28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਸੜਕ ਹਾਦਸੇ 'ਚ ਇੱਕ ਨੌਜਵਾਨ ਦੀ ਮੌਤ, ਤਿੰਨ ਹੋਰ ਜ਼ਖ਼ਮੀ <br/>

ਅਜੀਤ ਡੈਸਕ 22-09-2025
ਤਪਾ ਮੰਡੀ, 21 ਸਤੰਬਰ (ਪ੍ਰਵੀਨ ਗਰਗ)-ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਧਾਗਾ ਮਿੱਲ ਤੋਂ ਥੋੜ੍ਹੀ ਅੱਗੇ ਛੋਟਾ ਹਾਥੀ ਪਲਟਣ ਕਾਰਨ ਇਕ ਨੌਜਵਾਨ ਦੀ ਮੌਤ ਅਤੇ ਤਿੰਨ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਹੈ | ਸਿਵਲ ਹਸਪਤਾਲ ਤਪਾ 'ਚ ਜੇਰੇ ਇਲਾਜ ਜ਼ਖ਼ਮੀ ਸੋਨੂੰ ਕੁਮਾਰ ਪੁੱਤਰ ਰੂਪ ਲਾਲ ਵਾਸੀ ਤਪਾ ਨੇ ਦੱਸਿਆ ਕਿ ਉਸ ਦੇ ਲੜਕੇ ਦਾ ਵਿਆਹ ਜੋ 23 ਸਤੰਬਰ ਦਾ ਹੈ, ਦੀਆਂ ਤਿਆਰੀਆਂ ਸੰਬੰਧੀ ਉਹ ਅਤੇ ਉਸ ਦੇ ਹੋਰ ਗੁਆਂਢੀ ਤਪਾ ਵਿਖੇ ਕਾਲਕਾ ਮੇਲ ਗੱਡੀ ਦਾ ਠਹਿਰਾਅ ਨਾ ਹੋਣ ਕਾਰਨ ਸਾਥੀ ਕਾਲਕਾ ਮੇਲ ਰਾਮਪੁਰਾ ਤੋਂ ਆਏ ਡੈਕੋਰੇਸ਼ਨ ਦਾ ਸਮਾਨ ਲੈਣ ਗਏ ਸੀ | ਜਦ ਸਮਾਨ ਲੈ ਕੇ ਵਾਪਸ ਆ ਰਹੇ ਸੀ ਤਾਂ ਜੇਠੂਕੇ ਅਤੇ ਧਾਗਾ ਮਿਲ ਦੇ ਵਿਚਕਾਰ ਸੜਕ ਦੀ ਖਸਤਾ ਹਾਲਤ ਕਾਰਨ ਛੋਟਾ ਹਾਥੀ ਬੇਕਾਬੂ ਹੋ ਕੇ ਪਲਟ ਗਿਆ | ਜਿਸ ਕਾਰਨ ਤਪਾ ਨਿਵਾਸੀ ਪਵਨ ਕੁਮਾਰ (22) ਪੁੱਤਰ ਪੱਪੂ ਰਾਮ ਦੀ ਮੌਤ ਹੋ ਗਈ, ਜੋ ਇੱਥੇ ਫਲ ਫਰੂਟ ਦਾ ਕੰਮ ਕਰਦਾ ਸੀ | ਇਸ ਹਾਦਸੇ 'ਚ ਸੁਰੇਸ਼ ਕੁਮਾਰ ਪੁੱਤਰ ਰਾਮ ਕੁਮਾਰ, ਸੋਨੂ ਕੁਮਾਰ ਪੁੱਤਰ ਰੂਪ ਲਾਲ ਅਤੇ ਪ੍ਰਦੀਪ ਕੁਮਾਰ ਪੁੱਤਰ ਰਾਮ ਲਾਲ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਸਿਵਲ ਹਸਪਤਾਲ ਤਪਾ ਦਾਖਲ ਕਰਵਾਇਆ ਗਿਆ |

ਪਿਛਲੀ ਖ਼ਬਰ ਸਿਵਲ ਹਸਪਤਾਲ ਵਿਖੇ ਦਵਾਈ ਲੈਣ ਆਏ ਮਰੀਜ਼ ਦਾ ਮੋਟਰਸਾਈਕਲ ਚੋਰੀ <br/> ਅਗਲੀ ਖ਼ਬਰ ਪੰਜਾਬ ਅੰਦਰ ਮੌਜੂਦਾ ਸਰਕਾਰ ਦੀ ਸਥਿਤੀ ਡਾਵਾਂਡੋਲ- ਕਾਲਾ ਢਿੱਲੋਂ, ਕੋਟਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।