29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਸਾਬਕਾ ਫ਼ੌਜੀ ਨਿਭਾਉਣਗੇ ਅਹਿਮ ਭੂਮਿਕਾ-ਕੈਪਟਨ ਸਿੱਧੂ <br/>

ਪੰਜਾਬ ਸਾਬਕਾ ਸੈਨਿਕ ਵਿੰਗ ਦੀ ਮੀਟਿੰਗ ਉਪਰੰਤ ਆਗੂ | ਅਜੀਤ ਤਸਵੀਰ <br/> 24-12-2025
ਬਰਨਾਲਾ, 23 ਦਸੰਬਰ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਸਾਬਕਾ ਸੈਨਿਕ ਵਿੰਗ ਦੀ ਮਹੀਨਾਵਾਰ ਮੀਟਿੰਗ ਸੇਖੋਂ ਫਾਰਮ ਬਰਨਾਲਾ ਵਿਖੇ ਜ਼ਿਲ੍ਹਾ ਪ੍ਰਧਾਨ ਸੂਬੇਦਾਰ ਸਵਰਨਜੀਤ ਸਿੰਘ ਭੰਗੂ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਸੂਬਾ ਪ੍ਰਧਾਨ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਮੀਟਿੰਗ ਨੂੰ ਸੰਬੋਧਨ ਕਰਦਿਆਂ ਕੈਪਟਨ ਸਿੱਧੂ ਨੇ ਕਿਹਾ ਕਿ 75 ਸਾਲ ਹੋ ਗਏ ਹਨ ਦੇਸ਼ ਨੂੰ ਆਜ਼ਾਦ ਹੋਏ ਪ੍ਰੰਤੂ ਹਰ ਸਿਆਸੀ ਪਾਰਟੀ ਨੇ ਸਾਬਕਾ ਫ਼ੌਜੀਆਂ ਨੂੰ ਸੱਤਾ ਵਿਚ ਭਾਗੀਦਾਰੀ ਤੋਂ ਦੂਰ ਰੱਖਿਆ ਹੈ | ਜੇਕਰ ਫ਼ੌਜੀ 11 ਮੁਲਕਾਂ ਨਾਲ ਲਗਦੇ ਦੇਸ਼ ਦੇ 15106.7 ਕਿੱਲੋਮੀਟਰ ਲੰਬੇ ਬਾਰਡਰ ਦੀ ਰਾਖੀ ਕਰ ਸਕਦੇ ਹਨ ਤਾਂ ਰਾਜਨੀਤੀ ਵਿਚ ਹਿੱਸਾ ਕਿਉਂ ਨਹੀਂ ਲੈ ਸਕਦੇ | ਉਨ੍ਹਾਂ ਕਿਹਾ ਕਿ ਸੂਬੇ ਅੰਦਰ ਸਾਢੇ ਚਾਰ ਲੱਖ ਸਾਬਕਾ ਸੈਨਿਕ ਪਰਿਵਾਰ ਹਨ ਅਤੇ ਇਕ ਲੱਖ ਦੇ ਕਰੀਬ ਫ਼ੌਜੀ ਵਿਧਵਾਵਾਂ ਹਨ | ਜੇਕਰ ਸਾਬਕਾ ਫ਼ੌਜੀ ਲਾਮਬੰਦ ਹੋ ਜਾਣ ਤਾਂ ਕੋਈ ਵੀ ਸਾਨੂੰ ਸੱਤਾ 'ਤੇ ਕਾਬਜ਼ ਹੋਣ ਤੋਂ ਰੋਕ ਨਹੀਂ ਸਕਦਾ | ਕੈਪਟਨ ਸਿੱਧੂ ਨੇ ਦੱਸਿਆ ਕਿ ਜ਼ਿਲੇ੍ਹ ਅੰਦਰ ਸਾਰੇ ਬਲਾਕਾਂ ਦੇ ਪ੍ਰਧਾਨ ਜਲਦੀ ਥਾਪੇ ਜਾਣਗੇ ਅਤੇ ਜਥੇਬੰਦੀ ਨੂੰ ਪੰਜਾਬ ਦੇ ਸਾਰੇ ਜ਼ਿਲਿ੍ਹਆਂ ਅੰਦਰ ਬਣਾਇਆ ਜਾਵੇਗਾ ਤਾਂਕਿ ਫ਼ੌਜੀ ਵੀਰਾਂ ਨੂੰ ਆਪਣੇ ਹੱਕਾਂ ਲਈ ਜਾਗਰੂਕ ਕੀਤਾ ਜਾ ਸਕੇ | ਉਨ੍ਹਾਂ ਸਾਬਕਾ ਫ਼ੌਜੀਆਂ ਦੀਆਂ ਪੰਜਾਬ ਵਿਚ ਸਾਰੀਆਂ ਛੋਟੀਆਂ ਵੱਡੀਆਂ ਜਥੇਬੰਦੀਆਂ ਨੂੰ ਇਕ ਝੰਡੇ ਥੱਲੇ ਇਕੱਠੇ ਹੋਣ ਦੀ ਅਪੀਲ ਕੀਤੀ | ਇਸ ਮੌਕੇ ਵਾਰੰਟ ਅਫ਼ਸਰ ਸ਼ਮਸ਼ੇਰ ਸਿੰਘ ਸੇਖੋਂ, ਕੈਪਟਨ ਬਿੱਕਰ ਸਿੰਘ, ਕੈਪਟਨ ਪਰਮਜੀਤ ਸਿੰਘ ਕੱਟੂ, ਸੂਬੇਦਾਰ ਸੌਦਾਗਰ ਸਿੰਘ ਹਮੀਦੀ, ਸੂਬੇਦਾਰ ਗੁਰਜੰਟ ਸਿੰਘ, ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ, ਵਾਰੰਟ ਅਫ਼ਸਰ ਅਵਤਾਰ ਸਿੰਘ ਸਿੱਧੂ, ਸੂਬੇਦਾਰ ਧੰਨਾ ਸਿੰਘ ਧੌਲਾ, ਸੂਬੇਦਾਰ ਕਮਲਜੀਤ ਸ਼ਰਮਾ, ਸੂਬੇਦਾਰ ਨਾਇਬ ਸਿੰਘ, ਸੂਬੇਦਾਰ ਇੰਦਰਜੀਤ ਸਿੰਘ, ਹੌਲਦਾਰ ਬਲਦੇਵ ਸਿੰਘ ਹਮੀਦੀ, ਹੌਲਦਾਰ ਰੂਪ ਸਿੰਘ ਮਹਿਤਾ, ਹੌਲਦਾਰ ਬਸੰਤ ਸਿੰਘ, ਹੌਲਦਾਰ ਗੁਰਤੇਜ ਸਿੰਘ ਠੁੱਲੇਵਾਲ ਆਦਿ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ ਪਿੰਡ ਝਨੇੜੀ ਕੋਲ ਦਿੱਲੀ-ਕੱਟੜਾ ਸੜਕ ਕੋਲ ਹੋਏ ਕਾਰ ਨਾਲ ਹੋਏ ਸੜਕ ਹਾਦਸਾ 'ਚ ਇਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ, ਦੋ ਵਿ... ਅਗਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਅੰਤਰ ਹਾਊਸ ਅਥਲੈਟਿਕ ਮੀਟ ਕਰਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।