ਨਵੀਂ ਦਿੱਲੀ, 22 ਅਕਤੂਬਰ (ਪੀ. ਟੀ. ਆਈ.)-ਓਲੰਪਿਕ ਸੋਨ ਤਗਮਾ ਜੇਤੂ ਅਭਿਨਵ ਬਿੰਦਰਾ ਨੂੰ ਅਗਲੇ ਸਾਲ ਹੋਣ ਵਾਲੀਆਂ ਸਰਦ ਰੁੱਤ ਖੇਡਾਂ ਲਈ ਮਸ਼ਾਲ ਵਾਹਕ ਚੁਣਿਆ ਗਿਆ | 2026 ਸਰਦ ਰੁੱਤ ਓਲੰਪਿਕ 6 ਤੋਂ 22 ਫਰਵਰੀ ਤੱਕ ਇਟਲੀ ਦੇ ਮਿਲਾਨ ਤੇ ਕੋਰਟੀਨਾ ਡੀਐਂਪੇਜ਼ੋ 'ਚ ਕਰਵਾਏ ਜਾਣਗੇ | ਆਪਣੇ 'ਐਕਸ' 'ਤੇ ਸਾਂਝੀ ਕੀਤੀ ਇਕ ਪੋਸਟ 'ਚ ਬਿੰਦਰਾ ਨੇ ਲਿਖਿਆ ਕਿ ਮੈਨੂੰ ਮਿਲਾਨੋ-ਕੋਰਟੀਨਾ 2026 ਓਲੰਪਿਕ ਮਸ਼ਾਲ ਰਿਲੇਅ ਲਈ ਮਸ਼ਾਲ ਵਾਹਕ ਚੁਣੇ ਜਾਣ 'ਤੇ ਸੱਚਮੁੱਚ ਖੁਸ਼ੀ ਹੋ ਰਹੀ ਹੈ | ਓਲੰਪਿਕ ਮਸ਼ਾਲ ਹਮੇਸ਼ਾ ਮੇਰੇ ਦਿਲ 'ਚ ਇਕ ਵਿਸ਼ੇਸ਼ ਸਥਾਨ ਰੱਖਦੀ ਹੈ | ਇਹ ਸੁਪਨਿਆਂ, ਲਗਨ ਤੇ ਏਕਤਾ ਦਾ ਪ੍ਰਤੀਕ ਹੈ | 2008 ਬੀਜਿੰਗ ਓਲੰਪਿਕ 'ਚ 10-ਮੀਟਰ ਏਅਰ ਰਾਈਫਲ ਈਵੈਂਟ 'ਚ ਸੋਨ ਤਗਮਾ ਜਿੱਤਣ ਵਾਲੇ ਬਿੰਦਰਾ ਨੇ ਕਿਹਾ ਕਿ ਇਹ ਇਕ ਵਾਰ ਫਿਰ ਅਜਿਹਾ ਮÏਕਾ ਪ੍ਰਾਪਤ ਕਰਨਾ ਤੇ ਖੇਡਾਂ ਵਲੋਂ ਸੰਭਵ ਹੋਣ ਵਾਲੀਆਂ ਚੀਜ਼ਾਂ ਦੀ ਇਕ ਸੁੰਦਰ ਯਾਦ ਦਿਵਾਉਣ ਲਈ ਸਨਮਾਨ ਦੀ ਗੱਲ ਹੈ | ਇਸ ਸ਼ਾਨਦਾਰ ਸਨਮਾਨ ਲਈ 'ਮਿਲਾਨ ਕੋਰਟੀਨਾ 2026' ਦਾ ਧੰਨਵਾਦ | ਇਹ ਇਟਲੀ ਦੁਆਰਾ ਕਰਵਾਇਆ ਜਾਣ ਵਾਲਾ ਚੌਥਾ ਸਰਦ ਰੁੱਤ ਓਲੰਪਿਕ ਹੋਵੇਗਾ |
ਅਭਿਨਵ ਬਿੰਦਰਾ 2026 ਵਿੰਟਰ ਉਲੰਪਿਕ ਲਈ ਮਸ਼ਾਲ ਵਾਹਕ ਹੋਣਗੇ <br/>
ਅਜੀਤ ਡੈਸਕ
23-10-2025