ਮੂਨਕ, 21 ਸਤੰਬਰ (ਮਦਾਨ,ਸਿੰਗਲਾ,ਭਾਰਦਵਾਜ) - ਡੀ.ਐਸ.ਪੀ. ਮੂਨਕ ਗੁਰਿੰਦਰ ਸਿੰਘ ਬੱਲ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਮੂਨਕ ਪੁਲਿਸ ਵਲੋਂ ਦੋ ਪਿਸਟਲ ਇੱਕ ਦੇਸੀ ਕੱਟੇ ਸਮੇਤ 3 ਜਿੰਦਾ ਕਾਰਤੂਸ ਸਮੇਤ ਕਥਿਤ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ | ਖਨੌਰੀ ਪੁਲਿਸ ਵਲੋਂ ਚੋਰੀ ਦੇ 7 ਮੋਟਰਸਾਈਕਲ 5 ਮੋਬਾਈਲ ਸਮੇਤ ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਉਨ੍ਹਾਂ ਦੱਸਿਆ ਕੀ ਮੂਨਕ ਤਹਿਸੀਲ ਅਧੀਨ ਥਾਣਾ ਮੂਨਕ ਅਤੇ ਖਨੋਰੀ ਪੁਲਿਸ ਵਲੋਂ ਸਾਂਝੇ ਤੌਰ 'ਤੇ ਐਨ.ਡੀ.ਪੀ.ਸੀ ਐਕਟ ਤਹਿਤ 25 ਬੋਤਲ ਸ਼ਰਾਬ ਦੇਸੀ ਅਤੇ ਜੁਆ ਐਕਟ ਅਧੀਨ ਅਤੇ ਨਸ਼ਾ ਕਰਨ ਵਾਲਿਆਂ ਨੂੰ ਕਾਬੂ ਕੀਤਾ ਹੈ | ਉਨ੍ਹਾਂ ਦੱਸਿਆ ਕੀ ਇਸ ਹਫ਼ਤੇ ਦੌਰਾਨ ਮੂਨਕ ਅਤੇ ਖਨੋਰੀ ਪੁਲਿਸ ਵਲੋਂ ਸਾਂਝੇ ਤੋਰ ਤੇ ਨਸ਼ਾ ਕਰਨ ਵਾਲੇ 8 ਵਿਅਕਤੀਆਂ ਨੂੰ ਉਨ੍ਹਾਂ ਦੇ ਮਾਪਿਆਂ ਦੀ ਬੇਨਤੀ ਤੇ ਦਵਾਈ ਦਿਵਾਈ ਗਈ ਹੈ | 4 ਵਿਅਕਤੀਆਂ ਨੂੰ ਇਲਾਜ ਕਰਾਉਣ ਲਈ ਦਾਖ਼ਲ ਕਰਵਾਇਆ ਗਿਆ ਹੈ | ਇਸ ਸਮੇਂ ਉਨ੍ਹਾਂ ਨਾਲ ਐਸ.ਐਚ.ਓ ਮੂਨਕ ਇੰਸਪੈਕਟਰ ਸੋਰਭ ਸੱਭਰਵਾਲ, ਐਸ.ਐਚ.ਓ ਖਨੋਰੀ ਹਰਮਿੰਦਰ ਸਿੰਘ ਅਤੇ ਸਹਾਇਕ ਥਾਣੇਦਾਰ ਰੀਡਰ ਹਰਮੇਸ਼ ਸਿੰਘ ਹਾਜ਼ਰ ਸਨ |