26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਪਰਾਲੀ ਦੇ ਨਿਪਟਾਰੇ ਲਈ 2500 ਰੁਪਏ ਪ੍ਰਤੀ ਏਕੜ ਜਾਂ 100 ਰੁਪਏ ਪ੍ਰਤੀ ਕੁਇੰਟਲ ਦੇਵੇ ਸਰਕਾਰ-ਕਾਲੇਕੇ <br/>

ਅਜੀਤ ਡੈਸਕ 22-09-2025
ਧਨੌਲਾ, 21 ਸਤੰਬਰ (ਜਤਿੰਦਰ ਸਿੰਘ ਧਨੌਲਾ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਬਰਨਾਲਾ ਦੀ ਮੀਟਿੰਗ ਬਲਾਕ ਪ੍ਰਧਾਨ ਜਸਬੀਰ ਸਿੰਘ ਕਾਲੇਕੇ ਦੀ ਅਗਵਾਈ ਵਿਚ ਧਨੌਲਾ ਵਿਖੇ ਹੋਈ | ਇਸ ਮੌਕੇ ਸੂਬਾ ਮੀਤ ਪ੍ਰਧਾਨ ਗੁਰਨਾਮ ਸਿੰਘ ਠੀਕਰੀਵਾਲ, ਜ਼ਿਲ੍ਹਾ ਆਗੂ ਰਜਿੰਦਰ ਸਿੰਘ ਦਰਾਕਾ, ਭੁਪਿੰਦਰ ਸਿੰਘ ਬਿੱਟੂ ਰੂੜੇਕੇ, ਬੁਗਰ ਸਿੰਘ ਫਰਵਾਹੀ, ਨਿਰਮਲ ਸਿੰਘ ਧਨੌਲਾ ਨੇ ਕਿਹਾ ਕਿ ਪਰਾਲੀ ਦੇ ਯੋਗ ਪ੍ਰਬੰਧਨ ਲਈ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਕਿਸਾਨਾਂ ਨੂੰ 2500 ਪ੍ਰਤੀ ਏਕੜ ਜਾਂ 100 ਰੁਪਏ ਪ੍ਰਤੀ ਕੁਇੰਟਲ ਦੀ ਮਦਦ ਦਿੱਤੀ ਜਾਵੇ ਤਾਂ ਕਿ ਕਿਸਾਨ ਇਸ ਦਾ ਨਿਪਟਾਰਾ ਕਰ ਸਕਣ ਕਿਉਂਕਿ ਖੇਤ ਵਿਚ ਪਰਾਲੀ ਬਹੁਤ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਪਿਛਲੇ ਸਮੇਂ ਵਿਚ ਆਈਆਂ ਹਨ ਜਿਵੇਂ ਕਿ ਕਣਕ ਵਿਚ ਪਿਛਲੇ ਸਾਲ ਸੁੰਡੀ ਪੈਣ ਕਾਰਨ ਬਹੁਤ ਨੁਕਸਾਨ ਹੋਇਆ ਹੈ | ਜਿਸ ਦਾ ਕਿਸਾਨਾਂ ਨੂੰ ਭਾਰੀ ਘਾਟਾ ਝੱਲਣਾ ਪਿਆ ਹੋਰ ਵੀ ਜਿਵੇਂ ਇਸ ਵਾਰ ਝੋਨੇ ਵਿਚ ਮਧਰੇ ਬੂਟਿਆਂ ਦੀ ਸਮੱਸਿਆ ਵੀ ਆਈ ਹੈ ਅਤੇ ਹਲਦੀ ਰੋਗ ਵੀ ਆਇਆ ਹੈ | ਇਨ੍ਹਾਂ ਸਾਰੀਆਂ ਬਿਮਾਰੀਆਂ ਦਾ ਕਾਰਨ ਵੀ ਪਰਾਲੀ ਨੂੰ ਖੇਤਾਂ ਵਿਚ ਦੱਬਣਾ ਹੀ ਹੈ | ਜੇਕਰ ਸਰਕਾਰ ਬਾਕਿਆ ਹੀ ਇਸ ਦਾ ਹੱਲ ਕਰਨਾ ਚਾਹੁੰਦੀ ਹੈ ਤਾਂ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦੇ ਕੇ ਇਸ ਦਾ ਹੱਲ ਕੀਤਾ ਜਾ ਸਕਦਾ ਹੈ | ਬੁਲਾਰਿਆਂ ਨੇ ਕਿਹਾ ਕਿ ਕਣਕ ਬੀਜਣ ਦਾ ਸਮਾਂ ਨੇੜੇ ਆ ਰਿਹਾ ਹੈ ਪਰ ਸਹਿਕਾਰੀ ਸਭਾਵਾਂ ਵਿਚ ਡੀ.