26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਕਾਂਗਰਸੀ ਆਗੂ ਜੰਗ ਸਿੰਘ ਮਹਿਤਾ ਨੂੰ ਵੱਖ-ਵੱਖ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਟ <br/>

ਅਜੀਤ ਡੈਸਕ 22-09-2025
ਤਪਾ ਮੰਡੀ, 21 ਸਤੰਬਰ (ਪ੍ਰਵੀਨ ਗਰਗ)-ਸਮਾਜ ਸੇਵੀ ਤੇ ਕਾਂਗਰਸੀ ਆਗੂ ਇੰਦਰਜੀਤ ਸਿੰਘ ਮਹਿਤਾ ਤੇ ਸਰਬਜੀਤ ਸਿੰਘ ਸਿੱਧੂ ਦੇ ਪਿਤਾ ਅਤੇ ਏ.ਆਰ.ਟੀ.ਓ. ਜਸ਼ਨਜੋਤ ਸਿੰਘ, ਮਹਿਤਾਬ ਸਿੰਘ ਤੇ ਆਫ਼ਤਾਬ ਸਿੱਧੂ ਦੇ ਦਾਦਾ ਸ: ਜੰਗ ਸਿੰਘ ਮਹਿਤਾ (101) ਸਪੁੱਤਰ ਸਵ: ਬੱਗਾ ਸਿੰਘ ਮਹਿਤਾ ਨਮਿੱਤ ਅੰਤਿਮ ਅਰਦਾਸ ਤਪਾ ਦੇ ਸ਼ਾਂਤੀ ਹਾਲ ਵਿਖੇ ਹੋਈ | ਇਸ ਮੌਕੇ ਰਾਗੀ ਸਿੰਘਾਂ ਨੇ ਵੈਰਾਗਮਈ ਕੀਰਤਨ ਕੀਤਾ | ਸ਼ਰਧਾਂਜਲੀ ਸਮਾਗਮ ਮੌਕੇ ਕਾਂਗਰਸ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਸਾਬਕਾ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਅਤੇ ਹੋਰ ਬੁਲਾਰਿਆਂ ਨੇ ਸ: ਜੰਗ ਸਿੰਘ ਮਹਿਤਾ ਦੇ ਜੀਵਨ ਬਾਰੇ ਵਿਸਥਾਰ ਸਾਹਿੱਤ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਸਾਦਗੀ ਭਰਪੂਰ ਜੀਵਨ ਅਪਣਾ ਕੇ ਖੇਤੀਬਾੜੀ ਧੰਦੇ ਵਿਚ ਹੱਥੀ ਮਿਹਨਤ ਕਰ ਕੇ ਜਿੱਥੇ ਪਰਿਵਾਰ ਨੂੰ ਬੁਲੰਦੀਆਂ ਤੱਕ ਪਹੁੰਚਾਇਆ ਉੱਥੇ ਰਾਜਨੀਤੀ ਵਿਚ ਵੀ ਇਕ ਕੱਦਾਵਰ ਨੇਤਾ ਵਜੋਂ ਉੱਭਰੇ ਜੋ ਕਾਂਗਰਸ ਦੇ ਸਮੇਂ ਦੌਰਾਨ ਵੱਖ-ਵੱਖ ਅਹੁਦਿਆਂ 'ਤੇ ਬਿਰਾਜਮਾਨ ਰਹੇ | ਉਨ੍ਹਾਂ ਕਿਹਾ ਕਿ ਜੰਗ ਸਿੰਘ ਮਹਿਤਾ ਦੇ ਅਕਾਲ ਚਲਾਣੇ ਨਾਲ ਸਿੱਧੂ ਪਰਿਵਾਰ ਨੂੰ ਹੀ ਨਹੀਂ ਬਲਕਿ ਪੂਰੇ ਇਲਾਕੇ ਨੂੰ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਪਿਆ ਹੈ | ਸਮਾਗਮ ਮੌਕੇ ਸਟੇਜ ਸੈਕਟਰੀ ਮੁਨਸ਼ੀ ਖ਼ਾਨ ਨੇ ਵੱਖ-ਵੱਖ ਸੰਸਥਾਵਾਂ ਅਤੇ ਰਾਜਨੀਤਿਕ ਆਗੂਆਂ ਵਲੋਂ ਭੇਜੇ ਸ਼ੋਕ ਸੰਦੇਸ਼ ਪੜ੍ਹ ਕੇ ਸੁਣਾਏ | ਇਸ ਸ਼ਰਧਾਂਜਲੀ ਸਮਾਗਮ ਮੌਕੇ ਸੰਤ ਬਾਬਾ ਭਗਵਾਨ ਦਾਸ, ਸੰਤ ਚੰਦਰਮਾ ਦਾਸ ਆਲੀਕੇ, ਸੰਤ ਈਸ਼ਰ ਸਿੰਘ ਧਿੰਗੜ ਵਾਲੇ, ਸੰਤ ਅਮਰਦਾਸ ਕੋਟਫੱਤਾ ਤੋਂ ਇਲਾਵਾ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ, ਡਿਪਟੀ ਕਮਿਸ਼ਨਰ ਬਰਨਾਲਾ ਟੀ. ਬੈਨਿਥ, ਏ.ਆਈ.ਜੀ. ਸੁਰਿੰਦਰ ਪਾਲ ਸਿੰਘ ਮੌਰ, ਵਿਕਰਮਜੀਤ ਸਿੰਘ ਸ਼ੇਰਗਿੱਲ ਕਮਿਸ਼ਨਰ ਅੰਮਿ੍ਤਸਰ, ਆਰ.ਟੀ.ਓ. ਹਰਪ੍ਰੀਤ ਸਿੰਘ, ਏ.ਡੀ.ਸੀ ਸੁਰਿੰਦਰ ਸਿੰਘ ਢਿੱਲੋਂ, ਸਾਬਕਾ ਸੰਸਦੀ ਸਕੱਤਰ ਸੰਤ ਬਲਬੀਰ ਸਿੰਘ ਘੁੰਨਸ, ਭਾਈ ਗੋਬਿੰਦ ਸਿੰਘ ਲੌਂਗੋਵਾਲ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ, ਸਾਬਕਾ ਵਿਧਾਇਕ ਸੁਖਵਿੰਦਰ ਅÏਲਖ, ਸੀਨੀਅਰ ਕਾਂਗਰਸੀ ਆਗੂ ਬੀਬੀ ਸੁਰਿੰਦਰ ਕੌਰ ਬਾਲੀਆ, ਬੀਬੀ ਮਲਕੀਤ ਕੌਰ ਸਹੋਤਾ, ਕੁਲਵੰਤ ਸਿੰਘ ਕੀਤੂ, ਵੀਰਇੰਦਰ ਸਿੰਘ ਸੰਧਵਾਂ, ਕਾਂਗਰਸ ਪਾਰਟੀ ਦੇ ਨੌਜਵਾਨ ਆਗੂ ਰਾਜਵਿੰਦਰ ਸਿੰਘ ਸ਼ੀਤਲ, ਬਾਬਾ ਬੂਟਾ ਸਿੰਘ ਤਾਜੋ, ਸਰਪੰਚ ਪਰਮਜੀਤ ਸਿੰਘ ਪੰਮਾ, ਪਰਮਜੀਤ ਟੀਟੂ ਤਾਜੋ, ਜਗਸੀਰ ਸਿੰਘ ਭੁੱਲਰ, ਭਾਜਪਾ ਆਗੂ ਧਰਮ ਸਿੰਘ ਫ਼ੌਜੀ, ਏ.