ਐਕਟਰ ਚੰਕੀ ਪਾਂਡੇ ਦੇ ਭਰਾ ਚਿੱਕੀ ਪਾਂਡੇ ਦੇ ਬੇਟੇ ਅਹਾਨ ਪਾਂਡੇ ਵਾਈ.ਆਰ.ਐਫ. ਦੀ ਇੰਟੈਲ ਲਵ ਸਟੋਰੀ ਫ਼ਿਲਮ 'ਸੈਯਾਰਾ' ਜ਼ਰੀਏ ਬਾਲੀਵੁੱਡ ਵਿਚ ਆ ਰਹੇ ਹਨ। ਕਈ ਐਡ ਫ਼ਿਲਮਾਂ ਤੋਂ ਇਲਾਵਾ ਕਾਜੋਲ ਅਤੇ ਆਮਿਰ ਖਾਨ ਨਾਲ 'ਸਲਾਮ ਵੈਂਕੀ' ਵਿਚ ਨਜ਼ਰ ਆ ਚੁੱਕੀ ਅਨੀਤ ਪਾਂਡੇ ਇਸ ਫ਼ਿਲਮ ਵਿਚ ਅਹਾਨ ਪਾਂਡੇ ਨਾਲ ਨਜ਼ਰ ਆਉਣ ਵਾਲੀ ਹੈ। ਇਸ ਫ਼ਿਲਮ ਨੂੰ 'ਆਸ਼ਿਕੀ-2', 'ਏਕ ਵਿਲੇਨ', 'ਮਲੰਗ', 'ਮਰਡਰ-2' ਅਤੇ 'ਅਵਾਰਾਪਨ' ਵਰਗੀਆਂ ਸਫਲ ਰੁਮਾਂਟਿਕ, ਥ੍ਰਿਲਰ ਫ਼ਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਮੋਹਿਤ ਸੂਰੀ ਨਿਰਦੇਸ਼ਨ ਕਰ ਰਹੇ ਹਨ ਜੋ ਕਿ ਪਹਿਲੀ ਵਾਰ ਅਦਿੱਤਿਆ ਚੋਪੜਾ ਦੇ ਨਾਲ ਸਾਂਝੇ ਤੌਰ 'ਤੇ ਕਰ ਰਹੇ ਹਨ। 18 ਜੁਲਾਈ, 2025 ਨੂੰ ਦੁਨੀਆ ਭਰ ਵਿਚ ਸਿਨੇਮਾਘਰਾਂ ਵਿਚ ਇਹ ਫ਼ਿਲਮ ਰਿਲੀਜ਼ ਹੋਵੇਗੀ। ਲਗਭਗ ਪੰਜ ਸਾਲ ਪਹਿਲਾਂ ਅਹਾਨ ਨੂੰ ਦਿਵਿਆ ਚੋਪੜਾ ਵਲੋਂ ਤਿਆਰ ਕੀਤੇ ਗਏ ਇੰਟੈਂਸ ਟ੍ਰੇਨਿੰਗ ਪ੍ਰੋਗਰਾਮ ਕਰਨ ਲਈ ਵਾਈ.ਆਰ.ਐਫ. ਟੈਲੇਂਟ ਦੇ ਰੂਪ ਵਿਚ ਸਾਈਨ ਕੀਤਾ ਗਿਆ ਸੀ। ਅਹਾਨ ਪਾਂਡੇ ਨੇ ਰਾਣੀ ਮੁਖਰਜੀ ਦੀ ਫ਼ਿਲਮ 'ਮਰਦਾਨੀ-2' ਵਿਚ ਸਹਾਇਕ ਨਿਰਦੇਸ਼ਕ ਦੇ ਤੌਰ 'ਤੇ ਕੰਮ ਕੀਤਾ। ਇਸ ਤੋਂ ਬਾਅਦ ਉਸ ਨੇ 'ਫਰੀਕੀ ਅਲੀ', 'ਰਾਕ ਆਨ-2' ਅਤੇ 'ਦ ਰੇਲਵੇ ਮੈਨ' ਵਰਗੀਆਂ ਫ਼ਿਲਮਾਂ ਦੇ ਨਿਰਦੇਸ਼ਨ ਦਾ ਸਹਾਇਕ ਦੇ ਤੌਰ 'ਤੇ ਕੰਮ ਕੀਤਾ। ਯਸ਼ਰਾਜ ਫ਼ਿਲਮਜ਼ ਬੈਨਰ ਹੇਠ ਕਈ ਸਾਲਾਂ ਤੱਕ ਕੰਮ ਕਰਨ ਤੋਂ ਬਾਅਦ ਅਹਾਨ ਲੰਮੇ ਸਮੇਂ ਤੋਂ ਫ਼ਿਲਮ ਸਨਅਤ ਵਿਚ ਆਉਣ ਦੀ ਤਿਆਰੀ ਕਰ ਰਿਹਾ ਸੀ। ਕਿਹਾ ਜਾਂਦਾ ਹੈ ਕਿ ਅਦਿੱਤਿਆ ਚੋਪੜਾ ਅਹਾਨ ਦੀ ਲਗਨ ਅਤੇ ਡੈਡੀਕੇਸ਼ਨ ਤੋਂ ਏਨੇ ਪ੍ਰਭਾਵਿਤ ਹੋਏ ਕਿ ਇਸ ਪ੍ਰਾਜੈਕਟ ਲਈ ਉਸ ਨੂੰ ਬਤੌਰ ਮੁੱਖ ਐਕਟਰ ਚੁਣ ਲਿਆ ਗਿਆ। ਅਦਿੱਤਿਆ ਚੋਪੜਾ ਅਨੁਸਾਰ ਅਹਾਨ ਆਉਣ ਵਾਲੇ ਦਿਨਾਂ ਵਿਚ ਭਾਰਤ ਦੇ ਮੰਨੇ ਹੋਏ ਕਲਾਕਾਰ ਬਣ ਸਕਦੇ ਹਨ।
ਯਸ਼ਰਾਜ ਦੀ ਫ਼ਿਲਮ ਨਾਲ ਬਾਲੀਵੁੱਡ 'ਚ ਆ ਰਿਹੈ ਅਹਾਨ ਪਾਂਡੇ
ਅਜੀਤ ਡੈਸਕ
18-06-2025