25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਚਿੱਪ ਵਾਲੇ ਮੀਟਰ ਹਰ ਕੀਮਤ 'ਤੇ ਕਿਸੇ ਦੇ ਘਰ ਵੀ ਨਹੀਂ ਲੱਗਣ ਦੇਵਾਂਗੇ

ਅਜੀਤ ਡੈਸਕ 22-09-2025
ਗੁਰਦਾਸਪੁਰ, 21 ਸਤੰਬਰ (ਅਸ਼ੋਕ ਸ਼ਰਮਾ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਸ਼ਹੀਦ ਬੀਬੀ ਸੁੰਦਰੀ ਗੁਰਦਾਸਪੁਰ ਦੀ ਮੀਟਿੰਗ ਪਿੰਡ ਚਾਵਾ ਦੇ ਨਜ਼ਦੀਕ ਗੁਰਦੁਆਰਾ ਸਾਹਿਬ ਸ਼ਹੀਦ ਬੀਬੀ ਸੁੰਦਰੀ ਨਵਾਂ ਪਿੰਡ ਬਹਾਦਰ ਵਿਖੇ ਹੋਈ | ਮੀਟਿੰਗ 'ਚ ਉਚੇਚੇ ਤੌਰ 'ਤੇ ਪੰਜਾਬ ਆਗੂ ਹਰਵਿੰਦਰ ਸਿੰਘ ਮਸਾਣੀਆਂ ਸ਼ਾਮਿਲ ਹੋਏ | ਪੰਜਾਬ ਕਿਸਾਨ ਆਗੂ ਡਾ: ਦਲਜੀਤ ਸਿੰਘ ਨੇ ਮੀਟਿੰਗ ਨੰੂ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿਚ ਪ੍ਰੀਪੇਡ ਚਿੱਪ ਵਾਲੇ ਮੀਟਰ ਲੋਕਾਂ ਦੇ ਘਰਾਂ ਵਿਚ ਨਹੀਂ ਲੱਗਣ ਦਿੱਤੇ ਜਾਣਗੇ ਤੇ ਕਮੇਟੀ ਇਸ ਦਾ ਪੂਰਨ ਤੌਰ 'ਤੇ ਵਿਰੋਧ ਕਰ ਰਹੀ ਹੈ ਤੇ ਕਰਦੀ ਰਹੇਗੀ | ਪੰਜਾਬ ਆਗੂ ਹਰਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਦੇ ਬਣੇ ਹੋਏ ਲੋਕ ਮਾਰੂ ਕਾਨੰੂਨਾਂ ਸਬੰਧੀ ਦਿੱਲੀ ਅੰਦੋਲਨ ਲੜ ਕੇ ਵਾਪਸ ਕਰਵਾਏ ਹਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਕੇਂਦਰ ਸਰਕਾਰ ਦੀ ਕਥਿਤ ਮਿਲੀਭੁਗਤ ਨਾਲ ਸਰਕਾਰ ਵਲੋਂ ਲੈਂਡ ਪੁਿਲੰਗ ਕਾਨੰੂਨ ਵਾਪਸ ਕਰਵਾਏ ਹਨ | ਇਸੇ ਤਰ੍ਹਾਂ ਪਾਵਰ ਕਾਮ ਨੰੂ ਪ੍ਰਾਈਵੇਟ ਹੱਥਾਂ ਵਿਚ ਨਹੀਂ ਜਾਣ ਦਿੱਤਾ ਜਾਵੇਗਾ | ਸਗੋਂ ਇਸ ਮਾਮਲੇ ਪ੍ਰਤੀ ਕਿਸਾਨ ਸੰਘਰਸ਼ ਕਰਨ ਤੋਂ ਬਿਲਕੁਲ ਗੁਰੇਜ਼ ਨਹੀਂ ਕਰਨਗੇ | ਅੰਤ 'ਚ ਜ਼ਿਲ੍ਹਾ ਕੋਰ ਕਮੇਟੀ ਦੇ ਆਗੂਆਂ ਨੰੂ ਹਦਾਇਤ ਕੀਤੀ ਕਿ ਆਪਣੇ ਹਲਕੇ ਅੰਦਰ ਚਿੱਪ ਵਾਲੇ ਮੀਟਰ ਨਾ ਲੱਗਣ ਦੇਣ ਤੇ ਪਾਵਰਕਾਮ ਦੇ ਮੁਲਾਜ਼ਮ 'ਤੇ ਨਿਗਰਾਨੀ ਰੱਖੀ ਜਾਵੇ | ਮੀਟਿੰਗ 'ਚ ਕਿਸਾਨ ਆਗੂ ਪਰਮਿੰਦਰ ਸਿੰਘ, ਸੁਖਜਿੰਦਰ ਸਿੰਘ, ਰਣਜੀਤ ਸਿੰਘ, ਕੈਪ: ਦਿਲਬਾਗ ਸਿੰਘ, ਸੁਖਵਿੰਦਰ ਸਿੰਘ, ਅਜੈਬ ਸਿੰਘ, ਕੰਵਲਜੀਤ ਸਿੰਘ, ਹਜ਼ੂਰ ਸਿੰਘ, ਕੁਲਜੀਤ ਸਿੰਘ, ਪ੍ਰੈਸ ਸਕੱਤਰ ਬਾਬਾ ਸੁਖਦੇਵ ਸਿੰਘ ਨੱਤ, ਸੁਖਵਿੰਦਰ ਸਿੰਘ ਆਦੀ, ਸੁਖਦੇਵ ਸਿੰਘ, ਨਿਸ਼ਾਨ ਸਿੰਘ, ਜਸਬੀਰ ਸਿੰਘ ਅਤੇ ਉਤਮ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸ਼ਹਿਰੀ ਅਤੇ ਪੇਂਡੂ ਕਾਂਗਰਸ ਬਲਾਕ ਮੈਂਬਰਾਂ ਦੀ ਮੀਟਿੰਗ ਅਗਲੀ ਖ਼ਬਰ ਪ੍ਰੇਮ ਅੱਖਾਂ ਦਾ ਹਸਪਤਾਲ ਵਿਖੇ ਡਰਾਈਵਰਾਂ ਲਈ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।