16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਹਲਕਾ ਬਰਨਾਲਾ ਵਿਚਲੀ ਸੱਤਾਧਾਰੀ ਧਿਰ ਅਤੇ ਪ੍ਰਸ਼ਾਸਨ ਦਾ ਲੋਕਾਂ ਦੀਆਂ ਸਮੱਸਿਆਵਾਂ ਵੱਲ ਨਹੀਂ ਕੋਈ ਧਿਆਨ <br/>

ਸ਼ਹਿਰ ਬਰਨਾਲਾ ਦੇ ਰਾਮਬਾਗ ਰੋਡ 'ਤੇ ਚਿੰਟੂ ਪਾਰਕ ਨਜ਼ਦੀਕ ਪੁਰਾਣੇ ਅਤੇ ਨਵੇਂ ਬਣੇ ਜਨਤਕ ਪਖਾਨਿਆਂ ਨੂੰ ਲੱਗੇ ਜਿੰਦਰਿਆਂ ਦੀ ਤਸਵੀਰ | ਤਸਵੀਰ : ਰਿੰਪੀ ਸਟੂਡੀਓ <br/> 31-12-2025
ਬਰਨਾਲਾ, 30 ਦਸੰਬਰ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਵਧੀਆ ਸਹੂਲਤਾਂ ਦੇਣ ਦੇ ਦਾਅਵੇ ਤਾਂ ਕੀਤੇ ਜਾ ਰਹੇ ਹਨ ਪਰ ਅਸਲ ਵਿਚ ਇਹ ਦਾਅਵੇ ਕਿੰਨੇ ਕੁ ਸਹੀ ਹਨ ਇਹ ਤਾਂ ਜ਼ਮੀਨੀ ਪੱਧਰ ਦੇ ਹਾਲਾਤ ਦੇਖ ਕੇ ਹੀ ਜਾਣੂ ਹੁੰਦੇ ਹਨ | ਜੇਕਰ ਸ਼ਹਿਰ ਬਰਨਾਲਾ ਦੀ ਗੱਲ ਕੀਤੀ ਜਾਵੇ ਤਾਂ ਜਿੱਥੇ ਸ਼ਹਿਰ ਵਾਸੀ ਬਾਜਾਰਾਂ ਵਿਚ ਲੱਗਦੇ ਵੱਡੇ-ਵੱਡੇ ਜਾਮਾਂ, ਸੜਕਾਂ 'ਤੇ ਘੁੰਮਦੇ ਆਵਾਰਾਂ ਪਸ਼ੂਆਂ, ਸੜਕਾਂ ਤੇ ਸਟਰੀਟ ਲਾਈਟਾਂ ਦੀ ਮਾੜੀ ਹਾਲਤ, ਸੀਵਰੇਜ ਤੇ ਪਾਣੀ ਦੀ ਸਮੱਸਿਆ ਸਮੇਤ ਹੋਰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਨਾਲ ਜੂਝ ਰਹੇ ਹਨ ਉੋਥੇ ਹਲਕਾ ਬਰਨਾਲਾ ਵਿਚਲੀ ਸੱਤਾਧਾਰੀ ਧਿਰ, ਪ੍ਰਸ਼ਾਸ਼ਨ ਅਤੇ ਨਗਰ ਨਿਗਮ ਅਧਿਕਾਰੀਆਂ ਵਲੋਂ ਕੋਈ ਧਿਆਨ ਨਾ ਦੇਣ ਸਦਕਾ ਸ਼ਹਿਰ ਵਿਚ ਸਵੱਛ ਭਾਰਤ ਮੁਹਿੰਮ ਦੀ ਵੀ ਫੂਕ ਨਿਕਲੀ ਹੋਈ ਹੈ | ਜਿਸ ਦੀ ਉਦਾਹਰਣ ਸ਼ਹਿਰ ਬਰਨਾਲਾ ਵਿਖੇ ਬਣੇ ਪੁਰਾਣੇ ਅਤੇ ਨਵੇਂ ਪਾਖਾਨਿਆਂ ਨੂੰ ਲੱਗੇ ਜਿੰਦਰਿਆਂ ਤੋਂ ਸਾਫ਼ ਤੌਰ 'ਤੇ ਦੇਖੀ ਜਾ ਸਕਦੀ ਹੈ | ਦੱਸਣਯੋਗ ਹੈ ਕਿ ਕਾਂਗਰਸ ਸਰਕਾਰ ਸਮੇਂ ਸ਼ਹਿਰ ਬਰਨਾਲਾ ਵਿਖੇ ਲੋਕਾਂ ਦੀ ਸਹੂਲਤ ਲਈ ਲੱਖਾਂ ਰੁਪਏ ਖ਼ਰਚ ਕਰ ਕੇ ਵੱਖ-ਵੱਖ ਥਾਵਾਂ 'ਤੇ ਜਨਤਕ ਪਾਖਾਨੇ ਬਣਾਏ ਗਏ ਸਨ ਲੇਕਿਨ ਪਿਛਲੇ ਕਈ ਸਾਲਾਂ ਤੋਂ ਸ਼ਹਿਰ ਵਿਚ ਬਣੇ ਇਨ•ਾਂ ਜਨਤਕ ਪਖਾਨਿਆਂ ਵਿਚੋਂ ਬਹੁਤਿਆਂ ਨੂੰ ਜਿੰਦਰੇ ਲੱਗੇ ਹੋਏ ਹਨ ਅਤੇ ਇਹ ਜਿੰਦਰੇ ਖੁਲਵਾਉਣ 'ਚ ਮੌਜੂਦਾ ਸੱਤਾਧਾਰੀ ਧਿਰ ਪੂਰੀ ਤਰ•ਾਂ ਨਾਕਾਮ ਰਹੀ ਹੈ | ਦੂਸਰੇ ਪਾਸੇ ਲੋਕਾਂ ਨੂੰ ਇਸ ਸਹੂਲਤ ਦਾ ਫ਼ਾਇਦਾ ਨਾ ਮਿਲਣ ਕਾਰਨ ਉਨ•ਾਂ ਨੂੰ ਖੁੱਲ•ੇ ਵਿਚ ਪਾਖਾਨਾ ਜਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਕਾਂਗਰਸ ਸਰਕਾਰ ਸਮੇਂ ਨਗਰ ਕੌਂਸਲ ਬਰਨਾਲਾ ਵਲੋਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਜਿਨ•ਾਂ ਵਿਚ ਗੱਡਾ ਖਾਨਾ ਦੇ ਬਾਹਰ, ਨਗਰ ਕੌਂਸਲ ਦੇ ਸਾਹਮਣੇ ਬਾਬਾ ਆਲਾ ਸਿੰਘ ਪਾਰਕ (ਚਿੰਟੂ ਪਾਰਕ), ਨੂਰ ਹਸਪਤਾਲ ਦੇ ਨਜ਼ਦੀਕ, ਆਈ.ਟੀ.