07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਜ਼ਮੀਨ ਵੇਚ ਕੇ 20 ਲੱਖ ਹੜੱਪਣ ਦੇ ਮਾਮਲੇ 'ਚ ਤਿੰਨ ਜਣਿਆਂ ਦਾ ਕਤਲ <br/>

ਅਜੀਤ ਡੈਸਕ 06-11-2025
ਬਰਨਾਲਾ, 5 ਨਵੰਬਰ (ਰਾਜ ਪਨੇਸਰ)-ਪਿੰਡ ਸੇਖਾ ਦੇ ਇਕ ਵਿਅਕਤੀ ਵਲੋਂ ਮਾਤਾ ਨੈਣਾਂ ਦੇਵੀ ਮੱਥਾ ਟਿਕਾਉਣ ਗਏ ਮਾਂ, ਧੀ ਅਤੇ ਪੱੁਤਰ ਨੂੰ ਵਾਪਸੀ 'ਤੇ ਧੋਖੇ ਨਾਲ ਪਟਿਆਲਾ ਨੇੜੇ ਭਾਖੜਾ ਨਹਿਰ 'ਚ ਧੱਕਾ ਦੇ ਕੇ ਤਿੰਨਾਂ ਨੂੰ ਮੌਤ ਦੇ ਘਾਟ ਉਤਾਰਨ 'ਤੇ ਥਾਣਾ ਸਦਰ ਬਰਨਾਲਾ ਵਲੋਂ ਮਾਮਲਾ ਦਰਜ ਕਰ ਕੇ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਲਿਆ ਹੈ | ਪ੍ਰੈਸ ਕਾਨਫ਼ਰੰਸ ਰਾਹੀਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ.ਐਸ.ਪੀ. ਮੁਹੰਮਦ ਸਰਫ਼ਰਾਜ਼ ਆਲਮ ਨੇ ਦੱਸਿਆ ਕਿ ਬੀਤੇ ਦਿਨੀਂ ਪਰਿਵਾਰਕ ਮੈਂਬਰਾਂ ਵਲੋਂ ਪਿੰਡ ਸੇਖਾ ਤੋਂ ਕਿਰਨਜੀਤ ਕੌਰ, ਸੁਖਚੈਨਪ੍ਰੀਤ ਕੌਰ, ਹਰਮਨਜੀਤ ਸਿੰਘ ਦੇ ਗੁੰਮ ਹੋਣ ਦੀ ਸ਼ਿਕਾਇਤ ਥਾਣਾ ਸਦਰ ਬਰਨਾਲਾ ਵਿਖੇ ਦਰਜ ਕਰਵਾਈ ਗਈ ਸੀ ਅਤੇ ਇਕ ਵਿਅਕਤੀ ਵਲੋਂ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਵੀ ਕੀਤੀ ਗਈ ਸੀ | ਪੁਲਿਸ ਨੂੰ ਇਹ ਮਾਮਲਾ ਸ਼ੱਕੀ ਲੱਗਿਆ ਅਤੇ ਐਸ.ਪੀ. (ਐਚ) ਸੋਹਨ ਲਾਲ, ਐਸ.ਪੀ.(ਡੀ) ਅਸ਼ੋਕ ਕੁਮਾਰ ਸ਼ਰਮਾ ਦੀ ਅਗਵਾਈ ਵਿਚ ਇਸ ਮਾਮਲੇ ਸੰਬੰਧੀ ਇਕ ਵੱਖਰੀ ਟੀਮ ਬਣਾਈ ਗਈ ਸੀ | ਜਿਸ ਦੀ ਪੈਰਵੀ ਐਸ.ਐਚ.ਓ. ਥਾਣਾ ਸਦਰ ਜਗਜੀਤ ਸਿੰਘ ਤੇ ਉਨ੍ਹਾਂ ਦੀ ਟੀਮ ਕਰ ਰਹੀ ਸੀ | ਪੁਲਿਸ ਟੀਮ ਵਲੋਂ ਕੁਲਵੰਤ ਸਿੰਘ ਕਾਂਤੀ ਦੀ ਭੂਮਿਕਾ ਸ਼ੱਕੀ ਪਾਈ ਗਈ ਤੇ ਛਾਪੇਮਾਰੀ ਕਰਦਿਆਂ ਇਸ ਨੂੰ ਗਿ੍ਫ਼ਤਾਰ ਕੀਤਾ ਗਿਆ | ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਮੰਨਿਆ ਕਿਰਨਜੀਤ ਕੌਰ ਦੇ ਪਤੀ ਦੀ ਮੌਤ 17-18 ਸਾਲ ਪਹਿਲਾਂ ਹੋ ਗਈ ਸੀ | ਉਸ ਤੋਂ ਬਾਅਦ ਉਸ ਦੀ ਜਾਣ ਪਛਾਣ ਕਿਰਨਜੀਤ ਕੌਰ ਨਾਲ ਹੋ ਗਈ ਸੀ | ਜਿਸ ਨੇ ਕਿਰਨਜੀਤ ਕੌਰ ਦੀ ਜ਼ਮੀਨ ਵੇਚਣ ਤੋਂ ਬਾਅਦ ਪ੍ਰਾਪਤ ਹੋਏ ਲਗਭਗ 20 ਲੱਖ ਰੁਪਏ ਦੀ ਹੇਰਾਫੇਰੀ ਕੀਤੀ | ਜਦੋਂ ਕਿਰਨਜੀਤ ਕੌਰ ਜ਼ਮੀਨ ਦੇ ਪੈਸੇ ਮੰਗਦੀ ਤਾਂ ਇਹ ਟਾਲ ਮਟੋਲ ਕਰਦਾ ਰਿਹਾ | ਜਿਸ ਦੇ ਚਲਦਿਆਂ ਮੁਲਜ਼ਮ ਨੇ 26 ਅਕਤੂਬਰ ਨੂੰ ਮਾਤਾ ਨੈਣਾ ਦੇਵੀ ਵਿਖੇ ਮੱਥਾ ਟੇਕਣ ਦੇ ਬਹਾਨੇ ਨਾਲ ਕਿਰਨਜੀਤ ਕੌਰ, ਸੁਖਚੈਨਪ੍ਰੀਤ ਕੌਰ ਤੇ ਹਰਮਨਜੀਤ ਸਿੰਘ ਨੂੰ ਨਾਲ ਲੈ ਕੇ ਗਿਆ | ਵਾਪਸੀ 'ਤੇ ਪਟਿਆਲਾ ਨੇੜੇ ਭਾਖੜਾ ਨਹਿਰ 'ਚ ਨਾਰੀਅਲ ਤਾਰਨ ਦੇ ਬਹਾਨੇ ਨਾਲ ਗੱਡੀ 'ਚੋਂ ਕਿਰਨਜੀਤ ਕੌਰ, ਸੁਖਚੈਨਪ੍ਰੀਤ ਕੌਰ ਨੂੰ ਨਾਲ ਲੈ ਕੇ ਨਹਿਰ 'ਚ ਧੱਕਾ ਦੇ ਦਿੱਤਾ ਤੇ ਫਿਰ ਹਰਮਨਜੀਤ ਸਿੰਘ ਨੂੰ ਕਹਿਣ ਲੱਗਿਆ ਤੇਰੀ ਭੈਣ ਤੇ ਮਾਤਾ ਦਾ ਪੈਰ ਤਿਲਕ ਗਿਆ | ਜਿਸ ਕਾਰਨ ਉਹ ਨਹਿਰ ਵਿਚ ਡਿਗ ਪਈਆਂ | ਉਹ ਹਰਮਨਜੀਤ ਸਿੰਘ ਨੂੰ ਗੱਡੀ 'ਚੋਂ ਉਤਾਰ ਕੇ ਥੋੜ੍ਹੀ ਦੂਰ ਲਿਜਾ ਕੇ ਉਸ ਨੂੰ ਵੀ ਨਹਿਰ 'ਚ ਧੱਕਾ ਦੇ ਦਿੱਤਾ | ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਮੁਲਜ਼ਮ ਦੀ ਨਿਸ਼ਾਨਦੇਹੀ 'ਤੇ ਕਿਰਨਜੀਤ ਕੌਰ ਅਤੇ ਸੁਖਚੈਨਪ੍ਰੀਤ ਕੌਰ ਦੀ ਲਾਸ਼ ਬਰਾਮਦ ਕਰ ਲਈ ਗਈ ਹੈ | ਜਦਕਿ ਹਰਮਨਜੀਤ ਸਿੰਘ ਦੀ ਲਾਸ਼ ਦੀ ਪੁਲਿਸ ਵਲੋਂ ਦੂਜੇ ਸੂਬੇ ਦੀ ਪੁਲਿਸ ਨਾਲ ਤਾਲਮੇਲ ਕਰਨ ਭਾਲ ਕੀਤੀ ਜਾ ਰਹੀ ਹੈ | ਐਸ.ਐਸ.ਪੀ. ਨੇ ਦੱਸਿਆ ਕਿ ਪੁਲਿਸ ਵਲੋਂ ਮੁਲਜ਼ਮ ਖ਼ਿਲਾਫ਼ ਥਾਣਾ ਸਦਰ ਬਰਨਾਲਾ ਵਿਖੇ ਵੱਖ-ਵੱਖ ਧਰਾਵਾਂ ਤਹਿਤ ਬਲਰਾਜ ਸਿੰਘ ਉਰਫ਼ ਰਾਜੂ ਪੱੁਤਰ ਨਛੱਤਰ ਸਿੰਘ ਵਾਸੀ ਭਦੌੜ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਕੇ ਇਸ ਮਾਮਲੇ ਸਬੰਧੀ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ | ਇਸ ਮੌਕੇ ਡੀ.ਐਸ.ਪੀ ਸਤਵੀਰ ਸਿੰਘ ਆਦਿ ਹਾਜ਼ਰ ਸਨ |
ਮੁਲਜ਼ਮ ਦੀ ਪਤਨੀ ਤੇ ਲੜਕੇ ਨੂੰ ਮਾਮਲੇ 'ਚ ਕੀਤਾ ਜਾਵੇ ਨਾਮਜ਼ਦ-ਪਿੰਡ ਵਾਸੀ
ਉੱਧਰ ਐਸ.ਐਸ.ਪੀ. ਦਫ਼ਤਰ ਦੇ ਬਾਹਰ ਪਿੰਡ ਸੇਖਾ ਦੇ ਸਰਪੰਚ ਜਗਸੀਰ ਸਿੰਘ, ਹਰਜੀਤ ਸਿੰਘ ਗਰੇਵਾਲ, ਅਵਤਾਰ ਸਿੰਘ, ਜਸਵਿੰਦਰ ਸਿੰਘ, ਵਰਿੰਦਰ ਸਿੰਘ, ਚਮਕੌਰ ਸਿੰਘ, ਸੁਰਿੰਦਰ ਸਿੰਘ, ਜਗਦੇਵ ਸਿੰਘ, ਮਲਕੀਤ ਸਿੰਘ, ਸਤਗੁਰ ਸਿੰਘ, ਦਰਸ਼ਨ ਸਿੰਘ ਆਦਿ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਲਿਸ ਨੇ ਸਿਰਫ਼ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ ਜਦਕਿ ਕੁਲਵੰਤ ਸਿੰਘ ਕਾਂਤੀ ਦੀ ਪਤਨੀ ਅਤੇ ਲੜਕੀ ਨੂੰ ਵੀ ਇਸ ਮਾਮਲੇ 'ਚ ਨਾਮਜ਼ਦ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਇਕ ਵਿਅਕਤੀ ਤਿੰਨ ਜਣਿਆਂ ਨੂੰ ਨਹਿਰ 'ਚ ਧੱਕੇ ਕਿਵੇਂ ਦੇ ਸਕਦਾ ਹੈ | ਜੇਕਰ ਪੁਲਿਸ ਪ੍ਰਸ਼ਾਸਨ ਨੇ ਇਸ ਮਾਮਲੇ ਸੰਬੰਧੀ ਗੰਭੀਰਤਾ ਨਹੀਂ ਦਿਖਾਈ ਤਾਂ ਆਉਣ ਵਾਲੇ ਸਮੇਂ 'ਚ ਪੁਲਿਸ ਖ਼ਿਲਾਫ਼ ਉਹ ਧਰਨਾ ਲਗਾਉਣ ਲਈ ਮਜਬੂਰ ਹੋਣਗੇ | ਜਿਸ ਦੀ ਜ਼ਿੰਮੇਵਾਰੀ ਸਮੱੁਚੇ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ |

ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਿਹਾੜੇ ਮੌਕੇ ਨਗਰ ਕੀਰਤਨ ਸਜਾਇਆ <br/> ਅਗਲੀ ਖ਼ਬਰ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਦੇ ਵਿਦਿਆਰਥੀ ਦਿਵਸਿਮਰ ਸਿੰਘ ਨੇ ਬੈਡਮਿੰਟਨ ਮੁਕਾਬਲੇ 'ਚ ਲਿਆ ਪਹਿਲਾ ਸਥਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।