ਪੈਰਿਸ, 22 ਅਕਤੂਬਰ (ਇੰਟ)-ਟੈਨਿਸ ਦੇ ਮਹਾਨ ਖਿਡਾਰੀ ਤੇ ਰਿਕਾਰਡ 24 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਨੋਵਾਕ ਜੋਕੋਵਿਚ ਨੇ ਅਗਲੇ ਹਫ਼ਤੇ ਹੋਣ ਵਾਲੇ ਪੈਰਿਸ ਮਾਸਟਰਜ਼ ਤੋਂ ਹਟਣ ਦਾ ਐਲਾਨ ਕੀਤਾ ਹੈ | ਉਸਨੇ ਸੋਸ਼ਲ ਮੀਡੀਆ 'ਤੇ ਇਸ ਫੈਸਲੇ ਦਾ ਐਲਾਨ ਕੀਤਾ | ਕੁਝ ਦਿਨ ਪਹਿਲਾਂ, ਉਸਨੇ ਪੈਰ ਦੀ ਸੱਟ ਕਾਰਨ ਇਕ ਪ੍ਰਦਰਸ਼ਨੀ ਟੂਰਨਾਮੈਂਟ ਦੇ ਪਹਿਲੇ ਸੈਟ ਤੋਂ ਬਾਅਦ ਖੇਡਣਾ ਬੰਦ ਕਰ ਦਿੱਤਾ ਸੀ | 38 ਸਾਲਾ ਖਿਡਾਰੀ ਨੇ ਇਸ ਸੀਜ਼ਨ 'ਚ ਬਹੁਤ ਘੱਟ ਟੂਰਨਾਮੈਂਟਾਂ 'ਚ ਹਿੱਸਾ ਲਿਆ ਹੈ | ਉਸਨੇ ਚਾਰ ਗ੍ਰੈਂਡ ਸਲੈਮ ਟੂਰਨਾਮੈਂਟਾਂ ਤੋਂ ਇਲਾਵਾ ਸਿਰਫ਼ 8 ਏ.ਟੀ.ਪੀ. ਟੂਰ ਈਵੈਂਟਾਂ 'ਚ ਹਿੱਸਾ ਲਿਆ ਹੈ | ਜੋਕੋਵਿਚ ਇਸ ਸੀਜ਼ਨ 'ਚ ਆਸਟ੍ਰੇਲੀਅਨ ਓਪਨ, ਫ੍ਰੈਂਚ ਓਪਨ, ਵਿੰਬਲਡਨ ਤੇ ਯੂ.ਐਸ. ਓਪਨ ਦੇ ਸੈਮੀਫਾਈਨਲ 'ਚ ਪਹੁੰਚਿਆ ਸੀ |
ਨੋਵਾਕ ਜੋਕੋਵਿਚ ਸੱਟ ਕਾਰਨ ਪੈਰਿਸ ਮਾਸਟਰਜ਼ ਤੋਂ ਹਟੇ
ਅਜੀਤ ਡੈਸਕ
23-10-2025