29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਪਿੰਡ ਮਾਛੀਵਾੜਾ ਖਾਮ ਦੇ ਸਰਕਾਰੀ ਸਕੂਲ ਗਰਾਊਾਡ ਵਿਚ ਕਿ੍ਸਮਸ ਮੌਕੇ ਡੀ. ਜੇ. ਲਗਾਉਣ ਦਾ ਲੋਕਾਂ ਵਲੋਂ ਵਿਰੋਧ

ਅਜੀਤ ਡੈਸਕ 26-12-2025
ਮਾਛੀਵਾੜਾ ਸਾਹਿਬ, 25 ਦਸੰਬਰ (ਰਾਜਦੀਪ ਸਿੰਘ ਅਲਬੇਲਾ)-ਮਾਛੀਵਾੜਾ ਬਲਾਕ ਅਧੀਨ ਪੈਂਦੇ ਪਿੰਡ ਮਾਛੀਵਾੜਾ ਖਾਮ (ਕੱਚਾ ਮਾਛੀਵਾੜਾ) ਵਿਖੇ ਕਿ੍ਸਮਸ ਦਿਹਾੜੇ ਮੌਕੇ ਡੀ. ਜੇ. ਲਗਾਉਣ ਦਾ ਪਿੰਡ ਵਾਸੀਆਂ ਅਤੇ ਗਰਮ ਖਿਆਲੀਆਂ ਵਲੋਂ ਵਿਰੋਧ ਕੀਤਾ ਗਿਆ | ਜਾਣਕਾਰੀ ਅਨੁਸਾਰ ਪਿੰਡ ਦੇ ਸਰਕਾਰੀ ਸਕੂਲ ਵਿਚ ਟੈਂਟ ਲਗਾ ਕੇ ਈਸਾਈ ਭਾਈਚਾਰੇ ਵਲੋਂ ਡੀ. ਜੇ. ਲਗਾ ਕਿ੍ਸਮਸ ਦਾ ਦਿਹਾੜਾ ਮਨਾਇਆ ਜਾ ਰਿਹਾ ਸੀ | ਪਿੰਡ ਦੇ ਕੁੱਝ ਨੌਜਵਾਨ ਅਤੇ ਗਰਮ ਖਿਆਲੀ ਮੌਕੇ 'ਤੇ ਪੁੱਜੇ, ਜਿਨ੍ਹਾਂ ਨੇ ਇਹ ਡੀ. ਜੇ. ਬੰਦ ਕਰਵਾ ਦਿੱਤਾ | ਉਨ੍ਹਾਂ ਕਿਹਾ ਕਿ ਇਹ ਸਰਕਾਰੀ ਜਗ੍ਹਾ ਵਿਚ ਚੱਲ ਰਿਹਾ ਹੈ ਜਿਸ ਦੀ ਪ੍ਰਵਾਨਗੀ ਨਹੀਂ ਲਈ ਗਈ | ਪੱਤਰਕਾਰਾਂ ਵਲੋਂ ਜਦੋਂ ਇਸ ਸਬੰਧੀ ਡੀ. ਐੱਸ. ਪੀ. ਤਰਲੋਚਨ ਸਿੰਘ ਨਾਲ ਗੱਲਬਾਤ ਕੀਤੀ ਗਈ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਕਿ੍ਸਮਸ ਦਿਹਾੜਾ ਸਰਕਾਰੀ ਜਗ੍ਹਾ 'ਤੇ ਪੰਚਾਇਤ ਦੀ ਪ੍ਰਵਾਨਗੀ ਤੋਂ ਬਿਨਾਂ ਮਨਾਇਆ ਜਾ ਰਿਹਾ ਸੀ ਅਤੇ ਲੋਕਾਂ ਵਲੋਂ ਡੀ. ਜੇ. ਲਗਾਉਣ ਦਾ ਵਿਰੋਧ ਕੀਤਾ ਗਿਆ |
ਪਿਛਲੀ ਖ਼ਬਰ ਪਿੰਡ ਝੋਰੜਾਂ ਦੀ ਪੰਚਾਇਤੀ ਜ਼ਮੀਨ 'ਤੇ ਗਰਿੱਡ ਲਗਾਉਣ ਦਾ ਮਾਮਲਾ ਦਿਨੋਂ-ਦਿਨ ਉਲਝਣ ਲੱਗਿਆ ਅਗਲੀ ਖ਼ਬਰ ਮੰਤਰੀ ਸੌਂਦ ਵਲੋਂ ਹਲਕਾ ਖੰਨਾ ਦੀਆਂ ਸੰਗਤਾਂ ਨਾਲ ਫ਼ਤਹਿਗੜ੍ਹ ਸਾਹਿਬ ਲਈ ਪੈਦਲ ਯਾਤਰਾ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।