09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਬੇਮਿਸਾਲ ਹੈ ਪੰਜਾਬ

ਅਜੀਤ ਡੈਸਕ 22-09-2025

* ਪ੍ਰੋ. ਨਵ ਸੰਗੀਤ ਸਿੰਘ *
ਬੇਮਿਸਾਲ ਹੈ ਜਾਪਦਾ ਮੈਨੂੰ, ਸਭ ਤੋਂ ਵੱਧ ਪੰਜਾਬ,
ਪ੍ਰੇਮ-ਪ੍ਰੀਤ ਦੇ ਮਿੱਠੇ ਨਗ਼ਮੇ, ਗਾਉਂਦਾ ਦਿਸੇ ਚਨਾਬ।
ਏਥੇ ਕਿੰਨੇ ਪੀਰ-ਪੈਗ਼ੰਬਰ, ਭਗਤ ਗੁਰੂ ਨੇ ਆਏ,
ਭੁੱਲੇ-ਭਟਕਿਆਂ ਨੂੰ ਉਨ੍ਹਾਂ ਨੇ, ਸਿੱਧੇ ਰਾਹ ਵਿਖਾਏ,
ਇਹਦੀ ਸ਼ਾਨ ਉਵੇਂ ਹੈ, ਜਿੱਦਾਂ ਫੁੱਲਾਂ ਵਿਚ ਗੁਲਾਬ।
ਕਈ ਹਮਲਾਵਰ ਆਏ ਐਪਰ, ਕੋਈ ਨਾ ਟਿਕ ਸਕਿਆ,
ਮੂੰਹ ਦੀ ਖਾਣੀ ਪਈ ਹੈ ਉਸ ਨੂੰ, ਸੁੱਕਾ ਨਾ ਉਹ ਬਚਿਆ,
ਵਿਚ ਇਤਿਹਾਸ ਦੇ ਲਿਖਿਆ ਹੈ ਸਭ, ਪੜ੍ਹ ਕੇ ਵੇਖੋ ਕਿਤਾਬ।
ਕਿਧਰੇ ਕੋਈ ਕਰੋਪੀ ਆਵੇ, ਭਾਵੇਂ ਕੁਦਰਤੀ ਆਫ਼ਤ,
ਮਿਲ ਕੇ ਸਾਰੇ ਇਕ-ਦੂਜੇ ਨੂੰ, ਪਹੁੰਚਾ ਦਿੰਦੇ ਰਾਹਤ,
ਹੱਥ ਗੁਰੂਆਂ ਦਾ ਸਿਰ ਇਨ੍ਹਾਂ ਦੇੇ, ਸਮਝੋ ਤੁਸੀਂ ਜਨਾਬ।
ਰਲ-ਮਿਲ ਕੇ ਰਹਿੰਦੇ ਮੁਸਲਿਮ, ਹਿੰਦੂ, ਸਿੱਖ, ਈਸਾਈ,
ਸਭ ਤਿਉਹਾਰ ਮਨਾਉਂਦੇ 'ਕੱਠੇ, ਬੱਚੇ, ਬਿਰਧ ਤੇ ਭਾਈ,
ਇਸ ਧਰਤੀ 'ਤੇ ਮਰਦਾਨੇ ਦੀ, ਅਜੇ ਵੀ ਸੁਣੇ ਰਬਾਬ,
ਬੇਮਿਸਾਲ ਹੈ ਜਾਪਦਾ ਮੈਨੂੰ, ਸਭ ਤੋਂ ਵੱਧ ਪੰਜਾਬ,
ਪ੍ਰੇਮ-ਪ੍ਰੀਤ ਦੇ ਮਿੱਠੇ ਨਗ਼ਮੇ, ਗਾਉਂਦਾ ਦਿਸੇ ਚਨਾਬ।

-1, ਲਤਾ ਗ੍ਰੀਨ ਐਨਕਲੇਵ, ਪਟਿਆਲਾ-147002

ਪਿਛਲੀ ਖ਼ਬਰ ਗੁਰੁ ਮੇਰੈ ਸੰਗਿ ਸਦਾ ਹੈ ਨਾਲੇ ਅਗਲੀ ਖ਼ਬਰ ਜਨਮ ਦਿਹਾੜੇ 'ਤੇ ਵਿਸ਼ੇਸ਼ ਗੁਰੂ ਦੇ ਪਿਆਰੇ ਸਿੱਖ ਬ੍ਰਹਮ ਗਿਆਨੀ ਭਾਈ ਲਾਲੋ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।