ਸ਼ਿਕਾਗੋ, 17 ਜੂਨ (ਕੇਵਲ ਗੁਰਾਇਆ)-ਗੁਰਦੁਆਰਾ ਸਾਹਿਬ ਕਰਾਊਨ ਪੁਆਇੰਟ ਇੰਡੀਆਨਾ ਦੇ ਵਿਚ ਪੰਜਾਬੀ ਸਿਖਾਉਣ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਹਨ | ਕਲਾਸਾਂ ਲਈ ਬੱਚਿਆਂ ਵਿਚ ਭਾਰੀ ਉਤਸ਼ਾਹ ਪਾਇਆ ਗਿਆ | ਪੰਜਾਬੀ ਕਵੀ ਰਵਿੰਦਰ ਸਿੰਘ ਸਹਿਰਾਅ ਦੇ ਉਪਰਾਲੇ ਸਦਕਾ ਇਹ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਹਨ, ਜਿਸ ਵਿਚ ਲਗਭਗ 24 ਬੱਚੇ ਪੰਜਾਬੀ ਸਿੱਖ ਰਹੇ ਹਨ | ਅੱਜ ਪਿਤਾ ਦਿਵਸ ਤੇ ਵਿਸ਼ੇਸ਼ ਤੌਰ 'ਤੇ ਪੰਜਾਬੀ ਸਕੂਲ ਦੇ ਬੱਚਿਆਂ ਨੇ ਪਿਤਾ ਦਿਵਸ ਸਬੰਧੀ ਕਵਿਤਾਵਾਂ ਤੇ ਸਮੂਹਿਕ ਗਾਣੇ ਅਤੇ ਕਵਿਤਾ ਰਾਹੀ ਆਪਣੀ ਹਾਜ਼ਰੀ ਲਗਵਾਈ | ਗੁਰਸਿਫ਼ਤ ਕੌਰ ਨੇ ਕਵਿਤਾ ਪਿਉ ਸੁਣਾਈ ਉਸ ਤੋਂ ਬਾਅਦ ਲਗਭਗ 20 ਬੱਚਿਆਂ ਨੇ ਸਾਂਝੀ ਕਵਿਤਾ ਦਾ ਗਾਇਨ ਕੀਤਾ | ਜਿਸ ਦੀ ਅਗਵਾਈ ਗੁਰਸਿਮਰਨ ਕੌਰ, ਨਵਕੀਰਤ ਕੌਰ, ਗੁਰਸਿਫ਼ਤ ਕੌਰ, ਮਨਸੀਰਤ ਕੌਰ ਤੇ ਸਹਿਜਦੀਪ ਸਿੰਘ ਨੇ ਕੀਤੀ | ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਵਣ ਸਿੰਘ ਟਿਵਾਣਾ ਨੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ | ਉਨ੍ਹਾਂ ਸੰਗਤ ਦਾ ਧੰਨਵਾਦ ਵੀ ਕੀਤਾ |