16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 25 ਨੂੰ <br/>

ਅਜੀਤ ਡੈਸਕ 23-10-2025
ਬਰੇਸ਼ੀਆ (ਇਟਲੀ), 22 ਅਕਤੂਬਰ (ਬਲਦੇਵ ਸਿੰਘ ਬੂਰੇ ਜੱਟਾਂ)-ਇਟਲੀ ਦੇ ਗੁਰਦਵਾਰਾ ਸ੍ਰੀ ਕਲਗੀਧਰ ਸਿੰਘ ਸਭਾ, ਕਸਤੀਲਿਉਨੇ (ਮਨਤੋਵਾ) ਵਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਗੁਰੂ ਤੇਗ ਬਹਾਦਰ ਜੀ ਦੇ 300 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 25 ਅਕਤੂਬਰ ਨੂੰ ਸਜਾਇਆ ਜਾਵੇਗਾ ¢ ਇਹ ਨਗਰ ਕੀਰਤਨ ਜ਼ਿਲ੍ਹਾ ਬਰੇਸ਼ੀਆ ਦੇ ਸ਼ਹਿਰ ਕਰਪੇਨੇਦੋਲੋ ਵਿਖੇ ਪਹਿਲੀ ਵਾਰ ਸਜਾਇਆ ਜਾਵੇਗਾ , ਜਿੱਥੇ ਵਸਦੇ ਸਿੱਖ ਭਾਈਚਾਰੇ ਵਿੱਚ ਬਹੁਤ ਹੀ ਉਤਸ਼ਾਹ ਹੈ ਤੇ ਪੂਰਾ ਭਾਈਚਾਰਾ ਨਗਰ ਕੀਰਤਨ ਨੂੰ ਵਧੀਆ ਤਰੀਕੇ ਨਾਲ ਕਰਵਾਉਣ ਲਈ ਦਿਨ ਰਾਤ ਇਕ ਕਰ ਰਿਹਾ ਹੈ¢ ਇਸ ਸਬੰਧੀ ਸ਼ਹਿਰ ਦੇ ਮੁੱਖ ਪਤਵੰਤੇ ਸੱਜਣਾਂ ਵਲੋਂ ਵਿਸ਼ੇਸ਼ ਮੀਟਿੰਗ ਕੀਤੀ ਗਈ , ਜਿਸ ਦੀ ਜਾਣਕਾਰੀ ਪ੍ਰੈਸ ਨਾਲ ਸਾਂਝੀ ਕਰਦਿਆਂ ਜਗਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ਨਗਰ ਕੀਰਤਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ¢ ਸ਼ਹਿਰ ਦੇ ਪ੍ਰਸ਼ਾਸਨ ਵਲੋਂ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ | ਇਹ ਨਗਰ ਕੀਰਤਨ ਬਾਅਦ ਦੁਪਿਹਰ 12:30 ਤੇ ਸ਼ਹਿਰ ਦੇ ਸਟੇਡੀਅਮ ਦੀ ਪਾਰਕਿੰਗ ਤੋਂ ਆਰੰਭ ਹੋਵੇਗਾ ਤੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਤੋਂ ਗੁਜਰਦਾ ਹੋਇਆ ਇਤਿਲ ਮਾਰਕੀਟ ਦੇ ਨਜਦੀਕ ਸ਼ਾਮ ਨੂੰ 6 ਕੁ ਵਜੇ ਸਮਾਪਿਤ ਹੋਵੇਗਾ | ਨਗਰ ਕੀਰਤਨ ਦੌਰਾਨ ਪੰਥਕ ਜਥੇ ਸੰਗਤਾਂ ਨੁੰ ਗੁਰਬਾਣੀ ਨਾਲ ਨਿਹਾਲ ਕਰਨਗੇ |

ਪਿਛਲੀ ਖ਼ਬਰ ਸਾਹਿਤਕ ਸਮਾਗਮ ਦੌਰਾਨ ਦਰਸ਼ਨ ਸਿੰਘ ਬੁੱਟਰ ਹੋਏ ਹਜ਼ਰੀਨ ਦੇ ਰੂਬਰੂ <br/> ਅਗਲੀ ਖ਼ਬਰ ਪ੍ਰੋ. ਹਰਭਜਨ ਸਿੰਘ ਦੀ ਪੁਸਤਕ 'ਸੁਰਖ਼ ਰਾਹਾਂ ਦੀਆਂ ਸਿਮਰਤੀਆਂ' 'ਤੇ ਅਹਿਮ ਵਿਚਾਰ ਚਰਚਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।