ਸਾਨ ਫਰਾਂਸਿਸਕੋ, 22 ਅਕਤੂਬਰ (ਐਸ. ਅਸ਼ੋਕ ਭÏਰਾ)-ਪੰਜਾਬੀ ਸਾਹਿਤ ਸਭਾ ਸੈਂਟਰਲ ਵੈਲੀ, ਕੈਲੀਫੋਰਨੀਆ ਵੱਲੋਂ ਪ੍ਰੋ. ਹਰਭਜਨ ਸਿੰਘ ਦੀ ਨਵ-ਪ੍ਰਕਾਸ਼ਿਤ ਪੁਸਤਕ 'ਸੁਰਖ਼ ਰਾਹਾਂ ਦੀਆਂ ਸਿਮਰਤੀਆਂ' 'ਤੇ ਇਥੇ ਪੈਟਰਸਨ ਵਿਖੇ ਇਕ ਵਿਚਾਰ ਗੋਸ਼ਟੀ ਕਰਵਾਈ ਗਈ | ਇਸ 'ਚ ਪੰਜਾਬ ਤੋਂ ਆਏ ਵਿਦਵਾਨ ਆਲੋਚਕਾਂ ਤੇ ਸਾਹਿਤ ਸਭਾ ਦੇ ਮੈਂਬਰਾਂ ਨੇ ਹਿੱਸਾ ਲਿਆ | ਉਦਘਾਟਨੀ ਭਾਸ਼ਣ 'ਚ ਡਾ. ਧਨਵੰਤ ਕੌਰ ਨੇ ਕਿਹਾ ਕਿ 'ਸੁਰਖ਼ ਰਾਹਾਂ ਦੀਆਂ ਸਿਮਰਤੀਆਂ' 'ਚ ਬਿਰਤਾਂਤਿਆ ਆਤਮ ਆਪਣੇ ਅਤੀਤ ਦੀਆਂ ਸੰਗਰਾਮੀ ਯਾਦਾਂ ਦਾ ਵਿਸਮਾਦ ਹੈ | ਡਾ. ਗੁਰਪਾਲ ਸਿੰਘ ਸੰਧੂ ਨੇ ਆਪਣਾ ਖੋਜ-ਪੱਤਰ ਪੇਸ਼ ਕਰਦਿਆਂ ਕਿਹਾ ਕਿ ਇਹ ਅਜਿਹੀ ਰਚਨਾ ਹੈ, ਜਿਸਦੇ ਬਿਰਤਾਂਤ ਦਾ ਪ੍ਰਗਟਾਅ-ਮੂਲਕ ਤੇ ਅਰਥਗਤ ਪਾਸਾਰਾ ਇਕੋ ਵੇਲੇ ਵਰਤਮਾਨ ਤੋਂ ਅਤੀਤ ਅਤੇ ਫਿਰ ਭਵਿੱਖ ਦੀ ਸੰਕੇਤਿਕ ਤੇ ਰਚਨਾਤਮਕ ਯਾਤਰਾ ਕਰਦਾ ਹੈ | ਪੀ ਭਾਨੂੰ ਨੇ ਆਪਣੇ ਸੰਗਰਾਮੀ ਜੀਵਨ ਤੇ ਇਸ ਪੁਸਤਕ ਦੇ ਹਵਾਲੇ ਨਾਲ ਕਿਹਾ ਕਿ ਇਹ ਰਚਨਾ ਹਮੇਸ਼ਾ ਅਹਿਸਾਸ ਪੈਦਾ ਕਰੇਗੀ ਕਿ ਮੁੱਠੀ ਭਰ ਜ਼ਾਲਮ ਲੋਕਾਂ ਦੀ ਹਕੂਮਤ ਦਾ ਅੰਤ ਅਤੇ ਵਿਨਾਸ਼ ਹੋਣਾ ਬੇਹੱਦ ਜ਼ਰੂਰੀ ਹੈ | ਡਾ ਮਨਜੀਤ ਕÏਰ ਸਮੇਤ, ਪ੍ਰੋ. ਬਲਜਿੰਦਰ ਸਿੰਘ ਸਵੈਚ, ਪ੍ਰੋ. ਹਰਭਜਨ ਸਿੰਘ ਦੇ ਰੂਪੋਸ਼ ਦÏਰ ਦੀਆਂ ਕਰਾਂਤੀਕਾਰੀ ਸਰਗਰਮੀਆਂ ਨੂੰ ਬੇਮਿਸਾਲ ਦੱਸਦਿਆਂ ਉਹਨਾਂ ਦੀ ਵਿਚਾਰਧਾਰਕ ਪ੍ਰਤਿਬੱਧਤਾ ਦੇ ਮੂਲ ਪਾਸਾਰਾਂ ਨੂੰ ਉਭਾਰਿਆ | ਮਨਦੀਪ ਗੋਰਾ ਨੇ ਲੇਖਕ ਦੇ ਕਰਾਂਤੀਕਾਰੀ ਜੀਵਨ ਤੇ ਲਿਖਤਾਂ ਨੂੰ ਆਪਣੇ ਜੀਵਨ ਦੇ ਅਮੁੱਲ ਪ੍ਰੇਰਕ ਵਜੋਂ ਤਸਲੀਮ ਕੀਤਾ | ਹਰਪ੍ਰੀਤ ਕੌਰ ਧੂਤ ਨੇ ਪੁਸਤਕ ਸੰਬੰਧੀ ਮਹੱਤਵਪੂਰਨ ਸੁਆਲ ਉਠਾਏ | ਡਾ. ਮਨਜਿੰਦਰ ਸਿੰਘ ਨੇ ਕਿਹਾ ਕਿ ਇਹ ਪੁਸਤਕ ਸ਼ੋਸ਼ਣ ਤੇ ਵਿਤਕਰਿਆਂ ਤੋਂ ਮੁਕਤ ਸਮਾਜ ਦੀ ਸਿਰਜਣਾ ਤੇ ਇਸਦੇ ਰਸਤੇ ਦੀਆਂ ਰੁਕਾਵਟਾਂ ਸਨਮੁੱਖ ਬੁਨਿਆਦੀ ਪ੍ਰਸ਼ਨ ਖੜ੍ਹੇ ਕਰਦੀ ਹੋਈ, ਸਮੱਸਿਆਵਾਂ ਦੇ ਉੱਤਰ ਆਤਮ ਚਿੰਤਨ ਵਿਚੋਂ ਤਲਾਸ਼ਣ ਲਈ ਪ੍ਰੇਰਤ ਕਰਦੀ ਹੈ | ਤਾਰਾ ਸਾਗਰ ਨੇ ਲੇਖਕ ਨਾਲ ਆਪਣੀਆਂ ਪੀਡੀਆਂ ਸਾਂਝਾਂ ਦੀ ਬਾਤ ਪਾਈ | ਕੁਲਵੰਤ ਸੇਖੋਂ ਨੇ ਰਚਨਾ ਵਿਚਲੀ ਕਰਾਂਤੀਕਾਰੀ ਚੇਤਨਾ ਦੀ ਪ੍ਰਸੰਸਾ ਕੀਤੀ | ਪ੍ਰਧਾਨਗੀ ਭਾਸ਼ਣ ਵਿਚ ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਇਹ ਰਚਨਾ, ਲੇਖਕ ਦੇ ਭਾਰਤ ਤੇ ਅਮਰੀਕਾ ਵਿਚ ਜੀਵੇ ਹੰਢਾਏ ਵੱਡੇ ਉਤਰਾਵਾਂ ਚੜ੍ਹਾਵਾਂ ਵਾਲੇ ਸੰਘਰਸ਼ਮਈ ਜੀਵਨ ਤੇ ਕਰਾਂਤੀਕਾਰੀ ਚੇਤਨਾ ਦੀ ਡਾਇਰੀ ਹੈ |