ਏ.ਪੀ ਨਾ ਮਾਤਰ ਹੀ ਪਹੁੰਚਿਆ ਹੈ ਜਿਸ ਕਾਰਨ ਆਉਣ ਵਾਲੇ ਸਮੇਂ ਵਿਚ ਕਣਕ ਬੀਜਣ ਵਿਚ ਵੀ ਬਹੁਤ ਵੱਡੀ ਸਮੱਸਿਆ ਆਵੇਗੀ ਅਤੇ ਖਾਦ ਦੀ ਕਾਲਾ ਬਜ਼ਾਰੀ ਨਾਲ ਕਿਸਾਨਾਂ ਦੀ ਲੁੱਟ ਹੋਵੇਗੀ | ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਜਲਦੀ ਤੋਂ ਜਲਦੀ ਡੀ.ਏ.ਪੀ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਕਿਸਾਨਾਂ ਦੀ ਹੋਣ ਵਾਲੀ ਲੁੱਟ ਤੋਂ ਬਚਾਇਆ ਜਾ ਸਕੇ | ਪਿਛਲੀ ਵਾਰ ਝੋਨੇ ਦੇ ਸੀਜ਼ਨ ਸਮੇਂ ਜੋ ਜੋ ਨਮੀ ਦੇ ਨਾਂਅ 'ਤੇ ਕਿਸਾਨਾਂ ਦੀ ਲੁੱਟ ਹੋਈ ਹੈ | ਉਸ ਵੱਲ ਵੀ ਸਮਾਂ ਰਹਿੰਦੇ ਧਿਆਨ ਦਿੱਤਾ ਜਾਵੇ | ਇਸ ਵਾਰ ਜਥੇਬੰਦੀ ਵਲੋਂ ਫ਼ੈਸਲਾ ਕੀਤਾ ਗਿਆ ਹੈ ਕਿ ਜੇਕਰ ਕਿਸਾਨਾਂ ਦੀ ਫ਼ਸਲ ਦੀ ਕੀਮਤ ਤੇ ਜਾਂ ਉਸ ਦੇ ਵਜ਼ਨ 'ਤੇ ਕੱਟ ਲਾ ਕੇ ਕਿਸਾਨਾਂ ਨੂੰ ਪ੍ਰੇਸ਼ਾਨ ਕੀਤਾ ਗਿਆ ਤਾਂ ਜਥੇਬੰਦੀ ਸੰਘਰਸ਼ ਲਈ ਮਜਬੂਰ ਹੋਵੇਗੀ | ਇਸ ਮੌਕੇ ਪਾਲ ਸਿੰਘ ਉੱਪਲੀ, ਬੂਟਾ ਸਿੰਘ ਸੇਖਾ, ਗੁਰਦਿਆਲ ਸਿੰਘ ਸੇਖਾ, ਗੁਲਾਬ ਸਿੰਘ ਸੰਘੇੜਾ, ਮਲਕੀਤ ਸਿੰਘ ਫਰਵਾਹੀ, ਜੱਸੀ ਮੋੜ, ਗੁਲਾਬ ਸਿੰਘ ਸੰਘੇੜਾ, ਨੱਥਾ ਸਿੰਘ ਸੰਘੇੜਾ, ਗੁਰਤੇਜ ਸਿੰਘ ਨੰਬਰਦਾਰ ਕਾਲੇਕੇ, ਤੇਜਾ ਸਿੰਘ ਕੱਟੂ, ਮਲਕੀਤ ਸਿੰਘ ਠੀਕਰੀਵਾਲ, ਸੁਖਚੈਨ ਸਿੰਘ ਸੁਰਜੀਤਪੁਰਾ ਕੋਠੇ, ਗੁਰਜੰਟ ਸਿੰਘ ਫਰਵਾਹੀ ਅਤੇ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ |

ਪਿਛਲੀ ਖ਼ਬਰ ਹੜ੍ਹ ਪ੍ਰਭਾਵਿਤ ਮਜ਼ਦੂਰ ਪਰਿਵਾਰਾਂ ਦੀ ਮਦਦ ਲਈ ਐਨ. ਆਰ. ਆਈ. ਭਰਾਵਾਂ, ਸਮਾਜ ਸੇਵੀ ਸੰਸਥਾਵਾਂ ਨੂੰ ਅੱਗੇ ਆਉਣ ਦੀ ਲੋੜ-... ਅਗਲੀ ਖ਼ਬਰ 'ਆਪ' ਆਗੂਆਂ ਨੇ ਅਧਿਕਾਰੀਆਂ ਨਾਲ ਨੁਕਸਾਨੇ ਮਕਾਨਾਂ ਦਾ ਲਿਆ ਜਾਇਜ਼ਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।