ਸੰਗਰੂਰ, 16 ਅਕਤੂਬਰ (ਅਮਨਦੀਪ ਸਿੰਘ ਬਿੱਟਾ) - ਪੰਜਾਬ ਰਾਜ ਭਵਨ ਚੰਡੀਗੜ੍ਹ ਵਿਖੇ ਇੰਡੀਅਨ ਰੈੱਡ ਕਰਾਸ ਸੋਸਾਇਟੀ ਦੀ ਹੋਈ ਜਨਰਲ ਮੀਟਿੰਗ ਦੌਰਾਨ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਵਲੋਂ ਸੰਗਰੂਰ ਵਪਾਰ ਮੰਡਲ ਦੇ ਪ੍ਰਧਾਨ ਅਤੇ ਉੱਘੇ ਸਮਾਜ ਸੇਵੀ ਸੁ. ਜਸਵਿੰਦਰ ਸਿੰਘ ਪਿ੍ੰਸ ਨੂੰ ਇਸ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ | ਜ਼ਿਕਰਯੋਗ ਹੈ ਕਿ ਜਸਵਿੰਦਰ ਸਿੰਘ ਪਿ੍ੰਸ ਇਸ ਇਲਾਕੇ ਵਿਚ ਆਪਣੇ ਸਮਾਜ ਸੇਵੀ ਕਾਰਜਾਂ ਕਾਰਨ ਹਮੇਸ਼ਾ ਚਰਚਾਂ ਵਿਚ ਰਹੇ ਹਨ | ਭਾਵੇ ਕਰੋਨਾ ਕਾਲ ਹੋਵੇ ਜਾਂ ਮੌਜੂਦਾ ਸਮੇਂ ਹੜ੍ਹ ਪੀੜਤਾਂ ਦੀ ਮਦਦ ਹੋਵੇ ਵਪਾਰ ਮੰਡਲ ਸੰਗਰੂਰ ਪਿ੍ੰਸ ਦੀ ਅਗਵਾਈ ਹੇਠ ਆਪਣੀ ਸਰਗਰਮ ਭੂਮਿਕਾ ਨਿਭਾਉਂਦਾ ਰਿਹਾ ਹੈ | ਪਿ੍ੰਸ ਨੂੰ ਮਿਲੇ ਇਸ ਸਨਮਾਨ ਉੱਤੇ ਮੋਹਨ ਲਾਲ, ਰਾਜੇਸ਼ ਥਰੇਜਾ, ਗੋਪਾਲ ਕਾਲੜਾ, ਸਰਬਜੀਤ ਸਿੰਘ ਰੇਖੀ, ਹਰਵਿੰਦਰਪਾਲ ਸਿੰਘ ਕੋਹਲੀ, ਗੁਰਵਿੰਦਰ ਸਿੰਘ ਸਰਨਾ, ਪਰਮਿੰਦਰ ਸਿੰਘ ਸੋਬਤੀ, ਨੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਇਸ ਸਨਮਾਨ ਨਾਲ ਪੂਰੇ ਸੰਗਰੂਰ ਜ਼ਿਲੇ੍ਹ ਅਤੇ ਇਸ ਇਲਾਕੇ ਦਾ ਮਾਣ ਵਧਿਆ ਹੈ |