21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੀਆਂ 2 ਔਰਤਾਂ ਖ਼ਿਲਾਫ਼ ਮਾਮਲਾ ਦਰਜ

ਅਜੀਤ ਡੈਸਕ 24-10-2025
ਬਰਨਾਲਾ, 23 ਅਕਤੂਬਰ (ਰਾਜ ਪਨੇਸਰ)-ਸਥਾਨਕ ਸ਼ਕਤੀ ਨਗਰ ਬਰਨਾਲਾ ਵਿਖੇ ਰਹਿਣ ਵਾਲੀ ਇਕ ਔਰਤ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ, ਇਕ ਕੰਪਨੀ 'ਚ 45 ਲੱਖ ਲਗਾਉਣ ਤੇ ਸਕੂਟਰ ਨਾ ਵਾਪਸ ਕਰਨ 'ਤੇ ਥਾਣਾ ਸਿਟੀ-1 ਵਲੋਂ ਦੋ ਔਰਤਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਹੌਲਦਾਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਮੱੁਦਈ ਦਲਜੀਤ ਕੌਰ ਪਤਨੀ ਗੁਰਮੇਲ ਸਿੰਘ ਵਾਸੀ ਗਲੀ ਨੰ: 1 ਸ਼ਕਤੀ ਨਗਰ ਬਰਨਾਲਾ ਨੇ ਪੁਲਿਸ ਕੋਲ ਬਿਆਨ ਲਿਖਵਾਏ ਕਿ ਅਮਰਜੀਤ ਕੌਰ ਪਤਨੀ ਬਲਦੇਵ ਸਿੰਘ, ਨਸੀਬ ਕੌਰ ਪਤਨੀ ਸੋਹਨ ਸਿੰਘ ਵਾਸੀਅਨ ਸ਼ਕਤੀ ਨਗਰ ਬਰਨਾਲਾ ਜੋ ਕਿ ਮੱੁਦਈ ਦੇ ਘਰ ਧੱਕੇ ਨਾਲ ਵੜ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਤੇ ਮੱੁਦਈ ਵਲੋਂ 45 ਲੱਖ ਰੁਪਏ ਇਕ ਕੰਪਨੀ ਐਮ ਕਿਊਨ ਵਿਚ ਲਗਾ ਕੇ ਖ਼ੁਰਦ ਬੁਰਦ ਕਰ ਕੇ ਠੱਗੀ ਮਾਰਨ ਤੇ ਸਕੂਟਰ ਵਾਪਸ ਕਰਨ ਤੇ ਪੁਲਿਸ ਵਲੋਂ ਮੱੁਦਈ ਦੇ ਬਿਆਨਾਂ ਦੇ ਆਧਾਰ 'ਤੇ ਵੱਖ-ਵੱਖ ਧਰਾਵਾਂ ਤਹਿਤ ਦੋਵਾਂ ਔਰਤਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਚੀਮਾ-ਜੋਧਪੁਰ ਦੇ ਵਿਦਿਆਰਥੀਆਂ ਨੇ ਸਿੱਖਿਆਤਮਿਕ ਦੌਰਾ ਕੀਤਾ ਅਗਲੀ ਖ਼ਬਰ ਬਾਬਾ ਫਲਗੂ ਦਾਸ ਦੀ 40ਵੀਂ ਬਰਸੀ 'ਤੇ ਸਮਾਗਮ ਸੰਬੰਧੀ ਤਿਆਰੀਆਂ ਸ਼ੁਰੂ-ਬਾਬਾ ਦਿਆਲ ਦਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।