02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਬਲਾਕ ਸੰਮਤੀ ਚੋਣਾਂ ਦੇ 8 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਹੋਏ ਰੱਦ

ਅਜੀਤ ਡੈਸਕ 06-12-2025
ਮਾਛੀਵਾੜਾ ਸਾਹਿਬ, 5 ਦਸੰਬਰ (ਰਾਜਦੀਪ ਸਿੰਘ ਅਲਬੇਲਾ)-ਬਲਾਕ ਸਮਿਤੀ ਚੋਣਾਂ ਲਈ ਅੱਜ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਦਾ ਦਿਨ ਸੀ, ਉੱਥੇ ਹੀ ਮਾਛੀਵਾੜਾ ਬਲਾਕ ਦੇ 16 ਜ਼ੋਨਾਂ ਲਈ 89 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ¢ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵਲੋਂ ਆਪਣੀਆਂ ਵਿਰੋਧੀ ਸਿਆਸੀ ਪਾਰਟੀਆਂ 'ਤੇ ਕਾਫ਼ੀ ਇਤਰਾਜ਼ ਲਗਾਏ ਗਏ ਜਿਸ ਦੀ ਪੜਤਾਲ ਲਈ ਚੋਣ ਅਧਿਕਾਰੀਆਂ ਨੂੰ ਕਾਫ਼ੀ ਮਸ਼ੱਕਤ ਕਰਨੀ ਪਈ¢ ਨਾਮਜ਼ਦਗੀ ਪੱਤਰਾਂ ਦੀ ਅੰਤਿਮ ਸੂਚੀ ਦਾ ਸਮਾਂ 3 ਵਜੇ ਸੀ ਪਰ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਦੇ ਵਰਕਰ ਜਿਨ੍ਹਾਂ ਨੂੰ ਪਹਿਲਾਂ ਹੀ ਡਰ ਸੀ ਕਿ ਨਾਮਜ਼ਦਗੀ ਪੱਤਰ ਰੱਦ ਕੀਤੇ ਜਾ ਸਕਦੇ ਹਨ | ਇਸ ਲਈ ਉਹ ਨਗਰ ਕੌਂਸਲ ਦਫ਼ਤਰ ਅੱਗੇ ਇਕੱਠੇ ਹੋ ਗਏ¢ ਇਨ੍ਹਾਂ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ ਸੂਚੀ ਦੇਰੀ ਨਾਲ ਲਗਾਉਣ 'ਤੇ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ¢ ਜਦੋਂ ਉਮੀਦਵਾਰਾਂ ਦੀ ਸੂਚੀ ਲਗਾਈ ਗਈ ਤਾਂ 89 'ਚੋਂ 8 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਗਏ¢ ਚੋਣ ਅਧਿਕਾਰੀ ਵਲੋਂ ਲਗਾਈ ਸੂਚੀ ਵਿਚ ਹੇਡੋਂ ਬੇਟ ਜ਼ੋਨ ਤੋਂ ਗੁਰਜੀਤ ਕੌਰ, ਇੰਦੂ ਬਾਲਾ ਅਤੇ ਭੁਪਿੰਦਰ ਕੌਰ (ਤਿੰਨੋਂ ਕਾਂਗਰਸ ਪਾਰਟੀ ਨਾਲ ਸਬੰਧਿਤ) ਦੇ ਕਾਗ਼ਜ਼ ਰੱਦ ਕਰ ਦਿੱਤੇ ਗਏ¢ ਕਕਰਾਲਾ ਕਲਾਂ ਜ਼ੋਨ ਤੋਂ ਸੁਖਵਿੰਦਰ ਕੌਰ ਜਿਸ ਦੀ ਵੋਟ ਗਲਤ ਪਾਈ ਗਈ, ਗੁਰਪ੍ਰੀਤ ਕੌਰ (ਦੋਵੇਂ ਹੀ ਕਾਂਗਰਸ ਪਾਰਟੀ ਨਾਲ ਸਬੰਧਿਤ) ਦੀ ਪੂਰੀ ਜਾਣਕਾਰੀ ਉਪਲਬਧ ਨਹੀਂ ਅਤੇ ਇਸੇ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਅਮਰਜੀਤ ਕੌਰ ਦੇ ਤਜਵੀਜ਼ਕਰਤਾ ਦੇ ਦਸਤਖ਼ਤ ਨਹੀਂ ਸਨ, ਜਿਸ ਕਾਰਨ ਕਾਗ਼ਜ਼ ਰੱਦ ਕਰ ਦਿੱਤੇ ਗਏ¢ ਹੇਡੋਂ ਢਾਹਾ ਜ਼ੋਨ ਤੋਂ ਭਾਜਪਾ ਦੀ ਬਬਲੀ ਰਾਣੀ ਅਤੇ ਅਕਾਲੀ ਦਲ ਗੁਰਦੇਵ ਕੌਰ ਦੇ ਕਾਗ਼ਜ਼ ਰੱਦ ਕਰ ਦਿੱਤੇ ਗਏ ਹਨ¢ ਇਸੇ ਦੌਰਾਨ ਸੁਰੱਖਿਆ ਲਈ ਡੀ. ਐੈੱਸ. ਪੀ. ਤਰਲੋਚਨ ਸਿੰਘ ਅਤੇ ਥਾਣਾ ਮੁਖੀ ਪਵਿੱਤਰ ਸਿੰਘ ਭਾਰੀ ਫੋਰਸ ਨਾਲ ਮੌਜੂਦ ਰਹੇ¢ ਰੋਸ ਧਰਨੇ 'ਚ ਹਰਜਤਿੰਦਰ ਸਿੰਘ ਪਵਾਤ, ਆਸ਼ੂ ਸ਼ਰਮਾ, ਜਸਪਾਲ ਸਿੰਘ ਜੱਜ, ਪਰਮਿੰਦਰ ਤਿਵਾੜੀ, ਜਥੇਦਾਰ ਕੁਲਦੀਪ ਸਿੰਘ ਜਾਤੀਵਾਲ, ਐਡਵੋਕੇਟ ਕਪਿਲ ਆਨੰਦ, ਵਿਨੀਤ ਕੁਮਾਰ ਝੜੌਦੀ, ਹਰਦੀਪ ਸਿੰਘ ਬਹਿਲੋਲਪੁਰ, ਸੰਜੀਵ ਲੀਹਲ, ਸੁਖਵਿੰਦਰ ਲਾਲ ਸੁੱਖੀ ਸ਼ਰਮਾ, ਗੁਰਜੀਤ ਸਿੰਘ ਮਿੱਠੇਵਾਲ, ਜਥੇਦਾਰ ਹਰਜੀਤ ਸਿੰਘ ਸ਼ੇਰੀਆਂ, ਦਰਸ਼ਨ ਸਿੰਘ ਮਿੱਠੇਵਾਲ, ਚਰਨਜੀਤ ਸਿੰਘ ਲੱਖੋਵਾਲ, ਦਲਜੀਤ ਸਿੰਘ ਬੁੱਲੇਵਾਲ, ਹਰਵਿੰਦਰ ਸਿੰਘ ਸ਼ੇਰੀਆਂ, ਹਰਜਿੰਦਰ ਸਿੰਘ ਛੌੜੀਆਂ, ਪਵਨ ਸਿੰਗਲਾ, ਸਿਮਰਨਜੀਤ ਗੋਗੀਆ ਆਦਿ ਮੌਜੂਦ ਸਨ¢
ਧੱਕੇਸ਼ਾਹੀ ਦਾ ਲੋਕ 2027 ਵਿਚ ਮੂੰਹ ਤੋੜਵਾਂ ਜਵਾਬ ਦੇਣਗੇ-ਆਗੂ
ਰੋਸ ਪ੍ਰਦਰਸ਼ਨ 'ਚ ਸ਼ਾਮਲ ਭਾਜਪਾ ਆਗੂ ਆਸ਼ੂ ਸ਼ਰਮਾ, ਬਲਾਕ ਕਾਂਗਰਸ ਦੇ ਪ੍ਰਧਾਨ ਪਰਮਿੰਦਰ ਤਿਵਾੜੀ, ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਜਥੇਦਾਰ ਕੁਲਦੀਪ ਸਿੰਘ ਜਾਤੀਵਾਲ, ਭਾਜਪਾ ਦੇ ਸੁਖਵਿੰਦਰ ਲਾਲ ਸੁੱਖੀ ਸ਼ਰਮਾ ਨੇ ਕਿਹਾ ਕਿ ਸਰਕਾਰ ਵਲੋਂ ਨਾਮਜ਼ਦਗੀ ਪੱਤਰ ਰੱਦ ਕਰ ਕੇ ਸ਼ਰੇਆਮ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਨਗਰ ਕੌਂਸਲ ਮਾਛੀਵਾੜਾ ਦੀਆਂ ਚੋਣਾਂ ਦੌਰਾਨ ਉਮੀਦਵਾਰਾਂ ਨੂੰ ਘਟੀਆ ਰਾਜਨੀਤੀ ਦਾ ਸ਼ਿਕਾਰ ਹੋਣਾ ਪਿਆ¢ ਉਕਤ ਆਗੂਆਂ ਨੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਲੋਕ ਇਨ੍ਹਾਂ ਧੱਕੇਸ਼ਾਹੀਆਂ ਦਾ ਮੂੰਹ ਤੋੜਵਾਂ ਜਵਾਬ ਦੇਣਗੇ¢
ਪਿਛਲੀ ਖ਼ਬਰ ਗੁ. ਮੰਜੀ ਸਾਹਿਬ ਕੋਟਾਂ ਵਿਖੇ ਨਵੇਂ ਮੈਨੇਜਰ ਇਕਬਾਲ ਸਿੰਘ ਝਬਾਲ ਨੇ ਚਾਰਜ ਸੰਭਾਲਿਆ ਅਗਲੀ ਖ਼ਬਰ ਨਗਰ ਕੌਂਸਲ ਪਾਇਲ ਦੇ ਸਫ਼ਾਈ ਸੇਵਕ 10 ਨੂੰ ਧੂਰੀ ਰੈਲੀ 'ਚ ਸ਼ਮੂਲੀਅਤ ਕਰਨਗੇ-ਪ੍ਰਧਾਨ ਰਾਕੇਸ਼ ਕੁਮਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।