12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਸ਼ਹੀਦ ਸਿਪਾਹੀ ਦਲੀਪ ਸਿੰਘ ਸਕੂਲ ਘੁੰਨਸ ਵਿਖੇ ਸੱਤ ਰੋਜ਼ਾ ਐਨ.ਐਸ.ਐਸ. ਕੈਂਪ ਲਾਇਆ <br/>

ਸਕੂਲ ਵਿਖੇ ਲਗਾਏ ਕੈਂਪ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਡੀ. ਐਸ. ਪੀ. ਤਪਾ ਗੁਰਪ੍ਰੀਤ ਸਿੰਘ ਸਿੱਧੂ ਨਾਲ ਸਕੂਲ ਦਾ ਸਮੁੱਚਾ ਸਟਾਫ਼ | ਤਸਵੀਰ : ਪ੍ਰਵੀਨ ਗਰਗ <br/> 28-12-2025
ਤਪਾ ਮੰਡੀ, 27 ਦਸੰਬਰ (ਪ੍ਰਵੀਨ ਗਰਗ)-ਸ਼ਹੀਦ ਸਿਪਾਹੀ ਦਲੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੰਨਸ ਵਿਖੇ ਸਕੂਲ ਇੰਚਾਰਜ ਮੈਡਮ ਗਾਇਤਰੀ ਜੋਤੀ ਅਤੇ ਕੈਂਪ ਇੰਚਾਰਜ ਮਲਕੀਤ ਸਿੰਘ, ਅਵਤਾਰ ਸਿੰਘ ਅਤੇ ਮੈਡਮ ਸਵੀਤਾ ਰਾਣੀ ਦੀ ਅਗਵਾਈ ਹੇਠ ਸੱਤ ਰੋਜ਼ਾ ਐਨ.ਐਸ.ਐਸ ਕੈਂਪ ਲਗਾਇਆ ਗਿਆ | ਇਸ ਕੈਂਪ ਦੌਰਾਨ ਸੋਹਣ ਸਿੰਘ (ਡੀ.ਐਸ.ਪੀ.), ਵਿਜੀਲੈਂਸ ਬਿਉਰੋ ਫ਼ਿਰੋਜਪੁਰ ਮਨਪ੍ਰੀਤ ਸਿੰਘ, ਰਮਨਦੀਪ ਸਿੰਘ (ਸਹਾਇਕ ਪ੍ਰੋਫੈਸਰ), ਰਾਣੀ ਕੌਰ (ਏ.ਐਸ.ਆਈ), ਰਾਜਵੀਰ ਕੌਰ (ਬਲਾਕ ਸੰਮਤੀ ਮੈਂਬਰ) ਧਰਮਿੰਦਰ ਸਿੰਘ (ਵਾਇਸ ਪਿ੍ੰਸੀਪਲ ਅਕਾਲ ਅਕੈਡਮੀ ਭਦੌੜ), ਸ਼ੇਰਬਿੰਦਰ ਸਿੰਘ (ਅੰਤਰ-ਰਾਸ਼ਟਰੀ ਬੋਕਸਰ), ਜਤਿੰਦਰ ਸਿੰਘ (ਸਾਇੰਸ ਮਾਸਟਰ), ਨਿਰਮਲ ਸਿੰਘ (ਲੈਕ: ਅਰਥ ਸ਼ਾਸਤਰ), ਸ਼੍ਰੀ ਚੰਦ (ਲੈਕਚਰਾਰ ਪੰਜਾਬੀ) ਨੇ ਵਿਦਿਆਰਥੀਆਂ ਨੂੰ ਐਨ.ਐਸ.ਕੈਂਪ ਦੇ ਮਹੱਤਵ, ਅਨੁਸ਼ਾਸਨ, ਹੱਥੀ ਕਿਰਤ ਕਰਨ, ਨਸ਼ਿਆਂ ਤੋ ਦੂਰ ਰਹਿਣ, ਸਮਾਜ ਸੇਵਾ, ਨੈਤਿਕ ਕਦਰਾਂ-ਕੀਮਤਾਂ, ਟਰੈਫ਼ਿਕ ਨਿਯਮਾਂ, ਸਵੈ ਰੱਖਿਆ ਦੇ ਨਿਯਮਾਂ ਆਦਿ ਬਾਰੇ ਜਾਣਕਾਰੀ ਸਾਂਝੀ ਕੀਤੀ | ਕੈਂਪ ਦੌਰਾਨ ਐਨ.ਐਸ.ਐਸ ਯੂਨਿਟ ਵਲੋਂ ਗੋਦ ਲਏ ਪਿੰਡ ਘੁੰਨਸ ਦੀਆਂ ਸਾਂਝੀਆ ਥਾਵਾਂ ਖੇਡ ਗਰਾਊਾਡ, ਵਾਟਰ ਵਰਕਸ, ਪਸ਼ੂ ਡਿਸਪੈਂਸਰੀ, ਸਰਕਾਰੀ ਹਸਪਤਾਲ, ਗੁਰਦੁਆਰਾ ਸਾਹਿਬ, ਬੱਸ ਸਟੈਂਡ ਅਤੇ ਹੋਰ ਆਲ਼ੇ ਦੁਆਲੇ ਦੀ ਸਾਫ਼ ਸਫ਼ਾਈ ਕੀਤੀ ਗਈ | ਕੈਂਪ ਦੇ ਆਖ਼ਰੀ ਦਿਨ ਡੀ.ਐਸ.ਪੀ ਤਪਾ ਗੁਰਪ੍ਰੀਤ ਸਿੰਘ ਸਿੱਧੂ ਵਲੋਂ ਕੈਂਪ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਅਤੇ ਜ਼ਿੰਦਗੀ ਵਿਚ ਇਨ੍ਹਾਂ ਕੈਂਪਾਂ ਤੋਂ ਸੇਧ ਲੈ ਕੇ ਅੱਗੇ ਵਧਣ ਦੀ ਪੇ੍ਰਰਨਾ ਦਿੱਤੀ | ਇਸ ਮੌਕੇ ਸੁਮਿਤ ਗਰਗ, ਬਿਕਰਮਜੀਤ ਸਿੰਘ, ਗੁਰਪ੍ਰਤਾਪ ਸਿੰਘ, ਸਵਰਨਦੀਪ ਕੌਰ, ਨੈਬ ਸਿੰਘ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਅਤੇ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਤੀਰਥ ਯਾਤਰਾ ਯੋਜਨਾ ਬਜ਼ੁਰਗਾਂ ਲਈ ਸੱਚੀ ਸੇਵਾ ਦਾ ਪ੍ਰਤੀਕ ਬਣ ਚੁੱਕੀ ਹੈ-ਵਿਧਾਇਕ ਕੁਲਵੰਤ ਸਿੰਘ ਪੰਡੋਰੀ <br/> ਅਗਲੀ ਖ਼ਬਰ ਧਨੌਲਾ ਪਸ਼ੂ ਮੰਡੀ ਅੰਦਰ ਗੰਦਗੀ ਦੇ ਲੱਗੇ ਅੰਬਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।