ਖਨੌਰੀ, 21 ਸਤੰਬਰ (ਬਲਵਿੰਦਰ ਸਿੰਘ ਥਿੰਦ) - ਜ਼ਿਲ੍ਹਾ ਪੱਧਰੀ 68 ਵੀਂ ਸਕੂਲੀ ਖੇਡਾਂ ਵਿਚ ਬੰਗਾਂ ਜੋਨ ਦਾ ਗਤਕੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਰਿਹਾ | ਜਿਸ ਵਿੱਚ ਮੁੰਡਿਆਂ ਨੇ ਅੰਡਰ 14 ਸਿੰਗਲ ਸੋਟੀ ਟੀਮ ਵਿਚ ਤੀਜਾ ਸਥਾਨ, ਅੰਡਰ 17 ਫਰੀ ਸੋਟੀ ਟੀਮ ਵਿਚ ਵੀ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਦੇ ਨਾਲ ਅੰਡਰ 17 ਸਿੰਗਲ ਸੋਟੀ ਵਿਅਕਤੀਗਤ ਵਿਚ ਮੋਹਕਮ ਸਿੰਘ ਨੇ ਲਗਾਤਾਰ ਤੀਜੀ ਵਾਰ ਗੋਲਡ ਮੈਡਲ ਜਿੱਤਿਆ ਤੇ ਅੰਡਰ 19 ਵਿਚ ਅਮਨਪ੍ਰੀਤ ਸਿੰਘ ਨੇ ਫ਼ਰੀ ਸੋਟੀ ਵਿਅਕਤੀਗਤ ਮੁਕਾਬਲਿਆਂ ਵਿੱਚ ਲਗਾਤਾਰ ਦੂਜੀ ਵਾਰ ਗੋਲਡ ਮੈਡਲ ਜਿੱਤਿਆ | ਕੁੜੀਆਂ ਦੇ ਮੁਕਾਬਲਿਆਂ ਵਿਚੋਂ ਅੰਡਰ 14 ਵਿਚੋਂ ਲਗਾਤਾਰ ਦੂਜੀ ਵਾਰ ਅੰਡਰ 14 ਦੇ ਆਲ ਓਵਰ ਸਾਰੇ ਈਵੈਟਾਂ 'ਤੇ ਕਬਜ਼ਾ ਕੀਤਾ | ਇਸੇ ਤਰ੍ਹਾਂ ਅੰਡਰ 14 ਫ਼ਰੀ ਸੋਟੀ ਟੀਮ ਵਿਚ ਲਗਾਤਾਰ ਦੂਜੀ ਵਾਰ ਗੋਲਡ ਫ਼ਰੀ ਸੋਟੀ ਵਿਅਕਤੀਗਤ ਸਿੰਗਲ ਸੋਟੀ ਟੀਮ ਤੇ ਵਿਅਕਤੀਗਤ ਵਿਚ ਵੀ ਲਗਾਤਾਰ ਦੂਜੀ ਵਾਰ ਪਹਿਲਾ ਸਥਾਨ ਪ੍ਰਾਪਤ ਕੀਤਾ | ਅੰਡਰ 17 ਵਿਚ ਸਿੰਗਲ ਸੋਟੀ ਵਿਚੋਂ ਦੂਜਾ ਸਥਾਨ ਤੇ ਸ਼ਸਤਰ ਪ੍ਰਦਰਸ਼ਨ ਵਿਅਕਤੀਗਤ ਵਿਚ ਪ੍ਰੀਆ ਨੇ ਵੀ ਦੂਜਾ ਸਥਾਨ ਪ੍ਰਾਪਤ ਕੀਤਾ | ਜਦੋਂ ਕਿ ਸਿਮਰਨ ਕੌਰ ਨੇ ਵਿਅਕਤੀਗਤ 'ਚੋਂ ਤੀਜਾ ਸਥਾਨ ਪ੍ਰਾਪਤ ਕੀਤਾ | ਬੰਗਾਂ ਜੋਨ ਸਕੱਤਰ ਗੁਰਦਾਸ ਸਿੰਘ ਨੇ ਖਿਡਾਰੀਆਂ ਤੇ ਸਕੂਲਾਂ ਦੇ ਅਧਿਆਪਕਾਂ ਨੂੰ ਵਧਾਈਆਂ ਦਿੱਤੀਆਂ | ਇਸ ਮੌਕੇ ਬਾਬਾ ਚਮਕੌਰ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਠਸਕਾ ਨੇ ਦੱਸਿਆ ਕਿ ਉਸਤਾਦ ਜਤਿੰਦਰ ਸਿੰਘ ਨਾਲ ਸ਼ਮਸ਼ੇਰ ਸਿੰਘ, ਮਨਪ੍ਰੀਤ ਸਿੰਘ, ਲਵਪ੍ਰੀਤ ਸਿੰਘ ਦਾ ਵਿਸ਼ੇਸ਼ ਸਹਿਯੋਗ ਰਿਹਾ, ਜਿਨ੍ਹਾਂ ਦੀ ਅਗਵਾਈ ਹੇਠ ਖਿਡਾਰੀਆਂ ਨੇ 13 ਗੋਲਡ, ਪੰਜ ਸਿਲਵਰ, ਨੌ ਬਰਾਊਨ ਮੈਡਲ ਜਿੱਤੇ | ਮੁਕਾਬਲਿਆਂ ਦੌਰਾਨ ਕੁੱਲ 18 ਖਿਡਾਰੀਆਂ ਨੇ ਭਾਗ ਲਿਆ ਜਿਨ੍ਹਾਂ 'ਚੋਂ 10 ਖਿਡਾਰੀ ਸਟੇਟ ਪੱਧਰ ਲਈ ਚੁਣੇ ਗਏ |