ਅਹਿਮਦਗੜ੍ਹ, 21 ਸਤੰਬਰ (ਰਣਧੀਰ ਸਿੰਘ ਮਹੌਲੀ, ਸੁਖਜੀਤ ਸਿੰਘ ਖੇੜਾ) - ਝੋਨੇ ਦੇ ਸੀਜ਼ਨ ਦੀ ਢੋਆ ਢੁਆਈ ਦੀ ਸ਼ੁਰੂਆਤ ਨੂੰ ਮੁੱਖ ਰੱਖਦਿਆਂ ਦੀ ਟਰੱਕ ਆਪ੍ਰੇਟਰ ਯੂਨੀਅਨ ਅਹਿਮਦਗੜ੍ਹ ਵਲੋਂ ਪ੍ਰਧਾਨ ਮਨਿੰਦਰਪਾਲ ਸਿੰਘ, ਵਾਈਸ ਪ੍ਰਧਾਨ ਗੁਰਵਿੰਦਰ ਗੋਰਖਾ, ਸੈਕਟਰੀ ਬਲਜਿੰਦਰ ਸਿੰਘ, ਸੰਦੀਪ ਸਿੰਘ ਬੋਪਾਰਾਏ, ਗੁਰਦੀਪ ਸਿੰਘ ਜਗਤਾਰ ਸਿੰਘ ਬਾਠ ਅਤੇ ਸਮੂਹ ਮੈਂਬਰਾਂ ਦੀ ਅਗਵਾਈ ਵਿੱਚ ਕਰਵਾਏ ਧਾਰਮਿਕ ਸਮਾਗਮ ਦੌਰਾਨ ਪਾਠ ਦੇ ਭੋਗ ਪਾਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ | ਸਮਾਗਮ ਦੌਰਾਨ ਮੁੱਖ ਮਹਿਮਾਨ ਦੇ ਤੌਰ 'ਤੇ ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜ਼ਰਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਤੇ ਕਿਹਾ ਕਿ ਕੋਈ ਵੀ ਕਾਰਜ ਸ਼ੁਰੂ ਕਰਨ ਵੇਲੇ ਪ੍ਰਮਾਤਮਾ ਦਾ ਓਟ ਆਸਰਾ ਲੈਣਾ ਬਹੁਤ ਜ਼ਰੂਰੀ ਹੈ ਜਿਸ ਦੇ ਨਾਮ ਸਦਕਾ ਇਨਸਾਨ ਹਰ ਮੰਜ਼ਿਲ ਪ੍ਰਾਪਤ ਕਰ ਸਕਦਾ ਹੈ ਅਤੇ ਇਹ ਨੇਕ ਕਾਰਜ ਕਰਵਾਉਣ ਲਈ ਸਮੂਹ ਯੂਨੀਅਨ ਵਧਾਈ ਦੀ ਪਾਤਰ ਹੈ | ਯੂਨੀਅਨ ਪ੍ਰਧਾਨ ਮਨਿੰਦਰਪਾਲ ਸਿੰਘ ਦੀ ਅਗਵਾਈ ਵਿੱਚ ਸਮੂਹ ਮੈਂਬਰਾਂ ਵਲੋਂ ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ 'ਤੇ ਚੇਅਰਮੈਨ ਹਰਪ੍ਰੀਤ ਸਿੰਘ ਨੰਗਲ, ਚੇਅਰਮੈਨ ਕਮਲਜੀਤ ਸਿੰਘ ਉੱਭੀ, ਬਾਰ ਕੌਂਸਲ ਪ੍ਰਧਾਨ ਐਡਵੋਕੇਟ ਅਰਵਿੰਦ ਸਿੰਘ ਮਾਵੀ, ਮੁੰਡੇ ਕਲੱਬ ਪ੍ਰਧਾਨ ਰਕੇਸ਼ ਗਰਗ, ਮਹਾਂਵੀਰ ਗੋਇਲ, ਬਲਜਿੰਦਰ ਧਾਲੀਵਾਲ, ਪ੍ਰਧਾਨ ਸਰਪੰਚ ਬਲਦੇਵ ਸਿੰਘ ਨਰਵਾਲ, ਆੜਤੀ ਪ੍ਰਧਾਨ ਮਨੋਜ ਸ਼ਰਮਾ, ਚੇਅਰਮੈਨ ਬਲਦੇਵ ਮਲੌਦ, ਪਾਲੀ ਛੰਨਾ, ਸਰਪੰਚ ਹਰਜੀਤ ਸਿੰਘ ਅਕਬਰਪੁਰ ਛੰਨਾ, ਪ੍ਰਧਾਨ ਸ਼ਿੰਦਾ ਲਹਿਰਾ, ਮਾ ਕਮਿਕਰ ਸਿੰਘ, ਸਰਪੰਚ ਹਰਕੋਮਲ ਸਿੰਘ ਨੱਥੂਮਾਜ਼ਰਾ, ਡਾ ਚਰਨਜੀਤ ਸਿੰਘ ਪੰਧੇਰ, ਸਾਬਕਾ ਪ੍ਰਧਾਨ ਨਗਰ ਕੌਂਸਲ ਰਵਿੰਦਰ ਪੁਰੀ ਤੇ ਜਤਿੰਦਰ ਭੋਲਾ, ਸ਼੍ਰੋਮਣੀ ਅਕਾਲੀ ਦਲ ਕੌਮੀ ਸਲਾਹਕਾਰ ਅਵਤਾਰ ਸਿੰਘ ਜੱਸਲ, ਅਕਾਲੀ ਦਲ ਬੀ ਸੀ ਪ੍ਰਧਾਨ ਮਾ ਬਲਵੀਰ ਸਿੰਘ ਧਲੇਰ, ਪ੍ਰਧਾਨ ਸ਼ਹਿਰੀ ਆਪ ਕਮਲ ਸੰਧੂ, ਮਹਿਲਾ ਪ੍ਰਧਾਨ ਰਿੰਕੂ ਗਰਗ, ਰੋਕੀ ਚੀਮਾ, ਦਵਿੰਦਰ ਸਿੰਘ ਮਾਨ, ਰਵਿੰਦਰ ਸਿੰਘ ਲਤਾਲਾ, ਕੁਲਦੀਪ ਸਿੰਘ ਛੰਨਾ, ਹਰਜਿੰਦਰ ਸਿੰਘ ਕਾਕਾ ਨੱਥੂਮਾਜਰਾ, ਪ੍ਰਭਜੋਤ ਸਿੰਘ, ਸੁਖਵੀਰ ਸਿੰਘ ਸੁੱਖੀ, ਵਸਾਖਾ ਸਿੰਘ ਚਿੰਦ, ਟਹਿਲ ਸਿੰਘ ਦੁਲਮਾਂ ਸਮੇਤ ਵੱਡੀ ਗਿਣਤੀ ਵਿੱਚ ਟਰੱਕ ਆਪ੍ਰੇਟਰ ਸ਼ਾਮਿਲ ਸਨ |