25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਪ੍ਰੇਮ ਅੱਖਾਂ ਦਾ ਹਸਪਤਾਲ ਵਿਖੇ ਡਰਾਈਵਰਾਂ ਲਈ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ <br/>

ਅਜੀਤ ਡੈਸਕ 22-09-2025
ਬਰਨਾਲਾ, 21 ਸਤੰਬਰ (ਨਰਿੰਦਰ ਅਰੋੜਾ)-ਬਰਨਾਲਾ ਦਾ ਮਸ਼ਹੂਰ ਅੱਖਾਂ ਦਾ ਹਸਪਤਾਲ ਪ੍ਰੇਮ ਅੱਖਾਂ ਦੇ ਹਸਪਤਾਲ ਵਿਖੇ ਇਕ ਨਿਵੇਕਲਾ ਉਪਰਾਲਾ ਕਰਦੇ ਹੋਏ ਡਰਾਈਵਰਾਂ ਲਈ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ ਗਿਆ | ਗੱਲਬਾਤ ਕਰਦਿਆਂ ਹਸਪਤਾਲ ਦੇ ਐਮ.ਡੀ. ਡਾ: ਰੁਪੇਸ਼ ਸਿੰਗਲਾ ਨੇ ਦੱਸਿਆ ਕਿ ਸਾਡੀ ਸਮਾਜ ਪ੍ਰਤੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਸਮਾਜ ਸੇਵੀ ਕੰਮ ਕਰਦੇ ਰਹੀਏ | ਅੱਜ ਇਸ ਕੈਂਪ ਵਿਚ 952 ਡਰਾਈਵਰਾਂ ਨੇ ਲਾਭ ਲਿਆ | ਚੈੱਕਅਪ ਕਰਨ ਤੋਂ ਬਾਅਦ 552 ਨਜ਼ਰ ਵਾਲੀਆਂ ਐਨਕਾਂ ਵੀ ਮੁਫ਼ਤ ਦਿੱਤੀਆਂ ਗਈਆਂ | ਉਨ੍ਹਾਂ ਕਿਹਾ ਕਿ ਡਰਾਈਵਰਾਂ ਨੂੰ ਜਾਗਰੂਕ ਵੀ ਕੀਤਾ ਕਿ ਸਮੇਂ-ਸਮੇਂ ਸਿਰ ਅੱਖਾਂ ਦਾ ਚੈੱਕਅਪ ਬਹੁਤ ਜ਼ਰੂਰੀ ਹੈ ਕਿਉਂਕਿ ਅੱਖਾਂ ਦੀ ਘੱਟ ਰੌਸ਼ਨੀ ਦੁਰਘਟਨਾ ਦਾ ਕਾਰਨ ਬਣ ਸਕਦੀ ਹੈ | ਜਦੋਂ ਤੁਸੀਂ ਡਰਾਈਵਰੀ ਕਰਦੇ ਹੋ ਤਾਂ ਗੱਡੀ ਵਿਚ ਬੈਠੀਆਂ ਸਵਾਰੀਆਂ ਦੀ ਜ਼ਿੰਮੇਵਾਰੀ ਤੁਹਾਡੀ ਹੈ | ਇਸ ਮੌਕੇ ਡਾ: ਪੱਲਵੀ ਸਿੰਗਲਾ, ਜਗਤਾਰ ਸਿੰਘ, ਸੁਰਜੀਤ ਕੁਮਾਰ, ਕੇਵਲਜੀਤ, ਗਗਨਦੀਪ, ਸੁਰਜੀਤ ਸਿੰਘ, ਸੀਮਾ ਰਾਣੀ, ਪ੍ਰਵੀਨ ਬੇਗ਼ਮ, ਕਰਮਜੀਤ ਕੌਰ, ਰੈਨੂ ਸ਼ਰਮਾ, ਸਰਬਜੀਤ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਚਿੱਪ ਵਾਲੇ ਮੀਟਰ ਹਰ ਕੀਮਤ 'ਤੇ ਕਿਸੇ ਦੇ ਘਰ ਵੀ ਨਹੀਂ ਲੱਗਣ ਦੇਵਾਂਗੇ ਅਗਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਪਰਾਲੀ ਪ੍ਰਬੰਧਨ ਕਰਨ ਵਾਲੇ ਕਿਸਾਨਾਂ ਦਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।