14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਰਾਈਸ ਮਿੱਲਰਜ਼ ਐਸੋਸੀਏਸ਼ਨ ਦਾ ਵਫ਼ਦ ਐੱਫ.ਸੀ.ਆਈ. ਪੰਜਾਬ ਦੇ ਚੇਅਰਮੈਨ ਤੇ ਐੱਮ.ਪੀ. ਸ਼ੇਰ ਸਿੰਘ ਘੁਬਾਇਆ ਨੂੰ ਮਿਲਿਆ <br/>

ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਪੰਜਾਬ ਦੇ ਚੇਅਰਮੈਨ ਤੇ ਐੱਮ.ਪੀ. ਸ਼ੇਰ ਸਿੰਘ ਘੁਬਾਇਆ ਨੰੂ ਮੰਗ-ਪੱਤਰ ਸੌਂਪਦੇ ਹੋਏ ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਪੰਜਾਬ ਦੇ ਡਾਇਰੈਕਟਰ ਧੀਰਜ ਕੁਮਾਰ ਦੱਦਾਧੂਰ, ਨਾਲ ਰਾਈਸ ਮਿੱਲਰਜ਼ ਐਸੋਸੀਏਸ਼ਨ ਦਾ ਵਫ਼ਦ | ਅਜੀਤ ਤਸਵੀਰ <br/> 05-11-2025
ਬਰਨਾਲਾ, 4 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਦੇ ਡਾਇਰੈਕਟਰ ਧੀਰਜ ਕੁਮਾਰ ਦੱਦਾਹੂਰ ਦੀ ਅਗਵਾਈ ਵਿਚ ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਇਕ ਵਫ਼ਦ ਜਿਸ ਵਿਚ ਰਾਕੇਸ਼ ਢੀਂਗਰਾ, ਕੰਬਰ ਜਗਦੀਪ ਸਿੰਘ ਸ਼ਾਮਿਲ ਸਨ, ਨੇ ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਪੰਜਾਬ ਦੇ ਚੇਅਰਮੈਨ ਅਤੇ ਐਮ.ਪੀ. ਸ਼ੇਰ ਸਿੰਘ ਘੁਬਾਇਆ ਨੰੂ ਬਰਨਾਲਾ ਦੀ ਅਨਾਜ ਮੰਡੀ ਵਿਚ ਮਿਲ ਕੇ ਮੰਗ-ਪੱਤਰ ਸੌਂਪਿਆ | ਇਸ ਸਬੰਧੀ ਸ੍ਰੀ ਧੀਰਜ ਕੁਮਾਰ ਦੱਦਾਹੂਰ ਨੇ ਦੱਸਿਆ ਕਿ ਸ਼ੈਲਰ ਮਾਲਕਾਂ ਨੂੰ ਜਗ੍ਹਾ ਦੀ ਘਾਟ ਕਾਰਨ ਚੌਲ ਸਟੋਰ ਕਰਨ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਬਰਨਾਲਾ ਵਿਚ ਲਗਭਗ 180 ਸ਼ੈਲਰ ਹਨ, ਜਿੱਥੇ 2023-24 ਦੇ ਚੌਲ ਅਜੇ ਵੀ ਗੋਦਾਮਾਂ ਵਿਚ ਪਏ ਹਨ | ਜਦੋਂ ਤੱਕ ਚੌਲਾਂ ਨੂੰ ਪਹਿਲ ਦੇ ਆਧਾਰ 'ਤੇ ਬਾਹਰ ਨਹੀਂ ਭੇਜਿਆ ਜਾਂਦਾ ਅਤੇ ਗੋਦਾਮਾਂ ਨੂੰ ਖ਼ਾਲੀ ਨਹੀਂ ਕੀਤਾ ਜਾਂਦਾ, ਉਦੋਂ ਤੱਕ ਸਮੱਸਿਆ ਬਣੀ ਰਹੇਗੀ | ਉਨ੍ਹਾਂ ਦੱਸਿਆ ਕਿ ਬਰਨਾਲਾ ਵਿਚ ਲਗਭਗ 10,000 ਟਰੱਕ ਚੌਲਾਂ ਦੇ ਲੱਗਦੇ ਹਨ, ਪਰ ਗੋਦਾਮ ਬਹੁਤ ਘੱਟ ਹਨ | ਇਸ ਲਈ ਨਵੇਂ ਗੋਦਾਮ ਬਣਾਏ ਜਾਣੇ ਚਾਹੀਦੇ ਹਨ | ਇਸੇ ਤਰ੍ਹਾਂ ਉਨ੍ਹਾਂ ਵਲੋਂ ਚੇਅਰਮੈਨ ਸ਼ੇਰ ਸਿੰਘ ਘੁਬਾਇਆ ਨੂੰ ਪੀ.ਪੀ.ਐਫ. ਭੁਗਤਾਨਾਂ ਦੀ ਬਕਾਇਆ ਵਾਪਸੀ ਅਤੇ 2.50 ਪ੍ਰਤੀਸ਼ਤ ਕਮਿਸ਼ਨ ਬਾਰੇ ਜਾਣੂ ਕਰਵਾਇਆ ਗਿਆ ਕਿਉਂਕਿ ਐਫ.ਸੀ.ਆਈ. ਨੇ ਪਿਛਲੇ ਕਈ ਸਾਲਾਂ ਤੋਂ ਕਮਿਸ਼ਨ ਏਜੰਟਾਂ ਤੋਂ ਕਰੋੜਾਂ ਰੁਪਏ ਕੱਟੇ ਹਨ, ਇਸ ਲਈ ਪੀ.ਪੀ.ਐਫ. ਦੀ ਰਕਮ ਵਾਪਸ ਕੀਤੀ ਜਾਣੀ ਚਾਹੀਦੀ ਹੈ | ਐਮ.ਪੀ. ਸ਼ੇਰ ਸਿੰਘ ਘੁਬਾਇਆ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਭਵਿੱਖ ਵਿਚ ਵਪਾਰੀਆਂ ਦੀਆਂ ਸਾਰੀਆਂ ਮੰਗਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ | ਇਸ ਮੌਕੇ ਅਸ਼ੋਕ ਮਿੱਤਲ, ਇਕਬਾਲ ਸਿੰਘ, ਸਤੀਸ਼ ਚੀਮਾ, ਅਮਿਤ ਮਿੱਤਲ, ਪ੍ਰਵੀਨ ਬਾਂਸਲ, ਮਨੋਹਰ ਸਹੌਰੀਆ, ਰੂਪ ਲਾਲ ਠੇਕੇਦਾਰ, ਗੌਰਵ ਕੁਮਾਰ, ਭਾਰਤ ਭੂਸ਼ਣ ਬਾਂਸਲ, ਅਮਿਤ ਸਹੌਰੀਆ, ਯੋਗੇਸ਼ ਕੁਮਾਰ, ਰੇਵਤੀ ਨੰਦਨ, ਪਵਨ ਅਰੋੜਾ, ਅਜਾਇਬ ਸਿੰਘ ਜਵੰਧਾ, ਸੰਜੀਵ ਮਿੱਤਲ ਰਾਜੂ, ਮੋਹਿਤ ਬਾਂਸਲ, ਇੰਦਰਜੀਤ ਸ਼ਰਮਾ ਅਤੇ ਹੋਰ ਰਾਈਸ ਮਿੱਲਰਜ਼ ਵੀ ਮੌਜੂਦ ਸਨ |

ਪਿਛਲੀ ਖ਼ਬਰ ਕਿਸਾਨੀ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਵਲੋਂ ਡਿਪਟੀ ਕਮਿਸ਼ਨਰ ਨੂੰ ਮੰਗ-ਪੱਤਰ <br/> ਅਗਲੀ ਖ਼ਬਰ ਇਲਾਕੇ ਅੰਦਰ ਚੋਰ ਗਰੋਹ ਸਰਗਰਮ, ਟਰਾਂਸਫ਼ਾਰਮਰ ਦੀ ਭੰਨਤੋੜ ਕਰ ਕੇ ਤੇਲ ਤਾਂਬਾ ਚੋਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।