25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਬੱਸ ਦੀ ਟੱਕਰ ਵੱਜਣ ਨਾਲ ਮੋਟਰਸਾਈਕਲ ਸਵਾਰ ਪਤੀ-ਪਤਨੀ ਗੰਭੀਰ ਜ਼ਖ਼ਮੀ <br/>

ਅਜੀਤ ਡੈਸਕ 22-09-2025
ਤਪਾ ਮੰਡੀ, 21 ਸਤੰਬਰ (ਪ੍ਰਵੀਨ ਗਰਗ)-ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਬੱਸ ਅਤੇ ਮੋਟਰਸਾਈਕਲ ਦੀ ਟੱਕਰ ਦੌਰਾਨ ਮੋਟਰਸਾਈਕਲ ਸਵਾਰ ਪਤੀ-ਪਤਨੀ ਦੇ ਗੰਭੀਰ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਤਪਾ ਵਿਖੇ ਜੇਰੇ ਇਲਾਜ ਗਗਨਦੀਪ ਸਿੰਘ ਵਾਸੀ ਨਿਓਰ ਜ਼ਿਲ੍ਹਾ ਬਠਿੰਡਾ ਆਪਣੀ ਪਤਨੀ ਮਨਦੀਪ ਕੌਰ ਸਮੇਤ ਮੋਟਰਸਾਈਕਲ 'ਤੇ ਸਵਾਰ ਹੋ ਕੇ ਗੁਰਦੁਆਰਾ ਅੜੀਸਰ ਵਿਖੇ ਮੱਥਾ ਟੇਕਣ ਉਪਰੰਤ ਵਾਪਸ ਆਪਣੇ ਪਿੰਡ ਨਿਓਰ ਜਾ ਰਹੇ ਸਨ | ਜਦ ਉਹ ਮੁੱਖ ਮਾਰਗ 'ਤੇ ਡੇਰਾ ਬਾਬਾ ਇੰਦਰ ਦਾਸ ਨਜ਼ਦੀਕ ਪੁੱਜੇ ਤਾਂ ਸਲਿਪ ਰੋਡ ਤੋਂ ਬੱਸ ਦੇ ਚਾਲਕ ਨੇ ਜਿਉਂ ਹੀ ਬੱਸ ਮੁੱਖ ਮਾਰਗ 'ਤੇ ਚੜ੍ਹਾਈ ਤਾਂ ਮੋਟਰਸਾਈਕਲ ਬੱਸ ਨਾਲ ਟਕਰਾ ਗਿਆ | ਜਿਸ ਕਾਰਨ ਪਤੀ-ਪਤਨੀ ਸੜਕ 'ਤੇ ਡਿਗ ਕੇ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ | ਮੌਕੇ 'ਤੇ ਮੌਜੂਦ ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਮਿੰਨੀ ਸਹਾਰਾ ਕਲੱਬ ਨੂੰ ਦਿੱਤੀ | ਜਿਨ੍ਹਾਂ ਜ਼ਖ਼ਮੀਆਂ ਨੂੰ ਚੁੱਕ ਕੇ ਸਿਵਲ ਹਸਪਤਾਲ ਤਪਾ ਵਿਖੇ ਦਾਖਲ ਕਰਵਾਇਆ |

ਪਿਛਲੀ ਖ਼ਬਰ ਝੋਨੇ ਦੇ ਸੀਜ਼ਨ ਅਤੇ ਸਰਬੱਤ ਦੇ ਭਲੇ ਲਈ ਦੀ ਟਰੱਕ ਆਪਰੇਟਰ ਯੂਨੀਅਨ ਵੱਲੋਂ ਧਾਰਮਿਕ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਦਸਮੇਸ਼ ਪਬਲਿਕ ਸਕੂਲ 'ਚ ਸਫ਼ਾਈ ਪੰਦ੍ਹਰਵਾੜਾ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।