28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਸਿਵਲ ਹਸਪਤਾਲ ਵਿਖੇ ਦਵਾਈ ਲੈਣ ਆਏ ਮਰੀਜ਼ ਦਾ ਮੋਟਰਸਾਈਕਲ ਚੋਰੀ <br/>

ਅਜੀਤ ਡੈਸਕ 22-09-2025
ਤਪਾ ਮੰਡੀ, 21 ਸਤੰਬਰ (ਪ੍ਰਵੀਨ ਗਰਗ)-ਸ਼ਨੀਵਾਰ ਦੁਪਹਿਰ ਸਮੇਂ ਸਿਵਲ ਹਸਪਤਾਲ ਵਿਖੇ ਦਵਾਈ ਲੈਣ ਆਏ ਇਕ ਮਰੀਜ਼ ਦਾ ਮੋਟਰਸਾਈਕਲ ਚੋਰੀ ਹੋ ਜਾਣ ਦਾ ਸਮਾਚਾਰ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੋਟਰਸਾਈਕਲ ਮਾਲਕ ਸੁੱਖੀ ਪੁੱਤਰ ਮੇਹਰ ਚੰਦ ਵਾਸੀ ਰੋਇਲ ਪੈਲੇਸ ਦੀ ਬੈਕ ਸਾਈਡ ਸਥਿਤ ਬਾਜ਼ੀਗਰ ਬਸਤੀ ਤਪਾ ਨੇ ਦੱਸਿਆ ਕਿ ਸ਼ਨੀਵਾਰ ਵਾਲੇ ਦਿਨ ਦੁਪਹਿਰ ਦੇ ਕਰੀਬ 12 ਕੁ ਵਜੇ ਉਹ ਆਪਣੀ ਪਤਨੀ ਨੂੰ ਸਿਵਲ ਹਸਪਤਾਲ ਤਪਾ ਵਿਖੇ ਚੈੱਕਅਪ ਕਰਵਾਉਣ ਲਈ ਆਇਆ ਸੀ ਤਾਂ ਉਸ ਨੇ ਆਪਣਾ ਮੋਟਰਸਾਈਕਲ ਹਸਪਤਾਲ ਦੇ ਬਾਹਰ ਖੜ੍ਹਾ ਕਰ ਕੇ ਲਾਕ ਲਾ ਦਿੱਤਾ ਅਤੇ ਦਵਾਈ ਲੈਣ ਲਈ ਹਸਪਤਾਲ ਅੰਦਰ ਚਲੇ ਗਏ | ਜਦੋਂ ਉਹ ਦਵਾਈ ਲੈ ਕੇ ਹਸਪਤਾਲ ਤੋਂ ਬਾਹਰ ਆਏ ਤਾਂ ਉਕਤ ਜਗ੍ਹਾ ਤੋਂ ਉਸ ਦਾ ਮੋਟਰਸਾਈਕਲ ਗ਼ਾਇਬ ਸੀ | ਉਸ ਨੇ ਇੱਧਰ ਉੱਧਰ ਕਾਫੀ ਭਾਲ ਕੀਤੀ ਪ੍ਰੰਤੂ ਉਸ ਦਾ ਮੋਟਰਸਾਈਕਲ ਨਹੀਂ ਮਿਲਿਆ | ਜਿਸ ਤੋਂ ਬਾਅਦ ਉਸ ਨੇ ਇਸ ਘਟਨਾ ਸਬੰਧੀ ਤਪਾ ਪੁਲਿਸ ਨੂੰ ਸੂਚਨਾ ਦਿੱਤੀ |

ਪਿਛਲੀ ਖ਼ਬਰ 'ਆਪ' ਆਗੂਆਂ ਨੇ ਅਧਿਕਾਰੀਆਂ ਨਾਲ ਨੁਕਸਾਨੇ ਮਕਾਨਾਂ ਦਾ ਲਿਆ ਜਾਇਜ਼ਾ <br/> ਅਗਲੀ ਖ਼ਬਰ ਸੜਕ ਹਾਦਸੇ 'ਚ ਇੱਕ ਨੌਜਵਾਨ ਦੀ ਮੌਤ, ਤਿੰਨ ਹੋਰ ਜ਼ਖ਼ਮੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।