ਆਈ. ਚੌਂਕ, ਹੰਡਿਆਇਆ ਚੌਂਕ, ਅਨਾਜ ਮੰਡੀ ਰੋਡ ਸਮੇਤ ਹੋਰ ਥਾਵਾਂ ਉੱਪਰ ਪਾਖਾਨੇ ਤਿਆਰ ਕਰਵਾਏ ਗਏ ਸਨ ਤਾਂ ਜੋ ਸ਼ਹਿਰ ਵਾਸੀਆਂ ਤੋਂ ਇਲਾਵਾ ਪਿੰਡਾਂ ਵਿਚੋਂ ਆਉਣ ਵਾਲੇ ਲੋਕਾਂ ਨੂੰ ਪਾਖਾਨਾ ਜਾਣ ਲਈ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ | ਲੇਕਿਨ ਹੁਣ ਇਨ•ਾਂ ਪਾਖਾਨਿਆਂ ਵੱਲ ਅਧਿਕਾਰੀਆਂ ਵਲੋਂ ਧਿਆਨ ਨਾ ਦੇਣ ਅਤੇ ਸਾਫ਼-ਸਫ਼ਾਈ ਲਈ ਮੁਲਾਜ਼ਮ ਨਾ ਰੱਖਣ ਕਾਰਨ ਇਨ•ਾਂ ਵਿਚੋਂ ਜਿਆਦਾਤਰ ਨੂੰ ਹਰ ਸਮੇਂ ਜਿੰਦਰੇ ਲੱਗੇ ਦਿਖਾਈ ਦਿੰਦੇ ਹਨ | ਇਹ ਵੀ ਪਤਾ ਲੱਗਾ ਹੈ ਕਿ ਨਗਰ ਕੌਂਸਲ ਬਰਨਾਲਾ ਵਲੋਂ ਸ਼ਹਿਰ ਵਿਚ ਹੋਰਨਾਂ ਵੱਖ-ਵੱਖ ਥਾਵਾਂ 'ਤੇ ਨਵੇਂ 9 ਜਨਤਕ ਪਾਖਾਨੇ ਬਣਾਉਣ ਲਈ ਸਾਲ 2023 ਵਿਚ ਲਗਭਗ ਡੇਢ ਕਰੋੜ ਰੁਪਏ ਦੇ ਟੈਂਡਰ ਲਗਾਏ ਗਏ ਸਨ ਅਤੇ ਫਰਵਰੀ 2024 ਵਿਚ ਵਰਕ ਆਰਡਰ ਵੀ ਜਾਰੀ ਕੀਤਾ ਗਿਆ ਸੀ ਪਰ ਨਵੇਂ ਬਣਨ ਵਾਲੇ ਇਹ ਜਨਤਕ ਪਖਾਨਿਆਂ ਦਾ ਕੰਮ ਅੱਜ ਤੱਕ ਮੁਕੰਮਲ ਨਹੀਂ ਹੋ ਸਕਿਆ | ਜਿਨ•ਾਂ ਕੁਝ ਕੁ ਥਾਵਾਂ 'ਤੇ ਇਹ ਨਵੇਂ ਪਾਖਾਨੇ ਬਣਾਏ ਜਾ ਚੁੱਕੇ ਹਨ ਪਰ ਉਹ ਵੀ ਪਿਛਲੇ ਕਈ ਮਹੀਨਿਆਂ ਤੋਂ ਚਾਲੂ ਹੋਣ ਦੀ ਉਡੀਕ ਵਿਚ ਹਨ | ਜਿਸ ਤੋਂ ਇਹ ਪੱਤਾ ਲੱਗਦਾ ਹੈ ਕਿ ਮੌਜੂਦਾ ਸੱਤਾਧਾਰੀ ਧਿਰ ਦੇ ਹਲਕੇ ਵਿਚਲੇ ਨੁਮਾਇੰਦੇ ਅਤੇ ਪ੍ਰਸ਼ਾਸ਼ਨ ਲੋਕਾਂ ਦੀਆਂ ਸਹੂਲਤਾਂ ਤੇ ਸਮੱਸਿਆਵਾਂ ਪ੍ਰਤੀ ਕਿੰਨਾ ਕੁ ਗੰਭੀਰ ਹਨ | ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਸੱਤਾਧਾਰੀ ਧਿਰ, ਪ੍ਰਸ਼ਾਸਨ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਸ਼ਹਿਰ ਵਿਚ ਪੁਰਾਣੇ ਅਤੇ ਨਵੇਂ ਬਣੇ ਪਾਖਾਨਿਆਂ ਨੂੰ ਲੱਗੇ ਜਿੰਦਰੇ ਤੁਰੰਤ ਖੁਲਵਾਏ ਜਾਣ ਤਾਂ ਜੋ ਸਰਕਾਰ ਵਲੋਂ ਦਿੱਤੀ ਜਾਣ ਵਾਲੀ ਸਹੂਲਤਾਂ ਦਾ ਆਮ ਲੋਕਾਂ ਨੂੰ ਫਾਇਦਾ ਮਿਲ ਸਕੇ | ਜਦੋਂ ਇਸ ਸਬੰਧੀ ਨਗਰ ਨਿਗਮ ਬਰਨਾਲਾ ਦੇ ਸੈਨੇਟਰੀ ਇੰਸਪੈਕਟਰ ਅੰਕੁਸ਼ ਕੁਮਾਰ ਨਾਲ ਗੱਲ ਕੀਤੀ ਤਾਂ ਉਨ•ਾਂ ਕਿਹਾ ਕਿ ਪੁਰਾਣੇ ਬਣੇ ਪਾਖਾਨਿਆਂ ਦੀ ਹਾਲਤ ਕਾਫ਼ੀ ਮਾੜੀ ਹੋਣ ਕਾਰਨ ਉਨ•ਾਂ ਦੀ ਮੁਰੰਮਤ ਕਰਵਾਈ ਜਾ ਰਹੀ ਹੈ | ਸਵੱਛ ਭਾਰਤ ਤਹਿਤ ਨਵੇਂ ਬਨਣ ਵਾਲੇ ਜਨਤਕ ਪਾਖਾਨਿਆਂ ਵਿਚੋਂ 22 ਏਕੜ ਤੇ ਭਾਈ ਜੀਤਾ ਸਿੰਘ ਨਗਰ ਕਚਹਿਰੀ ਚੌਂਕ ਵਿਖੇ ਪਹਿਲਾਂ ਬਣੇ ਹੋਏ ਪਾਖਾਨਿਆਂ ਦਾ ਨਵੀਨੀਕਰਨ ਕਰ ਕੇ ਉਨ•ਾਂ ਨੂੰ ਚਾਲੂ ਕਰ ਦਿੱਤਾ ਗਿਆ ਹੈ ਅਤੇ ਹੋਰ ਥਾਵਾਂ 'ਤੇ ਨਵੇਂ ਬਣੇ ਪਾਖਾਨੇ ਅਜੇ ਸਬੰਧਿਤ ਠੇਕੇਦਾਰ ਵਲੋਂ ਨਗਰ ਨਿਗਮ ਦੇ ਸਪੁਰਦ ਨਹੀਂ ਕੀਤੇ ਗਏ | ਜਦੋਂ ਹੀ ਇਹ ਪਾਖਾਨੇ ਨਗਰ ਨਿਗਮ ਦੇ ਸਪੁਰਦ ਹੋ ਜਾਣਗੇ ਚਾਲੂ ਕਰ ਦਿੱਤੇ ਜਾਣਗੇ |

ਪਿਛਲੀ ਖ਼ਬਰ ਆਲ ਇੰਡੀਆ ਬ੍ਰਾਹਮਣ ਫ਼ਰੰਟ ਵਲੋਂ ਕੌਮ ਦੇ ਮਹਾਨ ਸ਼ਹੀਦਾਂ ਦੀ ਯਾਦ ਸਮਰਪਿਤ ਖ਼ੂਨਦਾਨ ਕੈਂਪ <br/> ਅਗਲੀ ਖ਼ਬਰ ਗ੍ਰੀਨ ਸਕੂਲ ਪ੍ਰੋਗਰਾਮ ਆਡਿਟ-2025 ਵਿਚ ਜ਼ਿਲ੍ਹਾ ਬਰਨਾਲਾ ਦੀ ਸ਼ਾਨਦਾਰ ਪ੍ਰਾਪਤੀ-ਡਿਪਟੀ ਕਮਿਸ਼ਨਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।