ਟੱਲੇਵਾਲ, 5 ਨਵੰਬਰ (ਸੋਨੀ ਚੀਮਾ)-ਪਿੰਡ ਚੀਮਾ ਦੇ ਇਤਿਹਾਸਕ ਗੁਰਦੁਆਰਾ ਬਾਬਾ ਧੰਨਾ ਭਗਤ ਰਾਮਬਾਗ ਸਾਹਿਬ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਿਹਾੜੇ ਮੌਕੇ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਬਾਬਾ ਬੇਅੰਤ ਸਿੰਘ ਮੱੁਖ ਸੇਵਾਦਾਰ ਗੁਰਦੁਆਰਾ ਰਾਮਬਾਗ ਸਾਹਿਬ ਦੀ ਦੇਖ ਰੇਖ ਸਜਾਇਆ ਗਿਆ | ਇਸ ਮੌਕੇ ਜਿੱਥੇ ਰਾਗੀ ਜਥੇ ਨੇ ਗੁਰਬਾਣੀ ਦਾ ਕੀਰਤਨ ਕੀਤਾ ੳੱੁਥੇ ਕਵੀਸ਼ਰੀ ਜਥੇ ਨੇ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਨਗਰ ਕੀਰਤਨ ਦਾ ਪਿੰਡ ਦੀਆਂ ਅੱਧੀ ਦਰਜਨ ਦੇ ਕਰੀਬ ਥਾਵਾਂ 'ਤੇ ਪੜਾਅ ਦੌਰਾਨ ਜਿੱਥੇ ਭਰਵਾਂ ਸਵਾਗਤ ਕੀਤਾ ਗਿਆ | ੳੱੁਥੇ ਚਾਹ ਪਕੌੜਿਆਂ ਤੋਂ ਇਲਾਵਾ ਵੱਖ-ਵੱਖ ਪਕਵਾਨਾਂ ਦੇ ਲੰਗਰ ਲਗਾਏ ਗਏ ਅਤੇ ਪੰਜ ਪਿਆਰੇ ਸਾਹਿਬਾਨ ਤੋਂ ਇਲਾਵਾ ਪ੍ਰਬੰਧਕਾਂ ਨੂੰ ਸਿਰੋਪਾਉ ਭੇਟ ਕੀਤੇ ਗਏ | ਇਸ ਮੌਕੇ ਬਾਬਾ ਬੇਅੰਤ ਸਿੰਘ ਕੈਰੋ, ਮਨਦੀਪ ਕੌਰ ਕੈਰੋ, ਬਬਲੀ ਸਿੰਘ ਚੀਮਾ, ਮਲਕੀਤ ਸਿੰਘ, ਜਰਨੈਲ ਸਿੰਘ ਚੀਮਾ, ਕਰਨ ਸ਼ਰਮਾ ਡੇਅਰੀ ਵਾਲੇ, ਦਿਆਲਾ ਸਿੰਘ ਵਪਾਰੀ, ਕਰਨ ਸਿੰਘ, ਕਾਕਾ ਸਿੰਘ, ਗੱਗੂ ਸ਼ਰਮਾ, ਸੁਖਜਿੰਦਰ ਸਿੰਘ ਪੰਚ, ਜਸਵੀਰ ਸਿੰਘ ਮਾਹੀ, ਬਿੰਦਰ ਸਿੰਘ, ਰਣਜੀਤ ਸਿੰਘ, ਗੁਰਤੇਜ ਸਿੰਘ, ਮਲਕੀਤ ਸਿੰਘ, ਨਿਰਮਲ ਕੁਮਾਰ ਡੇਅਰੀ ਵਾਲੇ, ਪਵਨ ਸ਼ਰਮਾ ਡੇਅਰੀ ਵਾਲੇ, ਰੂਪ ਸਿੰਘ, ਭਿੰਦਾ ਸਿੰਘ, ਗੁਰਨੈਬ ਸਿੰਘ, ਗੋਰਾ ਸਿੰਘ, ਸੋਨਾ ਸਿੰਘ, ਕੁਲਵੀਰ ਸਿੰਘ, ਧਰਮਿੰਦਰ ਸਿੰਘ ਧਿੰਦੋ, ਜਗਸੀਰ ਸਿੰਘ ਥਿੰਦ, ਅਮੋਲਕ ਸਿੰਘ, ਜਗਸੀਰ ਸਿੰਘ, ਲਛਮਣ ਸਿੰਘ, ਸੋਨੀ ਮਿਸਤਰੀ ਆਦਿ ਤੋਂ ਇਲਾਵਾ ਪਿੰਡ ਡੋਡ ਦੀ ਸੰਗਤ ਨੇ ਭਰਵੀਂ ਹਾਜ਼ਰੀ ਲਗਵਾਈ ਅਤੇ ਨਗਰ ਕੀਰਤਨ ਮੌਕੇ ਸੇਵਾ ਕੀਤੀ |