ਪੀ. ਢਿੱਲੋਂ ਬਰਨਾਲਾ, ਮੰਡਲ ਪ੍ਰਧਾਨ ਅਸ਼ਵਨੀ ਬਹਾਵਲਪੁਰੀਆ, ਡਾ: ਬਾਲ ਚੰਦ ਬਾਂਸਲ, ਅਮਨਦੀਪ ਸਿੰਘ ਸਾਹੋਕੇ, ਰਣਦੀਪ ਸਿੰਘ ਢਿਲਵਾਂ, ਬੀਰਇੰਦਰ ਸਿੰਘ ਜ਼ੈਲਦਾਰ, ਪੱਤਰਕਾਰ ਗੁਰਪ੍ਰੀਤ ਸਿੰਘ ਕਾਹਨੇਕੇ, ਯੂਥ ਆਗੂ ਸੁਖਜਿੰਦਰ ਸਿੰਘ, ਸੋਮ ਨਾਥ ਸ਼ਰਮਾ, ਵਿਜੇ ਕੁਮਾਰ ਮੁਹਾਲੀ, ਰਾਜੂ ਤਾਜੋ, ਮਹਿਮਾ ਚੱਠਾ, ਗਗਨ ਢਿੱਲੋਂ, ਬਲਜੀਤ ਬਾਸੀ, ਸਤਪਾਲ ਮੌੜ, ਸੁਸ਼ੀਲ ਕੁਮਾਰ ਬਾਂਸਲ ਮਹਿਲ ਕਲਾਂ, ਰਘੁਵੀਰ ਚੰਦ ਅਗਰਵਾਲ, ਰਛਪਾਲ ਸਿੰਘ ਦਰਾਕਾ, ਬਲਵਿੰਦਰ ਸਿੰਘ ਭਦੌੜ, ਤਿਰਲੋਕ ਸਿੰਘ ਚੌਧਰੀ ਆਲੀਕੇ, ਦਰਸ਼ਨ ਸਿੰਘ ਖੁਰਮੀ ਤਪਾ, ਸਰਪੰਚ ਸਿਕੰਦਰ ਸਿੰਘ ਮਹਿਤਾ, ਰਣਜੀਤ ਸਿੰਘ ਖਨਾਲ, ਐਡਵੋਕੇਟ ਕਰਮਜੀਤ ਮਾਨ, ਐਡਵੋਕੇਟ ਹਰਮਨਿੰਦਰ ਸਿੰਘ ਢਿੱਲੋਂ, ਟੀਟੂ ਦੀਕਸ਼ਤ, ਜਸਵਿੰਦਰ ਸਿੰਘ ਚੱਠਾ, ਭਗਵੰਤ ਚੱਠਾ, ਜੀਵਨ ਅÏਜਲਾ, ਕੌਰ ਸਿੰਘ ਮਹਿਤਾ, ਮੰਮੂ ਬਾਸੀ, ਭਗਤ ਰਾਮ ਪੱਪੀ, ਜਸਪਾਲ ਸਿੰਘ, ਪੰਚ ਜੱਗਾ ਸਿੰਘ, ਸੰਜੂ ਗੁਪਤਾ, ਸੁਖਵਿੰਦਰ ਸਿੰਘ ਮਹਿਤਾ, ਸ਼ਾਮ ਲਾਲ ਮਹਿਤਾ, ਜਗਦੀਸ਼ ਰਾਏ ਘੁੰਨਸ, ਸੁਭਾਸ਼ ਕੁਮਾਰ, ਰਾਹੁਲ ਮਹਿਤਾ, ਗੋਲਡੀ ਮਹਿਤਾ, ਮੁਨੀਸ਼ ਬਾਂਸਲ, ਸੁਰੇਸ਼ ਕੁਮਾਰ ਕਾਲਾ, ਮੋਹਨਾ ਸਿੰਘ, ਸੁਰੇਸ਼ ਕੁਮਾਰ ਪੱਖੋ, ਸਰਬਜੀਤ ਸਿੰਘ ਸਰਬੀ ਪੰਧੇਰ, ਮਨੋਜ ਸਿੰਗਲਾ, ਗੁਰਤੇਜ ਸਿੰਘ ਧਾਲੀਵਾਲ, ਬੇਅੰਤ ਸਿੰਘ ਮਾਂਗਟ, ਸੋਨੂੰ ਮਾਂਗਟ, ਦਰਸ਼ਨ ਸਿੰਘ ਮਹਿਤਾ, ਸਤਨਾਮ ਆਲੀਕੇ, ਪੁਨੀਤ ਗਰਗ, ਅਸ਼ੋਕ ਕੁਮਾਰ ਬਿੱਟੂ, ਹਰੀਸ਼ ਚੰਦਰ ਗੋਸ਼ਾ ਆਦਿ ਵੱਖ-ਵੱਖ ਪਿੰਡਾਂ ਦੇ ਪੰਚ, ਸਰਪੰਚ, ਨੰਬਰਦਾਰ ਅਤੇ ਸ਼ਹਿਰ ਵਾਸੀ ਹਾਜਰ ਸਨ |

ਪਿਛਲੀ ਖ਼ਬਰ ਸ਼ਹਿਣਾ ਪੰਚਾਇਤ ਨੇ ਫੌਗਿੰਗ ਮਸ਼ੀਨ ਨਾਲ ਕੀਤਾ ਛਿੜਕਾਅ <br/> ਅਗਲੀ ਖ਼ਬਰ ਪ੍ਰਾਚੀਨ ਸਰਾਂ ਮੰਦਰ ਵਿਖੇ ਸੱਤ ਰੋਜ਼ਾ ਧਾਰਮਿਕ ਸਮਾਗਮ ਸੰਪੰਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।