30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਮੇਜਰ ਧਿਆਨਚੰਦ ਖੇਡ ਰਤਨ ਪੁਰਸਕਾਰ-2025 ਦੇ ਲਈ ਯੋਗ ਮਾਪਦੰਡ ਛੇਤੀ ਤਿਆਰ ਕਰੇ ਕੇਂਦਰ

ਅਜੀਤ ਡੈਸਕ 05-11-2025

ਨਵੀਂ ਦਿੱਲੀ, 4 ਨਵੰਬਰ (ਜਗਤਾਰ ਸਿੰਘ)-ਦਿੱਲੀ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ , ਬੋਲ਼ੇ (ਸੁਣਨ ਵਿਚ ਅਸਮਰਥ) ਖਿਡਾਰੀਆਂ ਦੇ ਲਈ ਮੇਜਰ ਧਿਆਨਚੰਦ ਖੇਡ ਰਤਨ ਪੁਰਸਕਾਰ-2025 ਦੇ ਲਈ ਯੋਗ ਮਾਪਦੰਡ ਛੇਤੀ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ¢ ਜਸਟਿਸ ਸਚਿਨ ਦੱਤਾ ਦੀ ਬੈਂਚ ਨੇ ਕਿਹਾ ਕਿ ਵਰਤਮਾਨ ਨੀਤੀ ਪੈਰਾ-ਖਿਡਾਰੀਆਂ ਦੀ ਤੁਲਨਾ ਵਿਚ ਬੋਲ਼ੇ ਖਿਡਾਰੀਆਂ ਦੀ ਦੇ ਨਾਲ ਵਿਤਕਰਾ ਕਰਦੀ ਹੈ ਅਤੇ ਜੋ ਦਿਵਿਆਂਗ ਐਕਟ ਦੀ ਉਲੰਘਣਾ ਹੈ ¢ ਅਦਾਲਤ ਨੇ ਕਿਹਾ ਕਿ ਕਿਸੇ ਵੀ ਦਿਵਿਅੰਗਤਾ ਵਰਗ ਵਿਚ ਵਿਤਕਰਾ ਅਸੰਵਿਧਾਨਕ ਹੈ ਅਤੇ ਮੌਜੂਦਾ ਬੋਲ਼ੇ ਖਿਡਾਰੀਆਂ ਨੂੰ ਅਰਜ਼ੀ ਦਾਖਲ ਕਰਨ ਦੇ ਮੌਕੇ ਦਿੰਦੇ¢ ਕੋਰਟ ਨੇ ਅਰਜ਼ੀ ਦੀ ਆਖ਼ਰੀ ਤਰੀਕ 28 ਅਕਤੂਬਰ ਤੋਂ ਅੱਗੇ ਵਧਾਉਣ ਦਾ ਆਦੇਸ਼ ਵੀ ਦਿੱਤਾ ਤਾਂਕਿ ਬੋਲ਼ੇ ਖਿਡਾਰੀ ਅਰਜ਼ੀ ਦਾਖਲ ਕਰ ਸਕਣ ¢ ਇਹ ਫ਼ੈਸਲਾ ਪ੍ਰਸਿੱਧ ਬੋਲ਼ੇ ਪਹਿਲਵਾਨ ਅਤੇ ਗੋਲਡ ਮੈਡਲ ਜੇਤੂ ਵੀਰੇਂਦਰ ਸਿੰਘ ਅਤੇ ਇੱਕ ਹੋਰ ਖਿਡਾਰੀ ਦੀ ਪਟੀਸ਼ਨ 'ਤੇ ਦਿੱਤਾ ਗਿਆ, ਜਿਨ੍ਹਾਂ ਨੇ ਆਪਣੀ ਪਟੀਸ਼ਨ ਵਿਚ ਕਿਹਾ ਸੀ ਕਿ ਉਨ੍ਹਾਂ ਨੂੰ ਪੈਰਾ ਅਥਲੀਟਾਂ ਦੀ ਤਰ੍ਹਾਂ ਸਮਾਨ ਮੌਕੇ ਮਿਲਣੇ ਚਾਹੀਦੇ ਹਨ ¢

ਪਿਛਲੀ ਖ਼ਬਰ ਬੋਸਟਨ ਗਲੋਬਲ ਫੋਰਮ ਤੇ ਏ.ਆਈ... ਅਗਲੀ ਖ਼ਬਰ ਐਡੀਲੇਡ ਵਿਖੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਅੱਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।