26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਪ੍ਰਾਚੀਨ ਸਰਾਂ ਮੰਦਰ ਵਿਖੇ ਸੱਤ ਰੋਜ਼ਾ ਧਾਰਮਿਕ ਸਮਾਗਮ ਸੰਪੰਨ <br/>

ਅਜੀਤ ਡੈਸਕ 22-09-2025
ਤਪਾ ਮੰਡੀ, 21 ਸਤੰਬਰ (ਪ੍ਰਵੀਨ ਗਰਗ)-ਪ੍ਰਾਚੀਨ ਸਰਾਂ ਮੰਦਰ ਤਪਾ ਵਿਖੇ ਪਿਤਰਾਂ ਦੀ ਸ਼ਾਂਤੀ ਲਈ ਕਰਵਾਏ ਗਏ ਸੱਤ ਰੋਜ਼ਾ ਧਾਰਮਿਕ ਸਮਾਗਮ ਸ਼ਰਧਾ ਪੂਰਵਕ ਸੰਪੰਨ ਹੋਏ | ਇਸ ਮੌਕੇ ਪੰਡਤ ਅਨਿਲ ਸ਼ਰਮਾ ਨੇ ਸਮੂਹ ਜਜਮਾਨਾਂ ਤੋਂ ਹਵਨ ਯੱਗ 'ਚ ਪੂਰਨ ਅਹੂਤੀ ਪਵਾਈ ਅਤੇ ਪ੍ਰਭੂ ਦੀ ਆਰਤੀ ਕਰਨ ਉਪਰੰਤ ਸ੍ਰੀ ਮਦ ਭਾਗਵਤ ਸਪਤਾਹ ਗਿਆਨ ਯੱਗ ਪਾਠਾਂ ਦੇ ਭੋਗ ਪਾਏ ਗਏ | ਇਸ ਮੌਕੇ ਪ੍ਰਸਿੱਧ ਕਥਾਵਾਚਕ ਸਵਾਮੀ ਗਿਰੀਸ਼ਾ ਨੰਦ ਨੇ ਸੰਗਤ ਨੂੰ ਪ੍ਰਵਚਨ ਕਰਦਿਆਂ ਕਿਹਾ ਕਿ ਜੇਕਰ ਪੁਰਖੇ ਸਰਾਧ ਨਾਲ ਪ੍ਰਸੰਨ ਹੁੰਦੇ ਹਨ, ਤਾਂ ਉਹ ਆਪਣੀ ਸੰਤਾਨ ਨੂੰ ਖ਼ੁਸ਼ਹਾਲੀ, ਸੰਤਾਨ ਦੀਆਂ ਖ਼ੁਸ਼ੀਆਂ ਆਦਿ ਦਾ ਆਸ਼ੀਰਵਾਦ ਦਿੰਦੇ ਹਨ | ਸ਼ਾਸਤਰਾਂ ਵਿਚ ਦੱਸਿਆ ਗਿਆ ਹੈ ਕਿ ਜੇਕਰ ਤੁਹਾਡੇ ਕੋਲ ਸਰਾਧ ਕਰਨ ਲਈ ਪੈਸੇ ਨਹੀਂ ਹਨ ਤਾਂ ਤੁਸੀਂ ਆਪਣੇ ਬਚਨਾਂ ਨਾਲ ਆਪਣੇ ਪੁਰਖਿਆਂ ਨੂੰ ਵੀ ਸੰਤੁਸ਼ਟ ਕਰ ਸਕਦੇ ਹੋ | ਇਸ ਮੌਕੇ ਉਨ੍ਹਾਂ ਸੰਗਤ ਨੂੰ ਕਿਹਾ ਕਿ ਪ੍ਰਭੂ ਦੀ ਭਗਤੀ ਹੀ ਇਕ ਐਸਾ ਮਾਰਗ ਹੈ, ਜਿਸ ਨਾਲ ਮਨੁੱਖ ਦੇ ਜਨਮ ਜਨਮਾਂਤਰ ਦੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ | ਇਸ ਲਈ ਹਰ ਮਨੁੱਖ ਨੂੰ ਨਾਮ ਸਿਮਰਨ ਕਰਨਾ ਚਾਹੀਦਾ ਹੈ | ਭੋਗ ਉਪਰੰਤ ਲੰਗਰ ਅਤੁੱਟ ਵਰਤਿਆ | ਇਸ ਮੌਕੇ ਪੰਡਿਤ ਪ੍ਰਹਿਲਾਦ ਸ਼ਰਮਾ, ਨਗਰ ਕੌਂਸਲ ਪ੍ਰਧਾਨ ਡਾ: ਸੋਨਿਕਾ ਬਾਂਸਲ, ਸਮਾਜ ਸੇਵੀ ਸਤਪਾਲ ਮੌੜ, ਸਮਾਜ ਸੇਵੀ ਰਘੁਵੀਰ ਚੰਦ ਅਗਰਵਾਲ, ਐਡਵੋਕੇਟ ਦੀਪਕ ਬਾਂਸਲ, ਡਾ: ਬਾਲ ਚੰਦ ਬਾਂਸਲ, ਅਰੁਣ ਗੋਇਲ, ਸੰਦੀਪ ਭੈਣੀ, ਪਰਵੇਜ਼, ਸੰਦੀਪ ਵਿੱਕੀ, ਭਿੰਦੀ ਮੌੜ, ਅਸ਼ਵਨੀ ਬਹਾਵਲਪੁਰੀਆ, ਮੁਨੀਸ਼ ਬਹਾਵਲਪੁਰੀਆ, ਬਿੰਦਰ ਤਾਜੋ, ਡਾ: ਟਿੰਕੂ ਸ਼ਰਮਾ, ਐਡਵੋਕੇਟ ਭੀਮ ਸੈਨ, ਪਵਨ ਭੂਤ ਆਦਿ ਵੱਡੀ ਗਿਣਤੀ 'ਚ ਸ਼ਰਧਾਲੂ ਮੌਜੂਦ ਸਨ |

ਪਿਛਲੀ ਖ਼ਬਰ ਕਾਂਗਰਸੀ ਆਗੂ ਜੰਗ ਸਿੰਘ ਮਹਿਤਾ ਨੂੰ ਵੱਖ-ਵੱਖ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਟ <br/> ਅਗਲੀ ਖ਼ਬਰ ਹੜ੍ਹ ਪ੍ਰਭਾਵਿਤ ਮਜ਼ਦੂਰ ਪਰਿਵਾਰਾਂ ਦੀ ਮਦਦ ਲਈ ਐਨ. ਆਰ. ਆਈ. ਭਰਾਵਾਂ, ਸਮਾਜ ਸੇਵੀ ਸੰਸਥਾਵਾਂ ਨੂੰ ਅੱਗੇ ਆਉਣ ਦੀ ਲੋੜ-...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।