16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਸੰਤ ਦਲੇਰ ਸਿੰਘ ਖੇੜੀ ਵਾਲਿਆਂ ਨੇ ਗੁਰਦੁਆਰਾ ਦਸਮੇਸ਼ ਕਲਚਰ ਕੈਲਗਰੀ ਵਿਖੇ ਦੋ ਦਿਨਾ ਸਮਾਗਮ ਸਜਾਏ <br/>

ਅਜੀਤ ਡੈਸਕ 23-10-2025
ਕੈਲਗਰੀ, 22 ਅਕਤੂਬਰ (ਜਸਜੀਤ ਸਿੰਘ ਧਾਮੀ)-ਉੱਘੇ ਸਿੱਖ ਪ੍ਰਚਾਰਕ ਸੰਤ ਬਾਬਾ ਦਲੇਰ ਸਿੰਘ ਖੇੜੀ ਵਾਲਿਆਂ ਨੇ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਵਿਖੇ ਦੋ ਦਿਨ ਦੇ ਦੀਵਾਨ ਸਮਾਗਮ ਵਿਚ ਹਾਜ਼ਰੀ ਭਰ ਕੇ ਸੰਗਤਾਂ ਨਾਲ ਗੁਰੂ ਇਤਿਹਾਸ ਸਾਂਝਾ ਕੀਤਾ¢ ਜ਼ਿਕਰਯੋਗ ਹੈ ਕਿ ਸੰਤ ਬਾਬਾ ਦਲੇਰ ਸਿੰਘ ਖ਼ਾਲਸਾ ਖੇੜੀ ਵਾਲੇ ਪਿਛਲੇ ਕਈ ਦਿਨਾਂ ਤੋਂ ਕੈਨੇਡਾ ਆਏ ਹੋਏ ਹਨ¢ ਦਸਮੇਸ਼ ਕਲਚਰ ਸੈਂਟਰ ਕੈਲਗਰੀ ਵਿਖੇ ਹੋਏ ਸਮਾਗਮ ਦÏਰਾਨ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ | ਸੰਤ ਬਾਬਾ ਦਲੇਰ ਸਿੰਘ ਖ਼ਾਲਸਾ ਖੇੜੀ ਵਾਲਿਆਂ ਨੇ ਕਿਹਾ ਕਿ ਅੱਜ ਭਾਵੇਂ ਸਾਡੇ ਬੱਚੇ ਆਪਣੇ ਉਜਵਲ ਭਵਿੱਖ ਦੇ ਲਈ ਵਿਦੇਸ਼ਾਂ ਵਿਚ ਆ ਕੇ ਵਸ ਗਏ ਹਨ ਪਰ ਉਨ੍ਹਾਂ ਨੂੰ ਕਦੇ ਵੀ ਆਪਣੇ ਪਿਛੋਕੜ ਨੂੰ ਭੁੱਲਣਾ ਨਹੀਂ ਚਾਹੀਦਾ¢ ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿਚ ਸਾਡੇ ਬੱਚੇ ਸਿੱਖੀ ਤੋਂ ਬੇਮੁੱਖ ਹੋ ਰਹੇ ਹਨ ਜੋ ਸਾਡੇ ਲਈ ਬਹੁਤ ਚਿੰਤਾ ਦੀ ਗੱਲ ਹੈ ਜੇਕਰ ਅਸੀਂ ਸਿਰਫ ਚੰਗੀ ਅਤੇ ਚਮਕ ਦਮਕ ਵਾਲੀ ਜ਼ਿੰਦਗੀ ਦੇ ਚੱਕਰ ਵਿੱਚ ਆਪਣਾ ਮੂਲ ਹੀ ਭੁੱਲ ਬੈਠੇ ਤਾਂ ਸਾਡਾ ਵਜੂਦ ਹੀ ਖ਼ਤਮ ਹੋ ਜਾਵੇਗਾ¢ ਇਸ ਮÏਕੇ ਸਤਿੰਦਰਜੀਤ ਸਿੰਘ, ਸੋਨੂ ਪੰਧੇਰ, ਕਮਲਦੀਪ ਸਿੰਘ ਸੋਹਲ, ਧਰਮਪਾਲ ਸਿੰਘ, ਜਨਮੀਤ ਸਿੰਘ ਸੁਨਾਮ, ਹਰਦੀਪ ਸਿੰਘ ਗਿੱਲ, ਬਲਜਿੰਦਰ ਸਿੰਘ, ਦਵਿੰਦਰ ਸਿੰਘ ਫੌਜੀ ਖੇੜੀ, ਪਰਗਟ ਸਿੰਘ, ਪੰਥਪਰੀਤ ਸਿਘ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਧਰਮਸ਼ਾਲਾ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ 30 ਅਕਤੂਬਰ ਤੋਂ ਅਗਲੀ ਖ਼ਬਰ ਵਾਈਟ ਹਾਊਸ ਦੇ ਸੁਰੱਖਿਆ ਗੇਟ ਨਾਲ ਟਕਰਾਈ ਕਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।