01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਸਰਕਾਰੀ ਸਕੂਲ ਜੰਡਿਆਲੀ ਵਿਖੇ ਮੈਗਾ ਮਾਪੇ-ਅਧਿਆਪਕ ਮਿਲਣੀ ਹੋਈ

ਅਜੀਤ ਡੈਸਕ 23-12-2025
ਕੁਹਾੜਾ, 22 ਦਸੰਬਰ (ਸੰਦੀਪ ਸਿੰਘ ਕੁਹਾੜਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਡਿਆਲੀ ਵਿਖੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੈਗਾ ਮਾਪੇ ਅਧਿਆਪਕ ਮਿਲਣੀ ਕੀਤੀ ਗਈ¢ ਇਸ ਵਿਚ ਨੰਬਰਦਾਰ ਮਲਕੀਤ ਸਿੰਘ ਗਿੱਲ ਜੰਡਿਆਲੀ, ਬਲਾਕ ਸੰਮਤੀ ਮੈਂਬਰ ਰਾਜਕੁਮਾਰ, ਪੰਚਾਇਤ ਮੈਂਬਰ ਜਸਪਾਲ ਸਿੰਘ, ਪੰਚਾਇਤ ਮੈਂਬਰ ਮੇਜਰ ਸਿੰਘ ਫੈਟੀ, ਬਰੀਮ ਪਾਲ ਸਿੰਘ ਭੋਲਾ ਸਮੇਤ ਬੱਚਿਆਂ ਦੇ ਮਾਪਿਆਂ ਵਲੋਂ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ ਗਈ¢ ਇਸ ਮੌਕੇ ਪਿ੍ੰਸੀਪਲ ਸੁਮਨ ਮਦਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਕੂਲ ਵਿਚ ਮੈਗਾ ਅਧਿਆਪਕ ਮਾਪੇ ਮਿਲਣੀ ਕੀਤੀ ਗਈ ¢ ਇਸ ਮੌਕੇ ਪਿ੍ੰਸੀਪਲ ਸੁਮਨ ਮਦਾਨ, ਅਧਿਆਪਕ ਤਜਿੰਦਰ ਸਿੰਘ ਜੰਡਿਆਲੀ, ਨਵਿੰਦਰ ਸਿੰਘ, ਰੁਪਿੰਦਰ ਕੌਰ ਅਤੇ ਬੱਚਿਆਂ ਦੇ ਮਾਪਿਆਂ ਵਲੋਂ ਸ਼ਮੂਲੀਅਤ ਕੀਤੀ ਗਈ¢
ਪਿਛਲੀ ਖ਼ਬਰ ਲਹਿਰਾ ਵਿਖੇ ਅੱਖਾਂ ਦਾ ਮੁਫ਼ਤ ਆਪਰੇਸ਼ਨ ਕੈਂਪ 25 ਨੂੰ ਅਗਲੀ ਖ਼ਬਰ ਬਲਾਕ ਪੱਧਰੀ ਗਣਿਤ ਮੇਲੇ 'ਚ ਘੁੰਗਰਾਲੀ ਰਾਜਪੂਤਾਂ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।