16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਆਲ ਇੰਡੀਆ ਬ੍ਰਾਹਮਣ ਫ਼ਰੰਟ ਵਲੋਂ ਕੌਮ ਦੇ ਮਹਾਨ ਸ਼ਹੀਦਾਂ ਦੀ ਯਾਦ ਸਮਰਪਿਤ ਖ਼ੂਨਦਾਨ ਕੈਂਪ <br/>

ਖ਼ੂਨਦਾਨ ਕੈਂਪ ਦੌਰਾਨ ਖ਼ੂਨਦਾਨ ਕਰਦੇ ਹੋਏ ਨੌਜਵਾਨ ਅਤੇ ਨਾਲ ਐੱਸ.ਐੱਚ.ਓ. ਭਦੌੜ ਹਰਸਿਮਰਨਜੀਤ ਸਿੰਘ | ਅਜੀਤ ਤਸਵੀਰ <br/> 31-12-2025
ਬਰਨਾਲਾ, 30 ਦਸੰਬਰ (ਨਰਿੰਦਰ ਅਰੋੜਾ)-ਆਲ ਇੰਡੀਆ ਬ੍ਰਾਹਮਣ ਫ਼ਰੰਟ ਜ਼ਿਲ•ਾ ਬਰਨਾਲਾ ਵਲੋਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਖ਼ੂਨਦਾਨ ਕੈਂਪ ਸ੍ਰੀ ਬ੍ਰਾਹਮਣ ਸਭਾ ਬਰਨਾਲਾ ਵਿਖੇ ਲਗਾਇਆ ਗਿਆ | ਇਸ ਮੌਕੇ ਆਲ ਇੰਡੀਆ ਬ੍ਰਾਹਮਣ ਫ਼ਰੰਟ ਦੇ ਰਾਸ਼ਟਰੀ ਪ੍ਰਧਾਨ ਮਹੰਤ ਸਵਰੂਪ ਬਿਹਾਰੀ ਵਲੋਂ ਵਿਸ਼ੇਸ਼ ਤੌਰ 'ਤੇ ਪੁੱਜ ਕੇ ਆਪਣੀ ਬਰਨਾਲਾ ਟੀਮ ਦੀ ਸ਼ਲਾਘਾ ਕੀਤੀ | ਇਸ ਮੌਕੇ ਦਸਮੇਸ਼ ਪਰਿਵਾਰ ਅਤੇ ਕੌਮ ਦੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ | ਉਨ•ਾਂ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਕੌਮ ਦੇ ਇਨ•ਾਂ ਮਹਾਨ ਦੀਆਂ ਕੁਰਬਾਨੀਆਂ ਬਾਰੇ ਅਤੇ ਸਾਡੇ ਮਹਾਨ ਇਤਿਹਾਸ ਬਾਰੇ ਦੱਸਣਾ ਚਾਹੀਦਾ ਹੈ | ਕੈਂਪ ਵਿਚ ਬਰਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਅਤੇ ਭਦੌੜ ਦੇ ਥਾਣਾ ਇੰਚਾਰਜ ਇੰਸਪੈਕਟਰ ਹਰਸਿਮਰਨ ਸਿੰਘ ਵਿਸ਼ੇਸ਼ ਤੌਰ 'ਤੇ ਪੁੱਜੇ ਅਤੇ ਉਨ•ਾਂ ਖ਼ੂਨਦਾਨੀਆਂ ਦੀ ਹੌਸਲਾ ਅਫਜਾਈ ਕਰਦੇ ਹੋਏ ਕਿਹਾ ਕਿ ਸਾਨੂੰ ਸਭ ਨੂੰ ਘੱਟੋ ਘੱਟ ਸਾਲ ਦੇ ਵਿਚ ਇਕ ਵਾਰ ਖ਼ੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ | ਸ੍ਰੀ ਬ੍ਰਾਹਮਣ ਸਭਾ ਚੀਮਾ ਦੀ ਟੀਮ ਵਲੋਂ ਵੀ ਹਾਜ਼ਰੀ ਲਗਵਾਈ ਗਈ | ਇਸ ਮੌਕੇ ਆਲ ਇੰਡੀਆ ਬ੍ਰਾਹਮਣ ਫ਼ਰੰਟ ਜ਼ਿਲ•ਾ ਬਰਨਾਲਾ ਦੇ ਪ੍ਰਧਾਨ ਸ਼੍ਰੀ ਯਸ਼ਪਾਲ ਸ਼ਰਮਾ ਨੇ ਮਹਿਮਾਨਾਂ ਦਾ ਤੇ ਖ਼ੂਨਦਾਨੀਆਂ ਦਾ ਧੰਨਵਾਦ ਕੀਤਾ | ਇਸ ਤੋਂ ਇਲਾਵਾ ਸੱਤਪਾਲ ਸ਼ਰਮਾ ਸ਼ੇਰਪੁਰ, ਹਰੀ ਓਮ, ਮੰਗਤ ਸ਼ਰਮਾ, ਗੋਪਾਲ ਸ਼ਰਮਾ, ਪਰਮਿੰਦਰ ਸ਼ਰਮਾ, ਅਸ਼ੋਕ ਭਾਰਦਵਾਜ, ਪ੍ਰਸ਼ੋਤਮ ਦਾਸ, ਦਰਸ਼ਨਪਾਲ ਘੰਡਾਵਨਾ, ਰਿਕੀ ਸ਼ਰਮਾ, ਬਬਲੂ ਸ਼ਰਮਾ, ਸੁਖਚੈਨ ਸ਼ਰਮਾ, ਯੋਗੇਸ਼ ਰਿਸ਼ੀ, ਅਮਨ ਸ਼ਰਮਾ, ਬੱਬੂ ਸ਼ਰਮਾ, ਰਾਕੇਸ਼ ਸ਼ਰਮਾ, ਅਸ਼ਵਨੀ ਸ਼ਰਮਾ, ਵਿੱਕੀ ਬਾਵਾ, ਆਕਾਸ਼ਦੀਪ ਸ਼ਰਮਾ, ਸਾਹਿਲ ਸ਼ਰਮਾ, ਮਹਿਲਾ ਵਿੰਗ ਪ੍ਰਧਾਨ ਨੀਲਮ ਸ਼ਰਮਾ, ਆਸ਼ਾ ਸ਼ਰਮਾ, ਵੀਨਾ ਬਾਂਸਲ ਆਦਿ ਮੌਕੇ ਤੇ ਮੌਜੂਦ ਰਹੇ |

ਪਿਛਲੀ ਖ਼ਬਰ ਪੁਲਿਸ ਵਲੋਂ ਭਗੌੜਾ ਕਾਬੂ ਅਗਲੀ ਖ਼ਬਰ ਹਲਕਾ ਬਰਨਾਲਾ ਵਿਚਲੀ ਸੱਤਾਧਾਰੀ ਧਿਰ ਅਤੇ ਪ੍ਰਸ਼ਾਸਨ ਦਾ ਲੋਕਾਂ ਦੀਆਂ ਸਮੱਸਿਆਵਾਂ ਵੱਲ ਨਹੀਂ ਕੋਈ ਧਿਆਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।