08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਚੀਮਾ-ਜੋਧਪੁਰ ਸਕੂਲ ਵਿਖੇ ਉਦਾਸੀ ਗੀਤ ਮੁਕਾਬਲਾ ਕਰਵਾਇਆ <br/>

ਪਿੰਡ ਚੀਮਾ-ਜੋਧਪੁਰ ਦੇ ਸਕੂਲ ਵਿਖੇ ਮੁਕਾਬਲੇ ਦੇ ਜੇਤੂ ਬੱਚੇ ਮਹਿਮਾਨਾਂ ਅਤੇ ਸਕੂਲ ਸਟਾਫ਼ ਨਾਲ | ਤਸਵੀਰ : ਸੋਨੀ ਚੀਮਾ <br/> 06-11-2025
ਟੱਲੇਵਾਲ, 5 ਨਵੰਬਰ (ਸੋਨੀ ਚੀਮਾ)-ਲੋਕ ਕਵੀ ਸੰਤ ਰਾਮ ਉਦਾਸੀ ਯਾਦਗਾਰੀ ਕਮੇਟੀ ਰਾਏਸਰ ਵਲੋਂ ਪੀ.ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ-ਜੋਧਪੁਰ ਵਿਖੇ ਤੀਜਾ ਉਦਾਸੀ ਗੀਤ ਮੁਕਾਬਲਾ ਕਰਵਾਇਆ ਗਿਆ | ਜਿਸ ਵਿਚੋਂ ਪਹਿਲਾ ਸਥਾਨ ਹਰਨੂਰ ਕੌਰ, ਦੂਜਾ ਸਥਾਨ ਸੁਖਵੀਰ ਕੌਰ ਅਤੇ ਤੀਜਾ ਸਥਾਨ ਪਿ੍ਅੰਕਾ ਚੋਪੜਾ ਤੇ ਖੁਸ਼ਪ੍ਰੀਤ ਕੌਰ ਨੇ ਹਾਸਲ ਕੀਤਾ | ਮੁਕਾਬਲੇ ਦੀ ਪਰਖ ਪਾਇਲ ਗਰਗ, ਬਲਵੀਰ ਸਿੰਘ ਤੇ ਮਨਜੀਤ ਕੌਰ ਨੇ ਕੀਤੀ | ਜੇਤੂਆਂ ਨੂੰ ਇਨਾਮਾਂ ਦੀ ਰਾਸ਼ੀ ਬੋਲੀਕਾਰ ਰਘਵੀਰ ਸਿੰਘ ਗਿੱਲ ਕੱਟੂ ਨੇ ਆਪਣੀ ਪੁੱਤਰੀ ਡਾ: ਹਿਤਪ੍ਰੀਤ ਕੌਰ ਦੀ ਯਾਦ ਵਿਚ ਦਿੱਤੀ | ਉਨ੍ਹਾਂ ਸੰਤ ਰਾਮ ਉਦਾਸੀ ਦੇ ਜੀਵਨ 'ਤੇ ਗੀਤਾਂ ਬਾਰੇ ਬੋਲੀਆਂ ਪਾ ਕੇ ਵੀ ਰੰਗ ਬੰਨਿ੍ਹਆ | ਉਦਾਸੀ ਦੀ ਸਪੁੱਤਰੀ ਇਕਬਾਲ ਕੌਰ ਉਦਾਸੀ ਨੇ ਉਦਾਸੀ ਦੇ ਜੀਵਨ ਬਾਰੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਮੇਰੇ ਪਿਤਾ ਨੂੰ ਲੋਕ ਪੱਖੀ ਗੀਤ ਲਿਖਣ ਬਦਲੇ ਬੜਾ ਮਹਿੰਗਾ ਮੁੱਲ ਉਤਾਰਨਾ ਪਿਆ | ਪੰਜਾਬੀ ਦੀ ਕਿਹੜੀ ਜੇਲ੍ਹ ਹੈ, ਜਿੱਥੇ ਉਨ੍ਹਾਂ ਨੇ ਕੈਦ ਨਹੀਂ ਕੱਟੀ | ਕੋਈ ਮਹੀਨਾ ਨਹੀਂ ਸੀ ਜਾਂਦਾ ਜਦੋਂ ਪੁਲਿਸ ਰਾਤ ਨੂੰ ਛਾਪਾ ਮਾਰਦੀ ਤੇ ਮੇਰੀ ਮਾਂ ਨੂੰ ਬੇ-ਇੱਜ਼ਤ ਕਰ ਕੇ ਨਹੀਂ ਸੀ ਜਾਂਦੀ | ਉਨ੍ਹਾਂ ਦੱਸਿਆ ਕਿ ਉਦਾਸੀ ਦੀ 39ਵੀਂ ਬਰਸੀ ਪਿੰਡ ਰਾਏਸਰ ਵਿਖੇ ਉਨ੍ਹਾਂ ਦੀ ਯਾਦ ਵਿਚ ਬਣੀ ਲਾਇਬਰੇਰੀ ਵਿਖੇ 6 ਨਵੰਬਰ ਨੂੰ ਸਵੇਰੇ 10 ਵਜੇ ਮਨਾਈ ਜਾਵੇਗੀ | ਮੰਚ ਸੰਚਾਲਨ ਕਰਦਿਆਂ ਅਮਰਿੰਦਰ ਕੌਰ ਸਾਇੰਸ ਅਧਿਆਪਕਾ ਨੇ ਕਿਹਾ ਕਿ ਉਦਾਸੀ ਦੇ ਲਿਖੇ ਗੀਤ ਲੋਕ ਗੀਤਾਂ ਦਾ ਰੁਤਬਾ ਹਾਸਲ ਕਰ ਚੁੱਕੇ ਹਨ | ਪਿ੍ੰਸੀਪਲ ਅਨਿਲ ਕੁਮਾਰ ਨੇ ਕਿਹਾ ਨੇ ਸਾਡੇ ਲਈ ਮਾਣ ਦੀ ਗੱਲ ਹੈ ਕਿ ਗੀਤ ਮੁਕਾਬਲੇ ਲਈ ਸਾਡਾ ਸਕੂਲ ਚੁਣਿਆ ਗਿਆ ਹੈ | ਇਸ ਮੌਕੇ ੳੱੁਘੇ ਲੇਖਕ ਬੂਟਾ ਸਿੰਘ ਚੌਹਾਨ ਤੋਂ ਇਲਾਵਾ ਸਕੂਲ ਦਾ ਸਮੂਹ ਸਟਾਫ਼ ਵੀ ਹਾਜ਼ਰ ਸੀ |

ਪਿਛਲੀ ਖ਼ਬਰ ਚੈੱਕ ਬਾਊਾਸ ਦੇ ਮਾਮਲੇ 'ਚੋਂ ਬਰੀ ਅਗਲੀ ਖ਼ਬਰ ਗੁਰਦੁਆਰਾ ਬਾਬਾ ਗਾਂਧਾ ਸਿੰਘ ਜੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ <br/>...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।