ਤਪਾ ਮੰਡੀ, 23 ਅਕਤੂਬਰ (ਪ੍ਰਵੀਨ ਗਰਗ)-ਭਾਰਤ ਵਿਚ ਭਾਈ ਦੂਜ ਦੇ ਤਿਉਹਾਰ ਦਾ ਬਹੁਤ ਮਹੱਤਵ ਹੈ | ਹਰੇਕ ਆਤਮਾ ਜਾਤ-ਪਾਤ ਅਤੇ ਸਰੀਰਾਂ ਤੋਂ ਉੱਪਰ ਉੱਠ ਕੇ ਆਪਣੇ ਆਪ ਨੂੰ ਇਕ ਪਰਮ ਪਿਤਾ ਪ੍ਰਮਾਤਮਾ ਦੀ ਸੰਤਾਨ ਸਮਝੇ, ਇਸ ਨਾਲ ਪੂਰੇ ਸੰਸਾਰ ਅੰਦਰ ਆਪਸੀ ਪਿਆਰ ਵਧਦਾ ਹੈ | ਇਹ ਸੰਦੇਸ਼ ਮਾਡਲ ਟਾਊਨ ਸਥਿਤ ਦਿਵਿਆ ਜੋਤੀ ਭਵਨ ਦੀ ਸੰਚਾਲਿਕਾ ਬ੍ਰਹਮਾਕੁਮਾਰੀ ਭੈਣ ਊਸ਼ਾ ਨੇ ਇਕ ਵਿਸ਼ਾਲ ਸਮਾਗਮ ਨੂੰ ਸੰਬੋਧਨ ਕਰਦਿਆਂ ਕਹੇ | ਉਨ੍ਹਾਂ ਕਿਹਾ ਕਿ ਭਾਈ ਦੂਜ ਦਾ ਤਿਉਹਾਰ ਭਾਈ ਭੈਣ ਦੇ ਪਵਿੱਤਰ ਰਿਸ਼ਤੇ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ | ਇਹ ਰਿਸ਼ਤਾ ਇਨ੍ਹਾਂ ਮਜ਼ਬੂਤ ਅਤੇ ਪਵਿੱਤਰ ਹੈ ਕਿ ਦੋਵੇਂ ਇਕ ਦੂਸਰੇ 'ਤੇ ਜਾਨ ਵਾਰ ਦਿੰਦੇ ਹਨ | ਇਸ ਮੌਕੇ ਹਾਜ਼ਰ ਸੰਗਤਾਂ ਨੇ ਭੈਣ ਊਸ਼ਾ ਦੇ ਮੱਥੇ 'ਤੇ ਤਿਲਕ ਲਗਾਇਆ ਅਤੇ ਸੁੱਖ, ਖ਼ੁਸ਼ਹਾਲੀ ਅਤੇ ਸ਼ਾਂਤੀ ਦੀ ਪ੍ਰਥਨਾ ਕੀਤੀ ਅਤੇ ਸੰਗਤਾਂ ਨੇ ਭੈਣ ਦਾ ਆਸ਼ੀਰਵਾਦ ਲਿਆ | ਇਸ ਤੋਂ ਬਾਅਦ ਹੀ ਭਰਾ ਆਪਣੀ ਭੈਣ ਦੀ ਰੱਖਿਆ ਕਰਨ ਦਾ ਵਾਅਦਾ ਕਰਦੇ ਹਨ | ਸਮਾਗਮ ਉਪਰੰਤ ਬ੍ਰਹਮਭੋਜ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਕੁਆਰਡੀਨੇਟਰ ਬ੍ਰਹਮਾਕੁਮਾਰੀ ਡਾ: ਲੇਖ ਰਾਜ, ਭੈਣ ਕਾਂਤਾ, ਬ੍ਰਹਮਾਕੁਮਾਰੀ ਭੈਣ ਰਾਜ ਲਛਮੀ, ਡਾ: ਲੱਕੀ ਸਿੰਗਲਾ, ਅਮਰਜੀਤ ਸਿੰਘ ਧਾਲੀਵਾਲ, ਜਗਦੀਸ਼ ਰਾਏ ਘੁੰਨਸ, ਅੰਮਿ੍ਤ ਬਾਂਸਲ, ਅਸ਼ੋਕ ਕੁਮਾਰ ਘੁੜੈਲਾ, ਨੀਟੂ ਅਖ਼ਬਾਰਾਂ ਵਾਲਾ, ਵਿਜੈ ਕੁਮਾਰ ਧੂਰਕੋਟੀਆਂ, ਤਰਸੇਮ ਚੰਦ ਮੋੜ, ਵਰਿੰਦਰ ਸਿੰਘ, ਭੂਸ਼ਨ ਕੁਮਾਰ, ਮਦਨ ਲਾਲ ਭੱਟਾ, ਸੁਭਾਸ਼ ਕੁਮਾਰ ਬਾਂਸਲ, ਰਾਜ ਕੁਮਾਰ ਆਦਿ ਹਾਜ਼ਰ ਸਨ