16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਧਰਮਸ਼ਾਲਾ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ 30 ਅਕਤੂਬਰ ਤੋਂ

ਅਜੀਤ ਡੈਸਕ 23-10-2025
ਧਰਮਸ਼ਾਲਾ, 22 ਅਕਤੂਬਰ (ਪੀ.ਟੀ.ਆਈ.)-ਧਰਮਸ਼ਾਲਾ ਅੰਤਰਰਾਸ਼ਟਰੀ ਫਿਲਮ ਫੈਸਟੀਵਲ (ਡੀ.ਆਈ.ਐਫ.ਐਫ.) ਦਾ 14ਵਾਂ ਐਡੀਸ਼ਨ 30 ਅਕਤੂਬਰ ਤੋਂ 2 ਨਵੰਬਰ ਤੱਕ ਅੱਪਰ ਧਰਮਸ਼ਾਲਾ ਦੇ ਤਿੱਬਤੀ ਬੱਚਿਆਂ ਦੇ ਪਿੰਡ 'ਚ ਕਰਵਾਇਆ ਜਾਵੇਗਾ | ਪ੍ਰਬੰਧਕਾਂ ਨੇ ਬੁੱਧਵਾਰ ਨੂੰ ਇਸਦਾ ਐਲਾਨ ਕੀਤਾ | ਭਾਰਤ ਦੇ ਪ੍ਰਮੁੱਖ ਸਿਨੇਮਾ ਪਲੇਟਫਾਰਮਾਂ 'ਚੋਂ ਇੱਕ, ਡੀ.ਆਈ.ਐਫ.ਐਫ. 2025 ਫਿਲਮ ਨਿਰਮਾਤਾ ਨੀਰਜ ਘਯਵਾਨ ਦੀ 'ਹੋਮਬਾਉਂਡ' ਨਾਲ ਸ਼ੁਰੂ ਹੋਵੇਗਾ, ਜਿਸ 'ਚ ਈਸ਼ਾਨ ਖੱਟਰ, ਜਾਨ੍ਹਵੀ ਕਪੂਰ ਤੇ ਵਿਸ਼ਾਲ ਜੇਠਵਾ ਅਭਿਨੀਤ ਹਨ | ਇਹ ਫਿਲਮ ਆਸਕਰ 2026 'ਚ ਭਾਰਤ ਦੀ ਨੁਮਾਇੰਦਗੀ ਕਰੇਗੀ | ਇਸ ਫੈਸਟੀਵਲ 'ਚ ਦੁਨੀਆ ਭਰ ਦੀਆਂ ਫਿਲਮਾਂ ਦਿਖਾਈਆਂ ਜਾਣਗੀਆਂ |

ਪਿਛਲੀ ਖ਼ਬਰ ਨੋਵਾਕ ਜੋਕੋਵਿਚ ਸੱਟ ਕਾਰਨ ਪੈਰਿਸ ਮਾਸਟਰਜ਼ ਤੋਂ ਹਟੇ ਅਗਲੀ ਖ਼ਬਰ ਸੰਤ ਦਲੇਰ ਸਿੰਘ ਖੇੜੀ ਵਾਲਿਆਂ ਨੇ ਗੁਰਦੁਆਰਾ ਦਸਮੇਸ਼ ਕਲਚਰ ਕੈਲਗਰੀ ਵਿਖੇ ਦੋ ਦਿਨਾ ਸਮਾਗਮ ਸਜਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।