21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਬਾਬਾ ਫਲਗੂ ਦਾਸ ਦੀ 40ਵੀਂ ਬਰਸੀ 'ਤੇ ਸਮਾਗਮ ਸੰਬੰਧੀ ਤਿਆਰੀਆਂ ਸ਼ੁਰੂ-ਬਾਬਾ ਦਿਆਲ ਦਾਸ

ਅਜੀਤ ਡੈਸਕ 24-10-2025
ਸ਼ਹਿਣਾ, 23 ਅਕਤੂਬਰ (ਸੁਰੇਸ਼ ਗੋਗੀ)- ਸ੍ਰੀ 108 ਤਪ ਅਸਥਾਨ ਡੇਰਾ ਸਮਾਧਾ ਸੰਤ ਬਾਬਾ ਫਲਗੂ ਦਾਸ ਸ਼ਹਿਣਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਰਸੀ ਸਮਾਗਮ ਡੇਰੇ ਦੇ ਸਮੂਹ ਸ਼ਰਧਾਲੂਆਂ ਅਤੇ ਵਿਦੇਸ਼ਾਂ ਦੀ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਰਾ ਬਾਬਾ ਫਲਗੂ ਦਾਸ ਸ਼ਹਿਣਾ ਦੇ ਮੁੱਖ ਸੇਵਾਦਾਰ ਬਾਬਾ ਦਿਆਲ ਦਾਸ ਨੇ ਦੱਸਿਆ ਕਿ ਸੰਤ ਬਾਬਾ ਫਲਗੂ ਦਾਸ ਦੀ 40ਵੀਂ ਬਰਸੀ ਸਬੰਧੀ 5 ਨਵੰਬਰ ਨੂੰ ਅਖੰਡ ਪਾਠ ਆਰੰਭ ਹੋਣਗੇ, 7 ਨਵੰਬਰ ਦਿਨ ਸ਼ੁੱਕਰਵਾਰ ਨੂੰ ਪਾਠ ਦੇ ਭੋਗ ਪਾਏ ਜਾਣਗੇ | ਉਨ੍ਹਾਂ ਦੱਸਿਆ ਕਿ ਬਰਸੀ ਸਮਾਗਮ ਨੂੰ ਲੈ ਕੇ ਡੇਰੇ ਵਿਚ ਉਚੇਚੇ ਤੌਰ 'ਤੇ ਭੰਡਾਰਾ ਚੱਲੇਗਾ | ਇਸ ਮੌਕੇ ਜਗਤਾਰ ਸਿੰਘ ਤਾਰਾ, ਚਰਨੀ ਗੀਹਲੇ ਕੇ, ਬਾਬਾ ਬਿੱਕਰ ਸਿੰਘ, ਮੋਹਰੀ, ਹਰਪ੍ਰੀਤ ਸਿੰਘ, ਪਾਲੀ, ਗੋਰਾ, ਅੰਮਿ੍ਤ ਗੋਸਲ ਤੋਂ ਇਲਾਵਾ ਹੋਰ ਵੀ ਸ਼ਰਧਾਲੂ ਹਾਜ਼ਰ ਸਨ |
ਪਿਛਲੀ ਖ਼ਬਰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੀਆਂ 2 ਔਰਤਾਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਪਿੰਡ ਖਿਆਲੀ ਵਿਖੇ ਕੁਸ਼ਤੀ ਮੁਕਾਬਲੇ 'ਚ ਗੋਲਡ ਮੈਡਲ ਜੇਤੂ ਵਿਦਿਆਰਥੀ ਸਾਵਰਪ੍ਰੀਤ ਸਿੰਘ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।