ਸੇਵਕ ਯੂਨੀਅਨ ਪੰਜਾਬ ਵਲੋਂ ਮੰਗਾਂ ਸਬੰਧੀ 10 ਦਸੰਬਰ ਨੂੰ ਧੂਰੀ ਵਿਖੇ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਲੰਮੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਸਬੰਧੀ ਕੋਈ ਧਿਆਨ ਨੇ ਦੇ ਰਹੀ ਹੈ ਅਤੇ ਸਰਕਾਰ ਦੇ ਮੰਤਰੀਆਂ ਨਾਲ ਯੂਨੀਅਨ ਦੀ ਕਈ ਵਾਰ ਮੀਟਿੰਗਾਂ ਹੋ ਚੁੱਕੀਆਂ ਹਨ ਪੰ੍ਰਤੂ ਕਾਫੀ ਸਮਾ ਬੀਤ ਜਾਣ ਤੋਂ ਬਾਅਦ ਵੀ ਮੰਗਾ ਨਹੀ ਮੰਨੀਆਂ ਗਈਆ | ਉਨ੍ਹਾਂ ਕਿਹਾ ਕਿ ਪਾਇਲ ਸਫ਼ਾਈ ਸੇਵਕ ਯੂਨੀਅਨ ਦੇ ਕਰਮਚਾਰੀ ਵੱਡੀ ਗਿਣਤੀ ਧੂਰੀ ਰੈਲੀ ਵਿਚ ਸ਼ਾਮਲ ਹੋਣਗੇ | ਇਸ ਮੌਕੇ ਸਤਪਾਲ ਸਿੰਘ, ਬਲਵੀਰ ਚੰਦ, ਰਾਜਾ, ਸਾਹਿਬ ਚੰਦ, ਕਮਲ, ਮੰਗਾ, ਨੀਲ ਕਮਲ, ਜਤਿੰਦਰ, ਵਿਜੇ, ਜੀਵਨ ਹਰਪ੍ਰੀਤ ਸਿੰਘ, ਬਬਲੀ, ਗੋਗੀ, ਸੀਮਾ, ਰਾਣੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਬਲਾਕ ਸੰਮਤੀ ਚੋਣਾਂ ਦੇ 8 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਹੋਏ ਰੱਦ ਅਗਲੀ ਖ਼ਬਰ ਮਜ਼ਦੂਰ ਵਿਰੋਧੀ ਲੇਬਰ ਕੋਡਾਂ ਅਤੇ ਮਨਰੇਗਾ ਦੀ ਤਬਾਹੀ ਦੇ ਖ਼ਿਲਾਫ਼ 5-6 ਜਨਵਰੀ 2026 ਨੂੰ ਦੇਸ਼ ਵਿਆਪੀ ਵਿਰੋਧ ਦਾ ਸੱਦਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।