25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਹੜ੍ਹ ਪੀੜਤਾਂ ਲਈ ਰਾਹਤ ਸਮਗਰੀ ਦਾ ਕਾਫ਼ਲਾ ਰਵਾਨਾ

ਅਜੀਤ ਡੈਸਕ 22-09-2025
ਲੌਂਗੋਵਾਲ, 21 ਸਤੰਬਰ (ਵਿਨੋਦ ਸ਼ਰਮਾ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਕਾਈ ਸ਼ੇਰੋਂ ਵਲੋਂ ਹੜ੍ਹ ਪ੍ਰਭਾਵਿਤ ਲੋਕਾਂ ਲਈ ਇਕੱਠੀ ਕੀਤੀ ਰਾਹਤ ਸਮਗਰੀ ਨਾਲ ਭਰੇ ਟਰੈਕਟਰ ਟਰਾਲੀਆਂ ਦਾ ਕਾਫ਼ਲਾ ਅੱਜ ਗੁਰਦੁਆਰਾ ਸਾਹਿਬ ਤੋਂ ਰਵਾਨਾ ਹੋਇਆ | ਯੂਨੀਅਨ ਵਲੋਂ ਪਿੰਡ ਦੀ ਹਰ ਪੱਤੀ ਦੇ ਘਰ-ਘਰ ਜਾ ਕੇ ਸ਼ਰਧਾ ਸਮਾਨ ਰਸਦ, ਨਗਦੀ, ਬਿਸਤਰੇ, ਅਨਾਜ, ਪਸ਼ੂਆਂ ਲਈ ਚਾਰਾ ਅਤੇ ਹੋਰ ਲੋੜੀਂਦਾ ਸਮਾਨ ਇਕੱਠਾ ਕੀਤਾ ਗਿਆ | ਇਕਾਈ ਪ੍ਰਧਾਨ ਜਸਪਾਲ ਸਿੰਘ ਮੱਖਣ ਨੇ ਦੱਸਿਆ ਕਿ ਕੀ ਪਿੰਡ ਸ਼ੇਰੋਂ ਨਿਵਾਸੀਆਂ ਨੇ ਰਾਹਤ ਸਮਗਰੀ ਵਿਚ ਵੱਡਾ ਯੋਗਦਾਨ ਪਾਇਆ ਗਿਆ ਹੈ | ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਵਿਚ ਜਥੇਬੰਦੀ ਵਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਸਰਵੇ ਕਰਵਾਇਆ ਗਿਆ ਹੈ ਅਤੇ ਉਥੇ ਦੀਆਂ ਇਕਾਈਆਂ ਨਾਲ ਤਾਲਮੇਲ ਕਰ ਕੇ ਸੱਭ ਤੋਂ ਵੱਧ ਪ੍ਰਭਾਵਿਤ ਇਲਾਕਿਆਂ ਵਿਚ ਅਤੇ ਸਹੀ ਲੋੜਵੰਦ ਲੋਕਾਂ ਨੂੰ ਸਮਗਰੀ ਦੀ ਵੰਡ ਕੀਤੀ ਜਾਵੇਗੀ | ਇਸ ਮੌਕੇ ਜਰਨੈਲ ਸਿੰਘ ਗੋਗੀ , ਗੁਰਮੇਲ ਸਿੰਘ, ਰਣਧੀਰ ਸਿੰਘ, ਕਸ਼ਮੀਰ ਸਿੰਘ, ਕਰਮਾ ਸਿੰਘ, ਸਹਿਜਪਾਲ ਸਿੰਘ, ਨਿਰਭੈ ਸਿੰਘ, ਬਾਰਾ ਸਿੰਘ ਅਤੇ ਜੰਟਾ ਸਿੰਘ ਹਾਜ਼ਰ ਸਨ |
ਪਿਛਲੀ ਖ਼ਬਰ ਬੰਗਾ ਜ਼ੋਨ ਪੱਧਰੀ ਸਕੂਲ ਖੇਡਾਂ ਦੌਰਾਨ ਗੱਤਕਾ ਖਿਡਾਰੀਆਂ ਦਾ ਰਿਹਾ ਸ਼ਾਨਦਾਰ ਪ੍ਰਦਰਸ਼ਨ <br/> ਅਗਲੀ ਖ਼ਬਰ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਹਲਕਾ ਸੁਨਾਮ ਦੀਆਂ 8 ਮੰਡੀਆਂ 'ਚ ਬਣਨ ਵਾਲੇ ਸ਼ੈੱਡਾਂ ਦੇ ਨਿਰਮਾਣ ਦਾ ਰੱਖਿਆ ਨੀਂਹ-ਪੱਥਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।