21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਨੈਤਿਕ ਸਿੱਖਿਆ ਇਮਤਿਹਾਨ ਕਰਵਾਇਆ

ਅਜੀਤ ਡੈਸਕ 24-10-2025
ਧੂਰੀ, 23 ਅਕਤੂਬਰ (ਲਖਵੀਰ ਸਿੰਘ ਧਾਂਦਰਾ) - ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਨੈਤਿਕ ਕਦਰਾਂ ਕੀਮਤਾਂ ਨੂੰ ਪ੍ਰਫੁੱਲਿਤ ਕਰਨ ਦੇ ਉਦੇਸ਼ ਹਿਤ ਕਾਲਜ ਵਿਦਿਆਰਥੀਆਂ ਦਾ ਨੈਤਿਕ ਸਿੱਖਿਆ ਇਮਤਿਹਾਨ ਕਰਵਾਇਆ ਗਿਆ | ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਹੋਏ ਇਮਤਿਹਾਨ ਬਾਰੇ ਸੁਰਿੰਦਰ ਪਾਲ ਸਿੰਘ ਸਿਦਕੀ ਡਿਪਟੀ ਚੀਫ਼ ਆਰਗੇਨਾਈਜ਼ਰ ਅਤੇ ਕੁਲਵੰਤ ਸਿੰਘ ਨਾਗਰੀ ਜ਼ੋਨਲ ਪ੍ਰਧਾਨ ਨੇ ਦੱਸਿਆ ਕਿ ਸੰਗਰੂਰ- ਬਰਨਾਲਾ, ਮਲੇਰਕੋਟਲਾ ਜ਼ੋਨ ਦੇ ਅਧੀਨ ਸੰਗਰੂਰ ਦੇ ਅਕਾਲ ਕਾਲਜ ਫ਼ਾਰ ਵਿਮਨ, ਸਰਕਾਰੀ ਰਣਬੀਰ ਕਾਲਜ, ਮਸਤੂਆਣਾ ਸਾਹਿਬ ਦੇ ਵੱਖ ਵੱਖ ਕਾਲਜਾਂ, ਭਵਾਨੀਗੜ੍ਹ, ਮਹਿਲਾਂ, ਦਿੜ੍ਹਬਾ, ਮੂਨਕ, ਗੁਜਰਾਂ, ਸੁਨਾਮ, ਪਾਤੜਾਂ, ਭਦੌੜ ਤੋਂ ਬਿਨਾਂ ਦੇਸ਼ ਭਗਤ ਕਾਲਜ ਬਰੜਵਾਲ ਧੂਰੀ ਵਿਚ 62 ਵਿਦਿਆਰਥੀਆਂ ਨੇ ਭਾਗ ਲਿਆ ਜਿਸ ਦੀ ਅਗਵਾਈ ਡਾ. ਭਰਤਇੰਦਰ ਸਿੰਘ ਨੇ ਕੀਤੀ ਅਤੇ ਬਰਨਾਲਾ ਵਿਖੇ ਵੀ ਵੱਖ ਵੱਖ ਕਾਲਜਾਂ ਵਿਚ ਪ੍ਰੀਖਿਆ ਕੇਂਦਰ ਬਣਾਏ ਗਏ | ਗੁਰੂ ਸਾਹਿਬ ਦੀ ਜੀਵਨੀ ਸਬੰਧੀ ਪ੍ਰਕਾਸ਼ਿਤ ਪੁਸਤਕ ਤੇਗ਼ ਬਹਾਦਰ ਸੀ ਕਿ੍ਆ 'ਤੇ ਆਧਾਰਿਤ ਕਰਵਾਏ ਇਸ ਇਮਤਿਹਾਨ ਲਈ ਲਾਭ ਸਿੰਘ ਡਿਪਟੀ ਚੀਫ਼ ਆਰਗੇਨਾਈਜ਼ਰ, ਅਜਮੇਰ ਸਿੰਘ ਜ਼ੋਨਲ ਸਕੱਤਰ, ਗੁਰਮੇਲ ਸਿੰਘ ਵਿੱਤ ਸਕੱਤਰ, ਗੁਲਜ਼ਾਰ ਸਿੰਘ ਜਥੇਬੰਦਕ ਸਕੱਤਰ, ਬਲਵੰਤ ਸਿੰਘ ਭਿੱਖੀ ਪ੍ਰਧਾਨ ਸੰਗਰੂਰ ਯੁਨਿਟ, ਗੁਰਮੀਤ ਸਿੰਘ, ਅਵਤਾਰ ਸਿੰਘ ਲੀਲਾ ਬਰਨਾਲਾ, ਪ੍ਰੋ: ਹਰਵਿੰਦਰ ਕੌਰ, ਅਮਨਦੀਪ ਕੌਰ ਐਡੀਸ਼ਨਲ ਜ਼ੋਨਲ ਸਕੱਤਰ ਇਸਤਰੀ ਕੌਂਸਲ ਦੀ ਨਿਗਰਾਨੀ ਵਿਚ ਵੱਖ-ਵੱਖ ਖੇਤਰਾਂ ਵਿਚ ਹੋਏ ਇਮਤਿਹਾਨ ਲਈ ਰਾਜਵੀਰ ਸਿੰਘ ਫ਼ਤਿਹਗੜ੍ਹ ਛੰਨਾ ਅਤੇ ਬੇਬੇ ਨਾਨਕੀ ਸਿਲਾਈ ਕੇਂਦਰ ਦੀ ਸੁਚੱਜੇ ਢੰਗ ਨਾਲ ਕਰਵਾਇਆ ਗਿਆ | ਜ਼ੋਨਲ ਕੋਆਰਡੀਨੇਟਰ ਨੇ ਦੱਸਿਆ ਕਿ ਇਸ 1 ਇਮਤਿਹਾਨ ਵਿਚੋਂ ਜ਼ੋਨ ਦੇ ਪਹਿਲੇ ਪੰਜ ਸਥਾਨਾਂ ਦੇ ਜੇਤੂ ਵਿਦਿਆਰਥੀਆਂ ਨੂੰ ਨਗਦ ਇਨਾਮ ਦਿੱਤੇ ਜਾਣਗੇ ਅਤੇ ਉਤਸ਼ਾਹ ਵਧਾਊ ਇਨਾਮ ਵੀ ਹੋਣਗੇ | ਵੱਖ ਵੱਖ ਕਾਲਜਾਂ ਦੇ ਪਿ੍ੰਸੀਪਲ ਡਾ.ਅਮਨਦੀਪ ਕੌਰ, ਡਾ. ਸੁਖਦੀਪ ਕੌਰ, ਡਾ.ਗੀਤਾ ਠਾਕੁਰ, ਡਾ. ਜਸਪਾਲ ਸਿੰਘ, ਰਾਜਵਿੰਦਰ ਪਾਲ 5 ਸਿੰਘ, ਡਾ. ਗੁਰਵੀਰ ਸਿੰਘ ਡਾਇਰੈਕਟਰ, ਸੁਖਮੀਨ ਕੌਰ - ਪਰਮਿੰਦਰ ਕੌਰ, ਪਦਮਪ੍ਰੀਤ ਕੌਰ, ਸੰਜੀਵ ਕੁਮਾਰ, ਡਾ.ਕੁਲਵੰਤ ਕੌਰ, ਡਾ. ਹਰਮਿੰਦਰ ਸਿੰਘ ਮੰਡ, ਡਾ. ਬਲਬੀਰ ਸਿੰਘ, ਡਾ. ਬਚਿੱਤਰ ਸਿੰਘ, ਡਾ. ਕਵਿਤਾ ਮਿੱਤਲ, ਰਾਜਨ ਆਦਿ ਨੇ ਸਟੱਡੀ ਸਰਕਲ ਵਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ | ਜ਼ੋਨਲ ਸਕੱਤਰ ਵਲੋਂ ਸਾਰੇ ਕਾਲਜਾਂ ਦੇ ਮੁਖੀਆਂ ਅਤੇ ਪ੍ਰੋ. ਸਾਹਿਬਾਨ ਵਲੋਂ ਇਮਤਿਹਾਨ ਦੇ ਸੰਚਾਲਨ ਵਿਚ ਮਿਲੇ ਭਰਵੇਂ ਸਹਿਯੋਗ ਲਈ ਧੰਨਵਾਦ ਕੀਤਾ ਗਿਆ |
ਪਿਛਲੀ ਖ਼ਬਰ ਗੁਰਮਤਿ ਸਮਾਗਮ ਕਰਵਾਇਆ ਅਗਲੀ ਖ਼ਬਰ ਤਰਨ ਤਾਰਨ ਚੋਣ ਦਾ ਨਤੀਜਾ ਪੰਜਾਬ ਦੇ ਰਾਜਨੀਤਿਕ ਭਵਿੱਖ ਨੂੰ ਕਰੇਗਾ ਤੈਅ-ਅਮਨਵੀਰ ਸਿੰਘ ਚੈਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।