12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਬੱਸ ਸਟੈਂਡ ਰੂੜੇਕੇ ਕਲਾਂ ਵਿਖੇ ਚਾਰ ਦੁਕਾਨਾਂ 'ਚ ਰਾਤ ਨੂੰ ਚੋਰੀਆਂ <br/>

ਅਜੀਤ ਡੈਸਕ 28-12-2025
ਰੂੜੇਕੇ ਕਲਾਂ, 27 ਦਸੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਬਰਨਾਲਾ-ਮਾਨਸਾ ਮੁੱਖ ਮਾਰਗ ਬੱਸ ਸਟੈਂਡ ਰੂੜੇਕੇ ਕਲਾਂ ਵਿਖੇ ਪਿਛਲੀ ਰਾਤ ਅਣਪਛਾਤੇ ਵਿਅਕਤੀਆਂ ਵਲੋਂ ਚਾਰ ਦੁਕਾਨਾਂ ਦੇ ਸ਼ਟਰਾਂ ਦੇ ਜਿੰਦੇ ਤੋੜ ਕੇ ਹਜ਼ਾਰਾਂ ਰੁਪਏ ਦਾ ਸਮਾਨ ਅਤੇ ਨਕਦੀ ਚੋਰੀ ਕਰਨ ਦੀ ਖ਼ਬਰ ਹੈ | ਦੁਕਾਨਦਾਰਾਂ ਨੇ ਬਾਜ਼ਾਰ ਬੰਦ ਕਰ ਕੇ ਰੋਸ ਧਰਨਾ ਲਗਾ ਕੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ | ਧਰਨਾਕਾਰੀ ਰਣਜੀਤ ਸਿੰਘ ਮੱਖਣ ਜ਼ਿਲ੍ਹਾ ਪ੍ਰਧਾਨ ਭਾਕਿਯੂ ਲੱਖੋਵਾਲ, ਕੌਰ ਸਿੰਘ ਸਾਬਕਾ ਪੰਚਾਇਤ ਮੈਂਬਰ, ਜਥੇਦਾਰ ਭੋਲਾ ਸਿੰਘ, ਵਿਨੋਦ ਕੁਮਾਰ, ਤੇਜਿੰਦਰ ਸਿੰਗਲਾ ਧੂਰਕੋਟ, ਮੋਹਨ ਲਾਲ, ਮਨੀ ਸਿੰਘ ਉਗਰਾਹਾਂ, ਸੁਭਾਸ਼ ਚੰਦ, ਰਾਜੂ ਕੁਮਾਰ, ਤਰਸੇਮ ਸਿੰਘ, ਪ੍ਰੇਮ ਕੁਮਾਰ ਕਾਲਾ, ਸੋਨੀ ਕੁਮਾਰ, ਸੋਨੀ ਸਿੰਘ ਨੇ ਦੱਸਿਆ ਕਿ ਪਿਛਲੀ ਰਾਤ ਸਮੇਂ ਅਣਪਛਾਤੇ ਵਿਅਕਤੀਆਂ ਨੇ ਬੱਸ ਸਟੈਂਡ ਰੂੜੇਕੇ ਕਲਾਂ 'ਤੇ ਸਥਿਤ ਗੋਇਲ ਕਰਿਆਨਾ ਸਟੋਰ ਦੇ ਸ਼ਟਰ ਤੋੜ ਕੇ ਦੁਕਾਨ ਦਾ ਰੁਪਈਆਂ ਵਾਲਾ ਗੱਲਾ ਭੰਨ ਕੇ ਨਕਦ ਰਕਮ ਅਤੇ ਸਮਾਨ, ਆਰ.ਕੇ. ਟੈਲੀਕਾਮ ਰਾਜੂ ਕੁਮਾਰ ਪੁੱਤਰ ਛੋਟਾ ਰਾਮ ਦੀ ਦੁਕਾਨ ਤੋਂ ਕੀਮਤੀ ਘੜੀਆਂ, ਮੋਬਾਈਲ, ਮੋਬਾਈਲਾਂ ਦੀ ਵਿੱਕਰੀ ਦਾ ਸਾਮਾਨ ਚੋਰੀ ਕਰ ਲਿਆ ਹੈ | ਇਸ ਤੋਂ ਇਲਾਵਾ ਬੱਸ ਸਟੈਂਡ 'ਤੇ ਹੋਟਲ ਕਰ ਕੇ ਆਪਣਾ ਗੁਜ਼ਾਰਾ ਕਰਦੇ ਸੱਤੂ ਸਿੰਘ ਹਲਵਾਈ, ਤਰਸੇਮ ਸਿੰਘ ਪੁੱਤਰ ਕੌਰ ਸਿੰਘ ਦੀਆਂ ਦੁਕਾਨਾਂ ਦੇ ਸ਼ਟਰ ਤੋੜ ਕੇ ਪਿਆ ਸਾਰਾ ਸਾਮਾਨ ਖਿਲਾਰ ਦਿੱਤਾ | ਧਰਨਾਕਾਰੀਆਂ ਨੇ ਕਿਹਾ ਕਿ ਅਣਪਛਾਤੇ ਵਿਅਕਤੀਆਂ ਵਲੋਂ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਹੈ | ਜਿਸ ਕਰ ਕੇ ਬੱਸ ਸਟੈਂਡ ਦੇ ਸਾਰੇ ਦੁਕਾਨਦਾਰ ਅਤੇ ਪਿੰਡ ਵਾਸੀਆਂ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਪਿੰਡ ਵਾਸੀਆਂ ਵਿਚ ਡਰ ਹੈ ਕਿ ਚੋਰੀਆਂ ਕਰਨ ਆਏ ਅਣਪਛਾਤੇ ਵਿਅਕਤੀ ਕਿਸੇ ਦੁਕਾਨਦਾਰ ਜਾਂ ਪਿੰਡ ਵਾਸੀ ਦਾ ਜਾਨੀ ਨੁਕਸਾਨ ਵੀ ਕਰ ਸਕਦੇ ਹਨ | ਬੱਸ ਸਟੈਂਡ 'ਚ ਦੁਕਾਨਾਂ ਵਿਚੋਂ ਜਿੰਦੇ ਤੋੜ ਕੇ ਸਾਮਾਨ ਅਤੇ ਨਕਦੀ ਚੋਰੀ ਹੋਣ ਦੇ ਰੋਸ 'ਚ ਬੱਸ ਸਟੈਂਡ ਦੀਆਂ ਸਮੂਹ ਦੁਕਾਨਾਂ ਬੰਦ ਕਰ ਕੇ ਰੋਸ ਧਰਨਾ ਲਗਾ ਕੇ ਦੁਕਾਨਦਾਰਾਂ ਵਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਸਮੂਹ ਧਰਨਾਕਾਰੀਆਂ ਨੇ ਪੰਜਾਬ ਸਰਕਾਰ ਅਤੇ ਐਸ.ਐਸ.ਪੀ. ਬਰਨਾਲਾ ਤੋਂ ਦੁਕਾਨਾਂ ਵਿਚੋਂ ਚੋਰੀਆਂ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਨੂੰ ਤੁਰੰਤ ਗਿ੍ਫ਼ਤਾਰ ਕਰਨ ਦੀ ਮੰਗ ਕੀਤੀ | ਇਸ ਮੌਕੇ ਬਲਵੰਤ ਸਿੰਘ ਰੂੜੇਕੇ ਕਲਾਂ, ਤਰਸੇਮ ਸਿੰਘ ਸਾਬਕਾ ਪ੍ਰਧਾਨ ਸਭਾ ਰੂੜੇਕੇ ਕਲਾਂ, ਸੀਪਾ ਪੰਡਿਤ ਰੂੜੇਕੇ ਕਲਾਂ, ਸੁਭਾਸ਼ ਚੰਦ, ਰਾਜੂ ਕੁਮਾਰ, ਮਿੱਤੂ, ਕੇਵਲ ਸਿੰਘ, ਮੱਖਣ ਸ਼ਰਮਾ, ਮੱਖਣ ਸਿੰਘ, ਗੁਰਸੇਵਕ ਸਿੰਘ, ਹਰਨੇਕ ਸਿੰਘ, ਮਨੀ, ਮਿਸਤਰੀ ਤੇਜਾ ਸਿੰਘ, ਮੰਦਰ ਸਿੰਘ, ਜੋਗਰਾਜ, ਕਰਨੈਲ ਸਿੰਘ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ 31 ਵਿੱਘੇ ਬੇਸ਼ਕੀਮਤੀ ਰਕਬੇ ਨੂੰ ਨਾਜਾਇਜ਼ ਕਬਜ਼ਿਆਂ ਦੀ ਚਾੜਿ੍ਹਆ ਜਾ ਰਿਹਾ ਭੇਟ <br/> ਅਗਲੀ ਖ਼ਬਰ ਬਰਨਾਲਾ ਜ਼ਿਲ੍ਹੇ ਨਾਲ ਸੰਬੰਧਿਤ ਵੱਖ-ਵੱਖ ਜਥੇਬੰਦੀਆਂ ਦੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।